IPL 2021 ਲਈ 18 ਫਰਵਰੀ ਨੂੰ ਹੋ ਸਕਦੀ ਹੈ ਖਿਡਾਰੀਆਂ ਦੀ ਨੀਲਾਮੀ : BCCI ਅਧਿਕਾਰੀ
Monday, Jan 25, 2021 - 05:47 PM (IST)
ਨਵੀਂ ਦਿੱਲੀ (ਭਾਸ਼ਾ) : ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਦੇ 2021 ਸੀਜ਼ਨ ਲਈ ਖਿਡਾਰੀਆਂ ਦੀ ਨੀਲਾਮੀ 18 ਫਰਵਰੀ ਨੂੰ ਹੋ ਸਕਦੀ ਹੈ। ਬੀ.ਸੀ.ਸੀ.ਆਈ. (ਭਾਰਤੀ ਕ੍ਰਿਕਟ ਬੋਰਡ) ਦੇ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਕਿਹਾ, ‘ਨੀਲਾਮੀ 18 ਫਰਵਰੀ ਨੂੰ ਹੋ ਸਕਦੀ ਹੈ। ਇਸ ਲਈ ਸਥਾਨ ’ਤੇ ਅਜੇ ਫ਼ੈਸਲਾ ਹੋਣਾ ਹੈ।’
ਇਹ ਵੀ ਪੜ੍ਹੋ: ਪਿਤਾ ਚਲਾਉਂਦੇ ਸਨ ਆਟੋ ਰਿਕਸ਼ਾ, ਸਿਰਾਜ ਨੇ ਘਰ ਦੇ ਬਾਹਰ ਲਿਆ ਖੜ੍ਹੀ ਕੀਤੀ BMW ਕਾਰ
ਬੀ.ਸੀ.ਸੀ.ਆਈ. ਨੂੰ ਅਜੇ ਇਹ ਤੈਅ ਕਰਣਾ ਹੈ ਕਿ ਆਗਾਮੀ ਆਈ.ਪੀ.ਐਲ. ਦਾ ਆਯੋਜਨ ਭਾਰਤ ਵਿਚ ਹੋਵੇਗਾ ਜਾਂ ਨਹੀਂ। ਬੋਰਡ ਪ੍ਰਧਾਨ ਸੌਰਵ ਗਾਂਗੁਲੀ ਨੇ ਹਾਲਾਂਕਿ ਵਾਰ-ਵਾਰ ਜ਼ੋਰ ਦੇ ਕੇ ਕਿਹਾ ਹੈ ਕਿ ਇਸ ਦਾ ਆਯੋਜਨ ਘਰੇਲੂ ਮੈਦਾਨ ’ਤੇ ਕਰਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਜੋਅ ਬਾਈਡੇਨ ਦੇ ਸਹੁੰ ਚੁੱਕ ਸਮਾਗਮ ’ਚ ਤਾਇਨਾਤ ਨੈਸ਼ਨਲ ਗਾਰਡ ਦੇ 100 ਤੋਂ ਵੱਧ ਜਵਾਨ ਕੋਰੋਨਾ ਪਾਜ਼ੇਟਿਵ
ਕੋਰੋਨਾ ਵਾਇਰਸ ਮਹਾਮਾਰੀ ਕਾਰਣ 2020 ਵਿਚ ਆਈ.ਪੀ.ਐਲ. ਦਾ ਆਯੋਜਨ ਸੰਯੁਕਤ ਅਰਬ ਅਮੀਰਾਤ ਵਿਚ ਹੋਇਆ ਸੀ। ਅਗਲੇ ਮਹੀਨੇ ਤੋਂ ਇੰਗਲੈਂਡ ਖ਼ਿਲਾਫ਼ ਖੇਡੀ ਜਾਣ ਵਾਲੀ ਘਰੇਲੂ ਸੀਰੀਜ਼ ਦਾ ਸੁਚਾਰੂ ਸੰਚਾਲਣ ਇਸ ਆਕਰਸ਼ਕ ਲੀਗ ਦੇ ਭਾਰਤ ਵਿਚ ਆਯੋਜਨ ਦਾ ਰਸਤਾ ਸਾਫ਼ ਕਰੇਗਾ। ਖਿਡਾਰੀਆਂ ਨੂੰ ਰਿਟੇਨ ਕਰਣ ਦੀ ਆਖ਼ਰੀ ਤਾਰੀਖ਼ 20 ਜਨਵਰੀ ਸੀ, ਜਦੋਂਕਿ 3 ਫਰਵਰੀ ਤੱਕ ਟਰੇਡਿਗ ਵਿੰਡੋ (ਖਿਡਾਰੀਆਂ ਦਾ ਇਕ ਟੀਮ ਤੋਂ ਦੂਜੀ ਟੀਮ ਵਿਚ ਟਰਾਂਸਫਰ) ਜਾਰੀ ਰਹੇਗਾ। ਟੀਮਾਂ ਦੇ ਰਿਲੀਜ਼ ਕੀਤੀ ਗਏ ਖਿਡਾਰੀਆਂ ਵਿਚ ਆਸਟਰੇਲੀਆ ਦੇ ਸਟੀਵ ਸਮਿਥ (ਰਾਜਸਥਾਨ ਰਾਇਲਸ) ਅਤੇ ਗਲੇਨ ਮੈਕਸਵੇਲ (ਕਿੰਗਜ਼ ਇਲੈਵਨ ਪੰਜਾਬ) ਵਰਗੇ ਦਿੱਗਜ ਵੀ ਸ਼ਾਮਲ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।