ਮੇਰੇ ਵਰਗੇ ਉਮਰਦਰਾਜ ਕ੍ਰਿਕਟਰ ਲਈ ਤਰੋ-ਤਾਜ਼ਾ ਰਹਿਣਾ ਜ਼ਰੂਰੀ: ਡਿਵੀਲੀਅਰਸ

Tuesday, Sep 14, 2021 - 01:54 PM (IST)

ਮੇਰੇ ਵਰਗੇ ਉਮਰਦਰਾਜ ਕ੍ਰਿਕਟਰ ਲਈ ਤਰੋ-ਤਾਜ਼ਾ ਰਹਿਣਾ ਜ਼ਰੂਰੀ: ਡਿਵੀਲੀਅਰਸ

ਦੁਬਈ (ਭਾਸ਼ਾ): ਦੱਖਣੀ ਅਫਰੀਕਾ ਦੇ ਦਿੱਗਜ ਬੱਲੇਬਾਜ਼ ਏ.ਬੀ. ਡਿਵੀਲੀਅਰਸ ਨੇ ਖ਼ੁਦ ਨੂੰ ‘ਉਮਰਦਰਾਜ ਵਿਅਕਤੀ’ ਕਰਾਰ ਦਿੱਤਾ, ਜਿਸ ਨੂੰ ਮੁਕਾਬਲੇ ਵਾਲੇ ਕ੍ਰਿਕਟ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਜਿੰਨਾ ਸੰਭਵ ਹੋ ਸਕੇ ਤਰੋ-ਤਾਜ਼ਾ ਰਹਿਣ ਦੀ ਜ਼ਰੂਰਤ ਪੈਂਦੀ ਹੈ। ਦੱਖਣੀ ਅਫ਼ਰੀਕਾ ਦੇ ਸਾਬਕਾ ਕਪਤਾਨ 37 ਸਾਲਾ ਡਿਵੀਲੀਅਰਸ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.)  ਵਿਚ ਰਾਇਲ ਚੈਲੇਂਜਰਸ ਬੈਂਗਲੁਰੂ (ਆਰ.ਸੀ.ਬੀ.) ਦੀ ਅਗਵਾਈ ਲਈ ਅਜੇ ਯੂ.ਏ.ਈ. ਵਿਚ ਹਨ।

ਆਰ.ਸੀ.ਬੀ. ਨੇ ਟਵਿਟਰ ’ਤੇ ਵੀਡੀਓ ਪੋਸਟ ਕੀਤੀ ਹੈ, ਜਿਸ ਵਿਚ ਡਿਵੀਲੀਅਰਸ ਨੂੰ ਕਰਾਰਾ ਸ਼ਾਟ ਲਗਾ ਕੇ ਗੇਂਦ ਨੂੰ ਮੈਦਾਨ ਤੋਂ ਬਾਹਰ ਭੇਜਣ ਦੀ ਕੋਸ਼ਿਸ਼ ਕਰਦੇ ਹੋਏ ਦਿਖਾਇਆ ਗਿਆ ਹੈ। ਡਿਵੀਲੀਅਰਸ ਨੇ ਕਿਹਾ, ‘ਇਹ ਸ਼ਾਨਦਾਰ ਸੀ। ਵਿਕਟ ਥੋੜ੍ਹੀ ਗਿਲੀ ਸੀ, ਇਸ ਲਈ ਇਹ ਅਸਲ ਵਿਚ ਮੁਸ਼ਕਲ ਸੀ। ਗੇਂਦਬਾਜ਼ ਚੰਗੀ ਗੇਂਦਬਾਜ਼ੀ ਕਰ ਰਹੇ ਸਨ ਅਤੇ ਇੱਥੇ ਜਿੰਨੀ ਹੁਮਸ ਹੈ, ਉਸ ਵਿਚ ਸਾਨੂੰ ਕਾਫ਼ੀ ਪਸੀਨਾ ਵਹਾਉਣਾ ਹੋਵੇਗਾ ਅਤੇ ਇਹ ਭਾਰ ਘੱਟ ਕਰਨ ਲਈ ਚੰਗਾ ਹੈ ਪਰ ਮੇਰੇ ਵਰਗੇ ਉਮਰਦਰਾਜ ਵਿਅਕਤੀ ਲਈ ਜਿੰਨਾ ਸੰਭਵ ਹੋ ਸਕੇ ਤਰੋ-ਤਾਜ਼ਾ ਰਹਿਣ ਦੀ ਜ਼ਰੂਰਤ ਹੈ।’

ਦੱਸ ਦੇਈਏ ਕਿ ਆਈ.ਪੀ.ਐਲ. ਨੂੰ ਜੈਵ ਸੁਰੱਖਿਅਤ ਵਾਤਾਵਰਣ ਵਿਚ ਕੋਵਿਡ-19 ਕਾਰਨ ਮਈ ਵਿਚ ਮੁਲਤਵੀ ਕਰ ਦਿੱਤਾ ਗਿਆ ਸੀ। ਇਹ ਐਤਵਾਰ ਤੋਂ ਬਹਾਲ ਹੋਵੇਗਾ।


author

cherry

Content Editor

Related News