UAE ’ਚ ਖੇਡੇ ਜਾਣਗੇ IPL ਦੇ ਬਚੇ ਹੋਏ ਮੈਚ, ਇਸ ਦਿਨ ਹੋਵੇਗਾ ਫ਼ਾਈਨਲ ਮੈਚ
Tuesday, May 25, 2021 - 07:50 PM (IST)
ਸਪੋਰਟਸ ਡੈਸਕ- ਕੋਰੋਨਾ ਕਾਰਨ ਮੁਲਤਵੀ ਕੀਤੇ ਗਏ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ) 2021 ਦੇ ਬਾਕੀ ਸਾਰੇ ਮੈਚ ਹੁਣ ਸੰਯੁਕਤ ਅਰਬ ਅਮੀਰਾਤ ਦੇ ਦੁਬਈ ਵਿੱਚ ਖੇਡੇ ਜਾਣਗੇ। ਭਾਰਤੀ ਕ੍ਰਿਕਟ ਕੰਟਹੋਲ ਬੋਰਡ ਬੀ. ਸੀ. ਸੀ. ਆਈ. ਦੇ ਇਕ ਸੀਨੀਅਰ ਅਧਿਕਾਰੀ ਨੇ ਮੰਗਲਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਅਧਿਕਾਰੀ ਅਨੁਸਾਰ ਫਾਈਨਲ ਮੈਚ 10 ਅਕਤੂਬਰ ਨੂੰ ਖੇਡਿਆ ਜਾਵੇਗਾ। ਅਧਿਕਾਰੀ ਨੇ ਮੰਗਲਵਾਰ ਨੂੰ ਕਿਹਾ, ਮੁਲਤਵੀ ਇੰਡੀਅਨ ਪ੍ਰੀਮੀਅਰ ਲੀਗ ਦੀ ਸੰਭਾਵਤ ਤੌਰ 'ਤੇ ਸੰਯੁਕਤ ਅਰਬ ਅਮੀਰਾਤ ਵਿਚ 18 ਜਾਂ 19 ਸਤੰਬਰ ਨੂੰ ਮੁੜ ਸ਼ੁਰੂਆਤ ਹੋਵੇਗੀ, ਜਿਸ ਵਿਚ 10 ਡਬਲ ਹੇਡਰ ਦੀ ਤਿੰਨ ਹਫਤਿਆਂ ਵਿਚ ਖੇਡਣ ਦੀ ਉਮੀਦ ਹੈ।” ਅਧਿਕਾਰੀ ਨੇ ਦੱਸਿਆ ਕਿ "ਫਾਈਨਲ 9 ਜਾਂ 10 ਅਕਤੂਬਰ ਨੂੰ ਹੋ ਸਕਦਾ ਹੈ। ਇਸ ਸੀਜ਼ਨ ਦੇ ਬਾਕੀ 31 ਮੈਚਾਂ ਨੂੰ ਪੂਰਾ ਕਰਨ ਲਈ ਤਿੰਨ ਹਫ਼ਤਿਆਂ ਦਾ ਸਮਾਂ ਕਾਫ਼ੀ ਹੋਵੇਗਾ।''
ਦਰਅਸਲ, ਬੀ. ਸੀ. ਸੀ. ਆਈ. ਨੂੰ 14ਵੇਂ ਸੀਜ਼ਨ ਨੂੰ ਦੁਬਾਰਾ ਸ਼ੁਰੂ ਨਾ ਕਰਨ ‘ਤੇ ਲਗਭਗ ਤਿੰਨ ਹਜ਼ਾਰ ਕਰੋੜ ਰੁਪਏ ਦ ਨੁਕਸਾਨ ਝੱਲਣਾ ਪੈ ਸਕਦਾ ਹੈ। ਇਸ ਲਈ, ਬੀ. ਸੀ. ਸੀ. ਆਈ. ਇਸ ਸਾਲ 14ਵੇਂ ਸੀਜ਼ਨ ਨੂੰ ਪੂਰਾ ਕਰਨਾ ਚਾਹੁੰਦਾ ਹੈ। ਕੋਰੋਨਾ ਵਾਇਰਸ ਕਾਰਨ ਭਾਰਤ ਵਿੱਚ ਆਈਪੀਐਲ ਦਾ 14ਵਾਂ ਸੀਜ਼ਨ ਸੰਭਵ ਨਹੀਂ ਹੈ।
ਪਿਛਲੇ ਸਾਲ, ਯੂਏਈ ਵਿੱਚ ਆਈ. ਪੀ. ਐਲ. ਦਾ ਆਯੋਜਨ ਬਹੁਤ ਸਫਲ ਰਿਹਾ ਅਤੇ ਪੂਰੇ ਟੂਰਨਾਮੈਂਟ ਵਿੱਚ ਕੋਰੋਨਾਵਾਇਰਸ ਦਾ ਇੱਕ ਵੀ ਕੇਸ ਸਾਹਮਣੇ ਨਹੀਂ ਆਇਆ। ਜ਼ਿਕਰਯੋਗ ਹੈ ਕਿ ਆਈ. ਪੀ. ਐਲ. ਦੇ 14ਵੇਂ ਸੀਜ਼ਨ ਦੀ ਸ਼ੁਰੂਆਤ 9 ਅਪ੍ਰੈਲ ਤੋਂ ਹੋਈ ਸੀ। ਪਰ 29 ਮੈਚ ਖੇਡਣ ਤੋਂ ਬਾਅਦ ਬਹੁਤ ਸਾਰੇ ਖਿਡਾਰੀ ਕੋਰੋਨਾ ਪਾਜ਼ੇਟਿਵ ਪਾਏ ਗਏ ਅਤੇ ਆਾਈ. ਪੀ. ਐਲ. ਨੂੰ ਮੁਲਤਵੀ ਕਰਨਾ ਪਿਆ। ਆਾਈ. ਪੀ. ਐਲ. ਦੇ 14ਵੇਂ ਸੀਜ਼ਨ ਵਿੱਚ, 31 ਮੈਚ ਹੋਣੇ ਬਾਕੀ ਹਨ।