IPL ਤੋਂ ਬਾਹਰ ਹੋਣ ਮਗਰੋਂ ਭਾਵੁਕ ਹੋਏ ਕਪਤਾਨ ਵਿਰਾਟ ਕੋਹਲੀ, ਸਾਂਝੀ ਕੀਤੀ ਦਿਲ ਦੀ ਗੱਲ

Saturday, Nov 07, 2020 - 04:02 PM (IST)

IPL ਤੋਂ ਬਾਹਰ ਹੋਣ ਮਗਰੋਂ ਭਾਵੁਕ ਹੋਏ ਕਪਤਾਨ ਵਿਰਾਟ ਕੋਹਲੀ, ਸਾਂਝੀ ਕੀਤੀ ਦਿਲ ਦੀ ਗੱਲ

ਨਵੀਂ ਦਿੱਲੀ : ਸਨਰਾਈਜ਼ਰਸ ਹੈਦਰਾਬਾਦ ਖ਼ਿਲਾਫ਼ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਟੀਮ ਰਾਇਲ ਚੈਲੇਂਜਰਸ ਬੈਂਗਲੁਰੂ ਨੂੰ ਮੁਕਾਬਲੇ ਵਿਚ 6 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਣਾ ਪਿਆ। ਇਸ ਦੇ ਨਾਲ ਹੀ ਕੋਹਲੀ ਦੀ ਆਰ.ਸੀ.ਬੀ. ਟੂਰਨਾਮੈਂਟ ਤੋਂ ਬਾਹਰ ਹੋ ਗਈ। ਇਸ ਹਾਰ ਦੇ ਬਾਅਦ ਕੋਹਲੀ ਨੇ ਆਰ.ਸੀ.ਬੀ. ਦੇ ਪ੍ਰਸ਼ੰਸਕਾਂ ਲਈ ਇਕ ਭਾਵੁਕ ਸੰਦੇਸ਼ ਲਿਖਿਆ ਅਤੇ ਟੀਮ ਨੂੰ ਪਿਆ ਅਤੇ ਸਹਿਯੋਗ ਕਰਨ ਲਈ ਧੰਨਵਾਦ ਕੀਤਾ।

ਇਹ ਵੀ ਪੜ੍ਹੋ: ਕ੍ਰਿਕਟਰ ਯੁਜਵੇਂਦਰ ਚਾਹਲ ਨੇ ਦੱਸੀ ਆਪਣੀ ਲਵਸਟੋਰੀ, ਕਿਵੇਂ ਪਈਆਂ ਧਨਾਸ਼੍ਰੀ ਨਾਲ ਪਿਆਰ ਦੀਆਂ ਪੀਘਾਂ

PunjabKesari
 

ਵਿਰਾਟ ਕੋਹਲੀ ਨੇ ਟਵਿਟਰ ਅਕਾਊਟ 'ਤੇ ਭਾਵੁਕ ਪੋਸਟ ਸਾਂਝੀ ਕੀਤੀ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਪੂਰੀ ਟੀਮ ਦੀ ਇਕ ਤਸਵੀਰ ਵੀ ਸਾਂਝੀ ਕੀਤੀ। ਕੋਹਲੀ ਨੇ ਲਿਖਿਆ, 'ਉਤਾਰ-ਚੜਾਅ ਵਿਚ ਇਕੱਠੇ ਹਾਂ। ਇਕ ਟੀਮ ਦੇ ਰੂਪ ਵਿਚ ਸਾਡਾ ਇਹ ਸ਼ਾਨਦਾਰ ਸਫ਼ਰ ਰਿਹਾ। ਹਾਂ, ਚੀਜਾਂ ਸਾਡੇ ਹਿਸਾਬ ਨਾਲ ਨਹੀਂ ਹੋਈਆਂ ਪਰ ਪੂਰੀ ਟੀਮ 'ਤੇ ਮਾਣ ਹੈ। ਕੋਹਲੀ ਨੇ ਸਮਰਥਨ ਲਈ ਪ੍ਰਸ਼ੰਸਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਤੁਹਾਡਾ ਪਿਆਰ ਸਾਨੂੰ ਮਜ਼ਬੂਤ ਬਣਾਉਂਦਾ ਹੈ। ਜਲਦ ਹੀ ਮਿਲਾਂਗੇ।'

ਇਹ ਵੀ ਪੜ੍ਹੋ: ਜਸਪ੍ਰੀਤ ਬੁਮਰਾਹ ਦੀ ਗੇਂਦਬਾਜ਼ੀ ਦਾ ਕਮਾਲ, IPL 'ਚ ਕਾਇਮ ਕੀਤਾ ਵੱਡਾ ਰਿਕਾਰਡ


author

cherry

Content Editor

Related News