IPL 2020 KXIP vs DC : ਪੰਜਾਬ ਦੀ ਦਿੱਲੀ 'ਤੇ ਸ਼ਾਨਦਾਰ ਜਿੱਤ, 5 ਵਿਕਟਾਂ ਨਾਲ ਹਰਾਇਆ

10/20/2020 11:00:39 PM

ਸਪੋਰਟਸ ਡੈਸਕ—ਕਿੰਗਜ ਇਲੈਵਨ ਪੰਜਾਬ ਤੇ ਦਿੱਲੀ ਕੈਪੀਟਲ ਵਿਚਾਲੇ ਅੱਜ ਆਈ. ਪੀ. ਐਲ. ਦਾ 38ਵਾਂ ਮੁਕਾਬਲਾ ਦੁਬਈ ਇੰਟਰਨੈਸ਼ਨਲ ਸਟੇਡੀਅਮ 'ਚ ਖੇਡਿਆ ਗਿਆ, ਜਿਸ 'ਚ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਨੇ ਜਿੱਤ ਹਾਸਲ ਕਰ ਲਈ ਹੈ। ਪੰਜਾਬ ਨੇ ਦਿੱਲੀ ਨੂੰ 5 ਵਿਕਟਾਂ ਨਾਲ ਹਰਾ ਕੇ ਇਹ ਮੈਚ ਆਪਣੇ ਨਾਮ ਕਰ ਲਿਆ ਹੈ। ਦਿੱਲੀ ਵਲੋਂ ਦਿੱਤੇ ਗਏ 165 ਦੌੜਾਂ ਦੇ ਟੀਚੇ ਨੂੰ ਪੂਰਾ ਕਰਕੇ ਅੱਜ ਪੰਜਾਬ ਨੇ ਸ਼ਾਨਦਾਰ ਜਿੱਤ ਹਾਸਲ ਕਰ ਲਈ ਹੈ। ਪੰਜਾਬ ਟੀਮ ਦੇ ਨਿਕੋਲਸ ਪੂਰਨ ਨੇ ਕਾਫੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 28 ਗੇਂਦਾਂ 'ਚ 53 ਦੌੜਾਂ ਬਣਾ ਕੇ ਕੈਚ ਆਊਟ ਹੋ ਗਏ। ਇਨ੍ਹਾਂ ਤੋਂ ਇਲਾਵਾ ਕੇ. ਐਲ ਰਾਹੁਲ (ਕਪਤਾਨ) ਨੇ 11 ਗੇਂਦਾਂ 'ਚ 15, ਕ੍ਰਿਸ ਗੇਲ ਨੇ 13 ਗੇਂਦਾਂ 'ਚ 29 ਤੇ ਮੰਯਕ ਅਗਰਵਾਲ ਨੇ 9 ਗੇਂਦਾਂ 'ਚ 5 ਤੇ ਗਲੇਨ ਮੈਕਸਵੈਲ 24 ਗੇਂਦਾਂ 'ਚ 32 ਦੌੜਾਂ ਬਣਾ ਕੇ ਆਊਟ ਹੋ ਗਏ। ਹਾਲਾਂਕਿ ਦੀਪਕ ਹੁੱਡਾ ਤੇ ਜੇਮਸ ਨੀਸ਼ਮ ਨੇ ਅਗਲੀ ਪਾਰੀ ਸੰਭਾਲੀ ਤੇ ਪੰਜਾਬ ਨੂੰ ਜਿੱਤ ਦਾ ਤਾਜ਼ ਪਹਿਨਾਇਆ।

PunjabKesari

ਦਿੱਲੀ ਨੇ ਟਾਸ ਜਿੱਤ ਕੇ ਕੀਤੀ ਸੀ ਬੱਲੇਬਾਜ਼ੀ
ਇਸ ਮੈਚ 'ਚ ਦਿੱਲੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕੀਤੀ ਸੀ। ਦਿੱਲੀ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਲਗਾਤਾਰ ਦੂਜੇ ਮੈਚ 'ਚ ਸੈਂਕੜਾ ਲਗਾ ਕੇ ਆਪਣੀ ਟੀਮ ਨੂੰ ਮਜ਼ਬੂਤ ਸਥਿਤੀ 'ਚ ਪਹੁੰਚਾ ਦਿੱਤਾ ਹੈ। ਦਿੱਲੀ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਟਾਸ ਜਿੱਤਣ ਤੋਂ ਬਾਅਦ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਉਨ੍ਹਾਂ ਦਾ ਇਹ ਫੈਸਲਾ ਸਹੀ ਸਾਬਿਤ ਹੁੰਦਾ ਨਜ਼ਰ ਆਇਆ ਜਦ ਸਿਖ਼ਰ ਧਵਨ ਨੇ ਪਾਵਰਪਲੇ ਦਾ ਫਾਇਦਾ ਚੁੱਕੇ ਹੋਏ ਆਪਣੀ ਟੀਮ ਨੂੰ ਮਜ਼ਬੂਤ ਸ਼ੁਰੂਆਤ ਦਿੱਤੀ। ਹਾਲਾਂਕਿ ਦਿੱਲੀ ਨੂੰ ਪ੍ਰਿਥਵੀ ਸ਼ਾਅ (7) ਦੇ ਰੂਪ 'ਚ ਚੌਥੇ ਓਵਰ 'ਚ ਹੀ ਝਟਕਾ ਲੱਗ ਗਿਆ ਸੀ ਪਰ ਸ਼ਿਖਰ ਧਵਨ ਦੌੜਾਂ ਬਣਾਉਦੇ ਗਏ। ਦਿੱਲੀ ਦੀ ਟੀਮ ਨੇ 7 ਓਵਰਾਂ 'ਚ ਆਪਣਾ ਸਕੋਰ 58 ਦੌੜਾਂ ਤਕ ਪਹੁੰਚਾ ਲਿਆ ਸੀ।
ਖਾਸ ਗੱਲ ਇਹ ਹੈ ਕਿ ਪਿਛਲੇ ਮੈਚ 'ਚ ਸੈਂਕੜਾ ਲਗਾਉਣ ਵਾਲੇ ਸ਼ਿਖਰ ਧਵਨ ਇਸ ਮੈਚ ਦੌਰਾਨ ਵੀ ਲੈਅ 'ਚ ਦਿਖੇ । ਪਹਿਲੇ ਪਾਵਰਪਲੇਅ 'ਚ ਹੀ ਉਨ੍ਹਾਂ ਨੇ ਆਪਣੇ ਟੀਮ ਵਲੋਂ 6 ਚੌਕੇ ਅਤੇ ਛੱਕਾ ਲਗਾ ਦਿੱਤਾ ਸੀ। ਉਨ੍ਹਾਂ ਦਾ ਸਾਥ ਦੇਣ ਆਏ ਕਪਤਾਨ ਸ਼੍ਰੇਅਸ ਅਈਅਰ ਸਿਰਫ 14 ਦੌੜਾਂ ਹੀ ਬਣਾ ਸਕੇ। ਸੱਟ ਤੋਂ ਉਭਰ ਕੇ ਆਏ ਰਿਸ਼ਭ ਪੰਤ ਵੀ 14 ਦੌੜਾਂ ਬਣਾ ਕੇ ਮੈਕਸਵੈਨ ਦੀ ਗੇਂਦ 'ਤੇ ਮਯੰਕ ਅਗਰਵਾਲ ਨੂੰ ਕੈਚ ਫੜਾ ਬੇਠੇ ਪਰ ਦਿੱਲੀ ਦੀ ਪਾਰੀ ਦਾ ਖਾਸ ਆਕਰਸ਼ਣ ਸ਼ਿਖਰ ਧਵਨ ਹੀ ਰਹੇ। ਉਨ੍ਹਾਂ ਨੇ ਲਗਾਤਾਰ ਚੌਥੀ ਪਾਰੀ 'ਚ 50+ ਦੌੜਾਂ ਬਣਾਈਆਂ ਨਾਲ ਹੀ ਆਈ. ਪੀ. ਐਲ. 'ਚ ਆਪਣੀਆਂ 5 ਹਜ਼ਾਰ ਦੌੜਾਂ ਵੀ ਪੂਰੀਆਂ ਕਰ ਲਈਆਂ। ਧਵਨ ਨੇ 15 ਓਵਰ ਹੋਣ ਤਕ 75 ਦੌੜਾਂ ਬਣਾ ਲਈਆਂ ਸਨ, ਜਿਸ ਦੇ ਲਈ ਉਨ੍ਹਾਂ 43 ਗੇਂਦਾਂ 'ਚ 10 ਚੌਂਕੇ ਅਤੇ 2 ਛੱਕੇ ਦੀ ਮਦਦ ਲਈ ਸੀ।

ਟੀਮਾਂ ਇਸ ਤਰ੍ਹਾਂ ਹਨ
ਕਿੰਗਸ ਇਲੈਵਨ ਪੰਜਾਬ :
ਕੇ.ਐੱਲ. ਰਾਹੁਲ (ਕਪਤਾਨ, ਵਿਕਟ ਕੀਪਰ), ਮਯੰਕ ਅਗਰਵਾਲ, ਕ੍ਰਿਸ ਗੇਲ, ਨਿਕੋਲਸ ਪੂਰਨ, ਗਲੇਨ ਮੈਕਸਵੈੱਲ, ਦੀਪਕ ਹੁੱਡਾ, ਐੱਮ. ਅਸ਼ਵਿਨ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ, ਮੁਹੰਮਦ ਸ਼ਮੀ ਤੇ ਜੇਮਸ ਨੀਸ਼ਮ।
ਦਿੱਲੀ ਕੈਪੀਟਲਸ : ਪ੍ਰਿਥਵੀ ਸ਼ਾਅ, ਸ਼ਿਖਰ ਧਵਨ, ਸ਼੍ਰੇਯਸ ਅਈਅਰ (ਕਪਤਾਨ), ਸ਼ਿਮਰਾਨ ਹੇਟਮਾਇਰ, ਰਿਸ਼ਭ ਪੰਤ (ਵਿਕਟ ਕੀਪਰ), ਮਾਰਕਸ ਸਟੇਈਨਿਸ, ਅਕਸ਼ਰ ਪਟੇਲ, ਆਰ ਅਸ਼ਵਿਨ,ਤੁਸ਼ਾਰ ਦੇਸ਼ਪਾਂਡੇ, ਕਗਿਸੋ ਰਬਾਡਾ, ਡੈਨੀਅਲ ਸੈਮਸ। 


Karan Kumar

Content Editor

Related News