IPL 2020: ਮਜ਼ਬੂਤ ਰਾਜਸਥਾਨ ਸਾਹਮਣੇ ਅੱਜ ਬੁਲੰਦ ਹੌਸਲਿਆਂ ਨਾਲ ਉਤਰੇਗੀ ਕੋਲਕਾਤਾ

09/30/2020 10:29:08 AM

ਦੁਬਈ : ਦਿਨੇਸ਼ ਕਾਰਤਿਕ ਦੀ ਅਗਵਾਈ ਵਾਲੀ ਕੋਲਕਾਤਾ ਨਾਈਟ ਰਾਈਡਰਜ਼ (ਕੇ.ਕੇ.ਆਰ.) ਆਪਣੀ ਪਿਛਲੀ ਜਿੱਤ ਤੋਂ ਉਤਸ਼ਾਹਿਤ ਹੋ ਕੇ ਬੁੱਧਵਾਰ ਨੂੰ ਆਈ.ਪੀ.ਐਲ.-13 ਦੇ ਮੁਕਾਬਲੇ ਵਿਚ ਅਜੇਤੂ ਰਥ ’ਤੇ ਸਵਾਰ ਰਾਜਸਥਾਨ ਰਾਇਲਜ਼ ਦੇ ਸਾਹਮਣੇ ਮਜ਼ਬੂਤ ਚੁਣੌਤੀ ਪੇਸ਼ ਕਰਨ ਉਤਰੇਗੀ।

ਕੋਲਕਾਤਾ ਨੂੰ ਟੂਰਨਾਮੈਂਟ ਦੇ ਪਹਿਲੇ ਮੈਚ ਵਿਚ ਸਾਬਕਾ ਚੈਂਪੀਅਨ ਮੁੰਬਈ ਇੰਡੀਅਜ਼ ਹੱਥੋਂ ਹਾਰ ਝੱਲਣੀ ਪਈ ਸੀ, ਜਦੋਂਕਿ ਉਸ ਨੇ ਪਿਛਲੇ ਮੁਕਾਬਲੇ ਵਿਚ ਸਨਰਾਈਜ਼ਰਜ਼ ਹੈਦਰਾਬਾਦ ਨੂੰ ਇਕਪਾਸੜ ਅੰਦਾਜ਼ ਵਿਚ 7 ਵਿਕਟਾਂ ਨਾਲ ਹਰਾਇਆ ਸੀ। ਰਾਸਥਾਨ ਨੇ ਪਹਿਲਾਂ ਚੇਨਈ ਸੁਪਰ ਕਿੰਗਜ਼ ਨੂੰ ਅਤੇ ਪਿਛਲੇ ਮੁਕਾਬਲੇ ਵਿਚ ਕਿੰਗਜ਼ ਇਲੈਵਨ ਪੰਜਾਬ ਨੂੰ ਹਰਾਇਆ ਸੀ। ਕੋਲਕਾਤਾ ਦੀ ਟੀਮ 2 ਮੈਚਾਂ ਵਿਚ ਇਕ ਜਿੱਤ ਅਤੇ ਇਕ ਹਾਰ ਦੇ ਨਾਲ ਦੋ ਅੰਕਾਂ ਨਾਲ ਛੇਵੇਂ ਸਥਾਨ ’ਤੇ ਹੈ, ਜਦੋਂਕਿ ਰਾਜਸਥਾਨ ਦੀ ਟੀਮ ਦੋਵੇਂ ਮੁਕਾਬਲੇ ਜਿੱਤ ਕੇ ਚਾਰ ਅੰਕਾਂ ਨਾਲ ਅੰਕ ਸੂਚੀ ਵਿਚ ਦਿੱਲੀ ਕੈਪੀਟਲਸ ਤੋਂ ਬਾਅਦ ਦੂਜੇ ਨੰਬਰ ’ਤੇ ਹੈ। ਕੇ.ਕੇ.ਆਰ. ਦੇ ਸਾਹਮਣੇ ਰਾਜਸਥਾਨ ਵਰਗੀ ਮਜ਼ਬੂਤ ਟੀਮ ਦੀ ਚੁਣੌਤੀ ਹੋਵੇਗੀ, ਜਿਸ ਨੇ ਹੁਣ ਤੱਕ ਟੂਰਨਾਮੈਂਟ ਵਿਚ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ। ਰਾਜਸਥਾਨ ਨੇ ਪੰਜਾਬ ਵਿਰੁੱਧ 223 ਦੌੜਾਂ ਦੇ ਵੱਡੇ ਟੀਚੇ ਨੂੰ ਸਫ਼ਲਤਾਪੂਰਵਕ ਹਾਸਲ ਕੀਤਾ ਸੀ। ਕਪਤਾਨ ਸਵੀਟ ਸਮਿਥ ਦੀ ਟੀਮ ਦਾ ਇਸ ਜਿੱਤ ਨਾਲ ਮਨੋਬਲ ਕਾਫ਼ੀ ਉਚਾ ਹੈ, ਜਿਸ ਤੋਂ ਕੋਲਕਾਤਾ ਨੂੰ ਪਾਰ ਪਾਉਣਾ ਪਵੇਗਾ।

ਇਹ ਵੀ ਪੜੋ : ਜੇਕਰ ਤੁਹਾਡਾ ਵੀ ਹੈ SBI 'ਚ ਖਾਤਾ ਤਾਂ ਪੜੋ ਇਹ ਖ਼ਬਰ, ਅੱਜ ਰਾਤ ਤੋਂ ਬੰਦ ਹੋ ਜਾਏਗੀ ਇਹ ਸੁਵਿਧਾ

ਰਾਜਸਥਾਨ ਲਈ ਪਿਛਲੇ ਮੁਕਾਬਲੇ ਵਿਚ ਜੋਸ ਬਟਲਰ ਨੂੰ ਛੱਡ ਕੇ ਚੋਟੀ¬ਕ੍ਰਮ ਦੇ ਹੋਰ ਬੱਲੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਅਤੇ ਹਾਰੀ ਹੋਈ ਬਾਜ਼ੀ ਆਪਣੇ ਨਾਂ ਕੀਤੀ ਸੀ। ਕੇ.ਕੇ.ਆਰ. ਦੇ ਸਾਹਮਣੇ ਸੰਜੂ ਸੈਮਸਨ ਦੀ ਚੁਣੌਤੀ ਹੋਵੇਗੀ, ਜਿਸ ਨੇ ਹੁਣ ਤੱਕ ਧਮਾਕੇਦਾਰ ਬੱਲੇਬਾਜ਼ੀ ਕੀਤੀ ਹੈ। ਸੈਮਸਨ ਨੇ ਚੇਨਈ ਵਿਰੁੱਧ 74 ਅਤੇ ਪੰਜਾਬ ਵਿਰੁੱਧ 85 ਦੌੜਾਂ ਬਣਾਈਆਂ ਸਨ ਅਤੇ ਉਹ ਦੋਵੇਂ ਹੀ ਮੁਕਾਬਲਿਆਂ ਵਿਚ ‘ਮੈਨ ਆਫ ਦਿ ਮੈਚ’ ਰਿਹਾ ਸੀ। ਰਾਜਸਥਾਨ ਲਈ ਕਪਤਾਨ ਸਮਿਥ ਆਪਣੇ ਪ੍ਰਦਰਸ਼ਨ ਨਾਲ ਟੀਮ ਨੂੰ ਲਗਾਤਾਰ ਉਤਸ਼ਾਹਿਤ ਕਰ ਰਿਹਾ ਹੈ ਅਤੇ ਉਸ ਨੇ ਪਿਛਲੇ ਮੁਕਾਬਲੇ ਵਿਚ ਸੈਮਸਨ ਨਾਲ ਮਜ਼ਬੂਤ ਸਾਂਝੇਦਾਰੀ ਕੀਤੀ ਸੀ। ਰਾਜਸਥਾਨ ਲਈ ਮੱਧਕ੍ਰਮ ਦੇ ਬੱਲੇਬਾਜ਼ ਰਾਹੁਲ ਤਵੇਤੀਆ ਨੇ ਪੰਜਾਬ ਵਿਰੁੱਧ ਜਿਸ ਤਰ੍ਹਾਂ ਦਾ ਧਮਾਕੇਦਾਰ ਪ੍ਰਦਰਸ਼ਨ ਕੀਤਾ ਸੀ, ਉਹ ਅਵਿਸ਼ਵਾਸਯੋਗ ਸੀ ਅਤੇ ਕੋਲਕਾਤਾ ਲਈ ਖ਼ਤਰੇ ਦੀ ਘੰਟੀ ਹੈ।

ਕੇ.ਕੇ.ਆਰ. ਨੂੰ ਜੇਕਰ ਆਪਣੀ ਜਿੱਤ ਦੀ ਲੈਅ ਬਰਕਰਾਰ ਰੱਖਣੀ ਹੈ ਤਾਂ ਉਸ ਨੂੰ ਰਾਜਸਥਾਨ ਦੇ ਚੋਟੀ ¬ਕ੍ਰਮ ’ਤੇ ਰੋਕ ਲਾਉਣੀ ਪਵੇਗੀ। ਕੋਲਕਾਤਾ ਦੇ ਗੇਂਦਬਾਜ਼ਾਂ ਨੇ ਹੈਦਰਾਬਾਦ ਵਿਰੁੱਧ ਕਸੀ ਹੋਈ ਗੇਂਦਬਾਜ਼ੀ ਕੀਤੀ ਸੀ। ਕੇ.ਕੇ.ਆਰ. ਦੇ ਗੇਂਦਬਾਜ਼ਾਂ ਨੂੰ ਆਪਣਾ ਪ੍ਰਦਰਸ਼ਨ ਦੁਹਰਾਉਣਾ ਪਵੇਗਾ, ਜਿਸ ਨਾਲ ਉਸ ਦੇ ਬੱਲੇਬਾਜ਼ਾਂ ਲਈ ਰਸਤਾ ਆਸਾਨ ਰਹੇ। ਰਾਜਸਥਾਨ ਦੇ ਬੱਲੇਬਾਜ਼ਾਂ ਦੇ ਸਾਹਮਣੇ ਕੋਲਕਾਤਾ ਦੇ ਪੈਟ ਕਮਿੰਸ, ਕਮਲੇਸ਼ ਨਾਗਰਕੋਟੀ, ਸੁਨੀਲ ਨਾਰਾਇਣ ਅਤੇ ਚਾਈਨਾਮੈਂਨ ਗੇਂਦਬਾਜ਼ ਕੁਲਦੀਪ ਯਾਦਵ ਵਰਗੇ ਖ਼ਤਰਨਾਕ ਗੇਂਦਬਾਜ਼ਾਂ ਦੇ ਹਮਲੇ ਦੀ ਚੁਣੌਤੀ ਹੋਵੇਗੀ। ਰਾਜਸਥਾਨ ਨੂੰ ਜੇਕਰ ਆਪਣੀ ਜੇਤੂ ਮੁਹਿੰਮ ਜ਼ਾਰੀ ਰੱਖਣੀ ਹੈ ਤਾਂ ਉਸ ਨੂੰ ਕੇ.ਕੇ.ਆਰ. ਦੀ ਗੇਂਦਬਾਜ਼ੀ ਦਾ ਡਟ ਕੇ ਸਾਹਮਣਾ ਕਰਣਾ ਪਵੇਗਾ।
 


cherry

Content Editor

Related News