IPL 2020: ਪੰਜਾਬ ਟੀਮ ਲਈ ਵੱਡੀ ਖ਼ੁਸ਼ਖ਼ਬਰੀ! ਕ੍ਰਿਸ ਗੇਲ ਜਲਦ ਉਤਰਣਗੇ ਮੈਦਾਨ 'ਚ
Tuesday, Oct 13, 2020 - 01:31 PM (IST)
ਦੁਬਈ (ਭਾਸ਼ਾ) : ਕਿੰਗਜ਼ ਇਲੈਵਨ ਪੰਜਾਬ ਦੇ ਕੈਰੇਬਿਆਈ ਬੱਲੇਬਾਜ਼ ਕ੍ਰਿਸ ਗੇਲ ਢਿੱਡ ਦਰਦ (ਫੂਡ ਪੁਆਇਜ਼ਨਿੰਗ) ਤੋਂ ਉਬਰ ਗਏ ਹਨ ਅਤੇ ਵੀਰਵਾਰ ਨੂੰ ਰਾਇਲ ਚੈਲੇਂਜ਼ਰਸ ਬੈਂਗਲੁਰੂ (ਆਰ.ਸੀ.ਬੀ.) ਖ਼ਿਲਾਫ਼ ਉਨ੍ਹਾਂ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਦੇ ਮੌਜੂਦਾ ਸੀਜ਼ਨ ਵਿਚ ਆਪਣਾ ਪਹਿਲਾ ਮੈਚ ਖੇਡਣ ਦਾ ਮੌਕਾ ਮਿਲ ਸਕਦਾ ਹੈ।
ਇਹ ਵੀ ਪੜ੍ਹੋ: ਆਨੰਦ ਮਹਿੰਦਰਾ ਨੇ DTH 'ਤੇ ਬੈਠੇ ਬਾਂਦਰ ਲਈ ਵਧੀਆ ਕੈਪਸ਼ਨ ਦੇਣ ਵਾਲੇ ਜੇਤੂਆਂ ਦੇ ਨਾਵਾਂ ਦਾ ਕੀਤਾ ਐਲਾਨ
ਟੀਮ ਦੇ ਮੁੱਖ ਕੋਚ ਅਨਿਲ ਕੁੰਬਲੇ ਨੇ ਕਿਹਾ ਸੀ ਕਿ ਗੇਲ 'ਫੂਡ ਪੁਆਇਜ਼ਨਿੰਗ' ਕਾਰਨ ਸਨਰਾਇਜ਼ਰਸ ਹੈਦਰਾਬਾਦ ਖ਼ਿਲਾਫ਼ ਮੈਚ ਵਿਚ ਨਹੀਂ ਖੇਡ ਪਾਏ ਸਨ। ਇਹ 41 ਸਾਲਾ ਤੇਜ਼ ਬੱਲੇਬਾਜ਼ ਸ਼ਨੀਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਵੀ ਨਹੀਂ ਖੇਡ ਸਕਿਆ ਸੀ। ਗੇਲ ਨੇ ਸੋਸ਼ਲ ਮੀਡਿਆ 'ਤੇ ਹਸਪਤਾਲ ਤੋਂ ਇਕ ਤਸਵੀਰ ਸਾਂਝੀ ਕੀਤੀ ਸੀ, ਜਦੋਂਕਿ ਕਿੰਗਜ਼ ਇਲੈਵਨ ਨੇ ਸੋਮਵਾਰ ਨੂੰ ਗੇਲ ਦੇ ਅਭਿਆਸ 'ਤੇ ਪਰਤਣ ਦੀ ਤਸਵੀਰ ਜ਼ਾਰੀ ਕੀਤੀ ਸੀ। ਟੀਮ ਸੂਤਰਾਂ ਨੇ ਕਿਹਾ, 'ਉਹ ਹੁਣ ਤੰਦਰੁਸਤ ਹਨ ਅਤੇ ਉਮੀਦ ਹੈ ਕਿ ਆਰ.ਸੀ.ਬੀ. ਖ਼ਿਲਾਫ਼ (ਵੀਰਵਾਰ) ਨੂੰ ਮੈਚ ਵਿਚ ਖੇਡਣਗੇ।'
ਇਹ ਵੀ ਪੜ੍ਹੋ: ਸੋਨਾ ਖ਼ਰੀਦਣ ਦਾ ਹੈ ਚੰਗਾ ਮੌਕਾ, ਕੀਮਤਾਂ 'ਚ ਆਈ ਭਾਰੀ ਗਿਰਾਵਟ
ਇਹ ਮੈਚ ਸ਼ਾਰਜਾਹ ਵਿਚ ਹੋਵੇਗਾ ਜਿੱਥੇ ਦਾ ਮੈਦਾਨ ਆਈ.ਪੀ.ਐਲ. ਦੇ ਤਿੰਨਾਂ ਮੈਚ ਸਥਾਨਾਂ ਵਿਚੋਂ ਸਭ ਤੋਂ ਛੋਟਾ ਹੈ। ਮਯੰਕ ਅੱਗਰਵਾਲ ਅਤੇ ਕੇ.ਐਲ. ਰਾਹੁਲ ਨੇ ਹੁਣ ਤੱਕ ਕਿੰਗਜ਼ ਇਲੈਵਨ ਨੂੰ ਚੰਗੀ ਸ਼ੁਰੂਆਤ ਦਿਵਾਈ ਹੈ ਅਤੇ ਅਜਿਹੇ ਵਿਚ ਗੇਲ ਨੂੰ ਖੇਡਣ ਦਾ ਮੌਕਾ ਨਹੀਂ ਮਿਲਿਆ। ਕਿੰਗਜ਼ ਇਲੈਵਨ ਨੂੰ 7 ਵਿਚੋਂ 6 ਮੈਚਾਂ ਵਿਚ ਹਾਰ ਦਾ ਸਾਹਮਣਾ ਕਰਣਾ ਪਿਆ ਹੈ ਅਤੇ ਉਸ ਨੂੰ ਪਲੇਆਫ ਵਿਚ ਜਗ੍ਹਾ ਬਣਾਉਣ ਲਈ ਹੁਣ ਕੁੱਝ ਵਿਸ਼ੇਸ਼ ਪ੍ਰਦਰਸ਼ਨ ਕਰਣਾ ਹੋਵੇਗਾ ।
ਇਹ ਵੀ ਪੜ੍ਹੋ: IPL 2020 : ਸਨਰਾਇਜ਼ਰਸ ਖ਼ਿਲਾਫ਼ ਜਿੱਤ ਦੀ ਰਾਹ ਫੜਨਾ ਚਾਹੇਗੀ ਧੋਨੀ ਦੀ ਟੀਮ ਚੇਨਈ ਸੁਪਰ ਕਿੰਗਜ਼