IPL 2020 KKR vs DC : ਕੋਲਕਾਤਾ ਨੇ ਦਿੱਲੀ ਨੂੰ 59 ਦੌੜਾਂ ਨਾਲ ਹਰਾਇਆ

Saturday, Oct 24, 2020 - 07:13 PM (IST)

ਆਬੂਧਾਬੀ : ਕੋਲਕਾਤਾ ਨਾਈਟ ਰਾਈਡਰਜ਼ ਤੇ ਦਿੱਲੀ ਕੈਪੀਟਲਸ ਵਿਚਾਲੇ ਇੰਡੀਅਨ ਪ੍ਰੀਮੀਅਰ ਲੀਗ 2020 (ਆਈ. ਪੀ. ਐਲ.)  ਦਾ 42ਵਾਂ ਮੈਚ ਅੱਜ ਸ਼ੇਖ ਜ਼ਾਇਦ ਸਟੇਡੀਅਮ, ਅਬੂਧਾਬੀ 'ਚ ਖੇਡਿਆ ਗਿਆ। ਇਸ ਮੈਚ 'ਚ ਕੋਲਕਾਤਾ ਨੇ ਦਿੱਲੀ ਨੂੰ 59 ਦੌੜਾਂ ਨਾਲ ਹਰਾ ਕੇ ਮੈਚ ਆਪਣੇ ਨਾਮ ਕਰ ਲਿਆ।

ਇਸ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੋਲਕਾਤਾ ਨਾਈਟ ਰਾਈਡਰਜ਼ ਨੇ ਨਿਤੀਸ਼ ਰਾਣਾ ਅਤੇ ਸੁਨੀਲ ਨਾਰਾਇਣ ਦੇ ਅਰਧ ਸੈਂਕੜਿਆਂ ਦੀ ਮਦਦ ਨਾਲ ਇੰਡੀਅਨ ਪ੍ਰੀਮੀਅਰ ਲੀਗ ਮੈਚ ਵਿਚ ਦਿੱਲੀ ਕੈਪੀਟਲਸ ਖ਼ਿਲਾਫ਼ 6 ਵਿਕਟਾਂ 'ਤੇ 194 ਦੌੜਾ ਬਣਾ ਕੇ ਦਿੱਲੀ ਨੂੰ 195 ਦੌੜਾ ਦਾ ਟੀਚਾ ਦਿੱਤਾ ਹੈ। ਰਾਣਾ ਨੇ 81 ਦੌੜਾਂ ਅਤੇ ਨਾਰਾਇਣ ਨੇ 64 ਦੌੜਾ ਦੀ ਪਾਰੀ ਖੇਡੀ। ਦਿੱਲੀ ਕੈਪੀਟਲਸ ਲਈ ਐਨਰਿਚ ਨੋਰਜੇ ਅਤੇ ਕੈਗਿਸੋ ਰਬਾਡਾ ਨੇ 2-2 ਵਿਕਟਾਂ ਹਾਸਲ ਕੀਤੀਆਂ, ਜਦੋਂਕਿ ਮਾਰਕਸ ਸਟੇਈਨਿਸ ਨੂੰ ਪਾਰੀ ਦੀਆਂ ਅੰਤਿਮ ਗੇਂਦਾਂ ਵਿਚ 2 ਵਿਕਟਾਂ ਮਿਲੀਆਂ।

ਦਿੱਲੀ ਨੇ ਅੰਤਿਮ ਇਲੈਵਨ ਵਿਚ ਦੋ ਬਦਲਾਅ ਕੀਤੇ ਹਨ। ਅਜਿੰਕਯ ਰਹਾਣੇ ਨੂੰ ਪ੍ਰਿਥਵੀ ਸਾਵ ਦੀ ਜਗ੍ਹਾ ਸ਼ਾਮਲ ਕੀਤਾ ਗਿਆ ਹੈ ਅਤੇ ਐਨਰਿਚ ਨੋਰਜੇ ਫਿੱਟ ਹਨ, ਜਿਨ੍ਹਾਂ ਨੂੰ ਡੈਨੀਅਲ ਸੈਮਸ ਦੀ ਜਗ੍ਹਾ 'ਤੇ ਲਿਆ ਗਿਆ ਹੈ। ਕੋਲਕਾਤਾ ਨੇ ਸੁਨੀਲ ਨਾਰਾਇਣ ਨੂੰ ਟਾਮ ਬੈਂਟਨ ਅਤੇ ਕਮਲੇਸ਼ ਨਾਗਰਕੋਟੀ ਨੂੰ ਕੁਲਦੀਪ ਯਾਦਵ ਦੀ ਜਗ੍ਹਾ ਅੰਤਿਮ ਇਲੈਵਨ ਵਿਚ ਸ਼ਾਮਲ ਕੀਤਾ।
ਅੰਕ ਸੂਚੀ ਵਿਚ ਸਿਖ਼ਰ 'ਤੇ ਕਾਬਿਜ ਦਿੱਲੀ ਕੈਪੀਟਲਸ ਨੂੰ ਜੇਕਰ ਇੰਡੀਅਨ ਪ੍ਰੀਮੀਅਰ ਲੀਗ ਵਿਚ ਆਪਣਾ ਨੰਬਰ ਇਕ ਸਥਾਨ ਬਰਕਰਾਰ ਰੱਖਣਾ ਹੈ ਤਾਂ ਉਸ ਦੇ ਬੱਲੇਬਾਜਾਂ ਨੂੰ ਕੋਲਕਾਤਾ ਨਾਈਟ ਰਾਈਡਰਜ਼ (ਕੇ.ਕੇ.ਆਰ.) ਖ਼ਿਲਾਫ਼ ਮੈਚ ਵਿਚ ਚੰਗਾ ਪ੍ਰਦਰਸ਼ਨ ਕਰਣਾ ਹੋਵੇਗਾ। ਦਿੱਲੀ ਵੱਲੋਂ ਸ਼ਿਖਰ ਧਵਨ ਚੰਗੀ ਫ਼ਾਰਮ ਵਿਚ ਹਨ ਅਤੇ ਉਨ੍ਹਾਂ ਨੇ ਪਿਛਲੇ ਦੋਵੇਂ ਮੈਚਾਂ ਵਿਚ ਸੈਂਕੜੇ ਜਮਾਏ ਹਨ ਪਰ ਬਾਕੀ ਬੱਲੇਬਾਜ਼ਾਂ ਦੀ ਨਾਕਾਮੀ ਕਾਰਨ ਟੀਮ ਨੂੰ ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ ਹਾਰ ਦਾ ਸਾਹਮਣਾ ਕਰਣਾ ਪਿਆ। ਕੇ.ਕੇ.ਆਰ. ਦੀ ਟੀਮ ਰਾਇਲ ਚੈਲੇਂਜ਼ਰਸ ਬੈਂਗਲੁਰੂ ਖ਼ਿਲਾਫ਼ ਸ਼ਰਮਨਾਕ ਪ੍ਰਦਰਸ਼ਨ ਦੇ ਬਾਅਦ ਇਸ ਮੈਚ ਵਿਚ ਉਤਰੇਗੀ। ਇਸ ਮੈਚ ਵਿਚ ਕੇ.ਕੇ.ਆਰ. ਦੀ ਟੀਮ 84 ਦੌੜਾਂ ਹੀ ਬਣਾ ਸਕੀ ਸੀ। ਇਸ ਨਾਲ ਟੀਮ ਦੇ ਮਨੋਬਲ 'ਤੇ ਨਕਾਰਾਤਮਕ ਪ੍ਰਭਾਵ ਪਿਆ ਹੋਵੇਗਾ। ਕੇ.ਕੇ.ਆਰ. ਦੇ ਹੁਣ 10 ਅੰਕ ਹਨ ਅਤੇ ਉਹ ਚੌਥੇ ਸਥਾਨ 'ਤੇ ਹਨ ਪਰ ਇਓਨ ਮੋਰਗਨ ਦੀ ਅਗਵਾਈ ਵਾਲੀ ਟੀਮ ਪਲੇਆਫ ਵਿਚ ਬਣੇ ਰਹਿਣ ਲਈ ਆਪਣੇ ਅੰਕ ਵਧਾਉਣ ਲਈ ਬੇਤਾਬ ਹੋਵੇਗੀ।


cherry

Content Editor

Related News