IPL 2020 : ਕ੍ਰਿਸ ਗੇਲ ਨੇ ਮੈਦਾਨ ''ਚ ਕੀਤੀ ਗਲਤੀ, ਲੱਗਾ ਇੰਨਾ ਜੁਰਮਾਨਾ (ਵੇਖੋ ਵੀਡੀਓ)
Saturday, Oct 31, 2020 - 11:58 AM (IST)
ਆਬੂਧਾਬੀ : ਕਿੰਗਜ਼ ਇਲੈਵਨ ਪੰਜਾਬ ਦੇ ਧਾਕੜ ਬੱਲੇਬਾਜ਼ ਕ੍ਰਿਸ ਗੇਲ 'ਤੇ ਰਾਜਸਥਾਨ ਰਾਇਲਜ਼ ਖ਼ਿਲਾਫ਼ ਇੰਡੀਅਨ ਪ੍ਰੀਮੀਅਰ ਲੀਗ ਮੈਚ ਦੌਰਾਨ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਲਈ ਮੈਚ ਫ਼ੀਸ ਦਾ 10 ਫ਼ੀਸਦੀ ਜੁਰਮਾਨਾ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ: ਦੀਵਾਲੀ ਗਿਫ਼ਟ 'ਤੇ ਚੱਲੇਗੀ ਕੋਰੋਨਾ ਦੀ ਕੈਂਚੀ, ਡ੍ਰਾਈ ਫਰੂਟਸ ਦੀ ਬਜਾਏ ਸਸਤੇ ਤੋਹਫ਼ੇ ਲੱਭ ਰਹੀਆਂ ਹਨ ਕੰਪਨੀਆਂ
ਦਰਅਸਲ ਕ੍ਰਿਸ ਗੇਲ ਨੇ ਰਾਜਸਥਾਨ ਰਾਇਲਜ਼ ਖ਼ਿਲਾਫ਼ ਮੁਕਾਬਲੇ ਦੌਰਾਨ 99 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਸੀ। ਉਹ ਸਿਰਫ਼ 1 ਸਕੋਰ ਨਾਲ ਸੈਂਕੜੇ ਤੋਂ ਖੁੰਝ ਗਏ। ਟੀ20 ਕਰੀਅਰ ਦਾ 23ਵਾਂ ਸੈਂਕੜਾ ਨਾ ਬਣਾ ਪਾਉਣ ਦੇ ਬਾਅਦ ਨਿਰਾਸ਼ਾ ਵਿਚ ਉਨ੍ਹਾਂ ਨੇ ਆਪਣਾ ਬੱਲਾ ਦੂਰ ਸੁੱਟ ਦਿੱਤਾ। ਇਸ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਮੰਨਿਆ ਗਿਆ ਹੈ। ਆਈ.ਪੀ.ਐਲ. ਨੇ ਉਨ੍ਹਾਂ 'ਤੇ ਮੈਚ ਫੀਸ ਦਾ 10 ਫ਼ੀਸਦੀ ਜ਼ੁਰਮਾਨਾ ਲਗਾਇਆ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਵਧੀ ਬੰਦੂਕਾਂ ਦੀ ਵਿਕਰੀ, ਹਿੰਸਕ ਝੜਪ ਹੋਣ ਦਾ ਖ਼ਦਸ਼ਾ
The Universe Boss Chris Gayle @henrygayle 🔥❤👏
— Ankit Yadav (@__ankit_____) October 30, 2020
Most 100s: Chris Gayle
1000 Six 🔥
Most 99: Chris Gayle#UniverseBoss #RRvsKXIP #KXIPvsRR pic.twitter.com/A6PAY3URGq
ਉਨ੍ਹਾਂ ਨੂੰ ਆਪਣਾ ਸੈਂਕੜਾ ਪੂਰਾ ਕਰਣ ਲਈ ਸਿਰਫ਼ 1 ਸਕੋਰ ਦੀ ਜ਼ਰੂਰਤ ਸੀ ਪਰ ਕਿੰਗਜ਼ ਇਲੈਵਨ ਪੰਜਾਬ ਦੇ ਆਖ਼ਰੀ ਓਵਰ ਵਿਚ ਜੋਫਰਾ ਆਰਚਰ ਨੇ ਆਪਣੇ ਯਾਰਕਰ 'ਤੇ ਗੇਲ ਨੂੰ ਕਲੀਨ ਬੋਲਡ ਕਰ ਦਿੱਤਾ। ਗੇਲ ਨੇ ਆਪਣੀ ਪਾਰੀ ਵਿਚ 63 ਗੇਂਦਾਂ ਖੇਡੀਆਂ। ਇਸ ਦੌਰਾਨ ਉਨ੍ਹਾਂ ਨੇ 8 ਛੱਕੇ ਅਤੇ 6 ਚੌਕੇ ਲਗਾਏ।
ਇਹ ਵੀ ਪੜ੍ਹੋ: IPL 2020 : ਅੱਜ ਦਿੱਲੀ ਦਾ ਮੁੰਬਈ ਅਤੇ ਬੈਂਗਲੁਰੂ ਦਾ ਹੈਦਰਾਬਾਦ ਨਾਲ ਹੋਵੇਗਾ ਮੁਕਾਬਲਾ
ਆਈ.ਪੀ.ਐਲ. ਨੇ ਆਪਣੇ ਬਿਆਨ ਵਿਚ ਕਿਹਾ, ਰਾਜਸਥਾਨ ਰਾਇਲਜ਼ ਖ਼ਿਲਾਫ਼ ਮੈਚ ਵਿਚ ਕਿੰਗਜ਼ ਇਲੈਵਨ ਪੰਜਾਬ ਦੇ ਬੱਲੇਬਾਜ਼ ਕ੍ਰਿਸ ਗੇਲ 'ਤੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਦੇ ਚੋਣ ਜ਼ਾਬਤੇ ਦੀ ਉਲੰਘਣਾ ਲਈ ਮੈਚ ਫੀਸ ਦਾ 10 ਫ਼ੀਸਦੀ ਜ਼ੁਰਮਾਨਾ ਲਗਾਇਆ ਗਿਆ ਹੈ। ਗੇਲ ਨੇ ਆਪਣੀ ਗਲਤੀ ਮੰਨ ਲਈ ਹੈ।