IPL 2020 : ਸੁਰੇਸ਼ ਰੈਨਾ ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ, CSK ਨੇ ਦਿੱਤਾ ਇਹ ਇਸ਼ਾਰਾ

09/29/2020 4:52:38 PM

ਸਪੋਰਟਸ ਡੈਸਕ : ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) 2020 ਵਿਚ ਚੇਨਈ ਸੁਪਰ ਕਿੰਗਜ਼ ਦੀ ਦੂਜੀ ਹਾਰ ਦੇ ਬਾਅਦ ਤੋਂ ਹੀ ਮਿਸਟਰ ਆਈ.ਪੀ.ਐਲ. ਸੁਰੇਸ਼ ਰੈਨਾ ਨੂੰ ਵਾਪਸ ਬੁਲਾਉਣ ਦੀ ਮੰਗ ਚੱਲ ਰਹੀ ਹੈ। ਪ੍ਰਸ਼ੰਸਕ ਲਗਾਤਾਰ ਉਨ੍ਹਾਂ ਨੂੰ ਟੀਮ ਵਿਚ ਸ਼ਾਮਲ ਕਰਣ ਦੀ ਗੱਲ ਕਰ ਰਹੇ ਹਨ ਪਰ ਹੁਣ ਲੱਗਦਾ ਹੈ ਕਿ ਆਈ.ਪੀ.ਐਲ. 2020 ਵਿਚ ਰੈਨਾ ਦੀ ਵਾਪਸੀ ਸੰਭਵ ਨਹੀਂ ਹੈ।  ਇਸ ਦਾ ਵੱਡਾ ਕਾਰਨ ਚੇਨਈ ਵੱਲੋਂ ਰੈਨਾ ਦਾ ਵੈਬਸਾਈਟ ਤੋਂ ਨਾਮ ਹਟਾਉਣਾ ਹੈ।

ਇਹ ਵੀ ਪੜ੍ਹੋ: ਕਿੰਗਜ਼ ਇਲੈਵਨ ਪੰਜਾਬ ਦੀ ਮਾਲਕਣ ਪ੍ਰੀਤੀ ਜ਼ਿੰਟਾ ਨੇ ਵਿਰਾਟ ਕੋਹਲੀ ਦੇ ਆਲੋਚਕਾਂ 'ਤੇ ਇੰਝ ਕੱਢੀ ਭੜਾਸ  

ਦਰਅਸਲ ਚੇਨਈ ਸੁਪਰ ਕਿੰਗਜ਼ ਦੀ ਵੈਬਸਾਈਟ ਤੋਂ ਸੁਰੇਸ਼ ਰੈਨਾ ਦਾ ਨਾਮ ਹਟਾ ਦਿੱਤਾ ਗਿਆ ਹੈ। ਟੀਮ ਦੇ ਸੈਕਸ਼ਨ ਵਿਚ ਸਾਰੇ ਖਿਡਾਰੀਆਂ ਦੇ ਨਾਮ ਹਨ ਪਰ ਰੈਨਾ ਦਾ ਨਾਮ ਲਿਸਟ 'ਚੋਂ ਗਾਇਬ ਹੈ। ਇਸ ਤੋਂ ਇਹ ਸਾਫ਼ ਹੈ ਕਿ ਰੈਨਾ ਦੀ ਇਸ ਸੀਜ਼ਨ ਵਿਚ ਵਾਪਸੀ ਨਹੀਂ ਹੋਣ ਵਾਲੀ ਹੈ। ਇਸ ਤੋਂ ਪਹਿਲਾਂ ਰੈਨਾ ਨੇ ਚੇਨਈ ਸੁਪਰ ਕਿੰਗਜ਼ ਦੇ ਟਵਿਟਰ ਹੈਂਡਲ ਨੂੰ ਅਨਫਾਲੋ ਕਰ ਦਿੱਤਾ ਸੀ ਜਿਸ ਨਾਲ ਪਹਿਲਾਂ ਹੀ ਇਸ ਗੱਲ ਦਾ ਇਸ਼ਾਰਾ ਮਿਲ ਗਿਆ ਸੀ ਕਿ ਸ਼ਾਇਦ ਹੁਣ ਉਹ ਆਈ.ਪੀ.ਐਲ. ਵਿਚ ਨਾ ਖੇਡਣ ਅਤੇ ਹੁਣ ਸੀ.ਐਸ.ਕੇ. ਨੇ ਵੈਬਸਾਈਟ ਤੋਂ ਉਨ੍ਹਾਂ ਦਾ ਨਾਮ ਹਟਾ ਕੇ ਬਿਨਾਂ ਕੁੱਝ ਕਹੇ ਸਭ ਕੰਫਰਮ ਕਰ ਦਿੱਤਾ ਹੈ।

ਇਹ ਵੀ ਪੜ੍ਹੋ:  IPL 2020: ਵਿਰਾਟ ਕੋਹਲੀ ਦੀ ਜਿੱਤ 'ਤੇ ਅਨੁਸ਼ਕਾ ਨੇ ਦਿੱਤਾ ਭਾਵੁਕ ਬਿਆਨ

ਧਿਆਨਦੇਣ ਯੋਗ ਹੈ ਕਿ ਸੀ.ਐਸ.ਕੇ. ਦੇ 13 ਮੈਬਰਾਂ ਦੇ ਕੋਰੋਨਾ ਪਾਜ਼ੇਟਿਵ ਆਉਣ ਦੇ ਬਾਅਦ ਰੈਨਾ ਭਾਰਤ ਪਰਤ ਆਏ ਸਨ। ਹਾਲਾਂਕਿ ਭਾਰਤ ਵਾਪਸ ਆਉਣ ਦੇ ਬਾਅਦ ਰੈਨਾ ਦਾ ਅਭਿਆਸ ਜਾਰੀ ਸੀ ਅਤੇ ਉਨ੍ਹਾਂ ਨੇ ਇਕ ਵਾਰ ਫਿਰ ਵਾਪਸੀ ਦਾ ਇਸ਼ਾਰਾ ਵੀ ਦਿੱਤਾ ਸੀ ਅਤੇ ਕਿਹਾ ਸੀ ਕਿ ਕੀ ਪਤਾ ਉਹ ਵਾਪਸ ਟੀਮ ਵਿਚ ਵਿਖਾਈ ਦੇਣ।

ਇਹ ਵੀ ਪੜ੍ਹੋ:  ਮਾਡਲ ਨੂੰ ਟੈਟੂ ਬਣਾਉਣਾ ਪਿਆ ਭਾਰੀ, ਗਈ ਇਕ ਅੱਖ ਦੀ ਰੌਸ਼ਨੀ (ਵੇਖੋ ਤਸਵੀਰਾਂ)


cherry

Content Editor

Related News