IPL 2020 : ਇਰਫਾਨ ਨੇ ਬਿਨਾਂ ਨਾਮ ਲਏ ਧੋਨੀ ਦੀ ਫਿਟਨੈੱਸ 'ਤੇ ਚੁੱਕਿਆ ਸਵਾਲ

Sunday, Oct 04, 2020 - 12:53 PM (IST)

IPL 2020 : ਇਰਫਾਨ ਨੇ ਬਿਨਾਂ ਨਾਮ ਲਏ ਧੋਨੀ ਦੀ ਫਿਟਨੈੱਸ 'ਤੇ ਚੁੱਕਿਆ ਸਵਾਲ

ਦੁਬਈ (ਵਾਰਤਾ) : ਚੇਨਈ ਸੁਪਰ ਕਿੰਗਜ਼ (ਸੀ.ਐਸ.ਕੇ.) ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਸ਼ੁੱਕਰਵਾਰ ਨੂੰ ਸਨਰਾਇਜ਼ਰਸ ਹੈਦਰਾਬਾਦ ਖਿਲਾਫ ਖੇਡੀ ਗਈ ਨਾਬਾਦ 47 ਦੌੜਾਂ ਦੀ ਪਾਰੀ ਦੇ ਬਾਵਜੂਦ ਉਨ੍ਹਾਂ ਦੀ ਫਿਟਨੈੱਸ ਨੂੰ ਲੈ ਕੇ ਭਾਰਤ ਦੇ ਸਾਬਕਾ ਹਰਫ਼ਨਮੌਲਾ ਖਿਡਾਰੀ ਇਰਫਾਨ ਪਠਾਨ ਨੇ ਸਵਾਲ ਖੜੇ ਕੀਤੇ ਹਨ।

ਇਹ ਵੀ ਪੜ੍ਹੋ: IPL 2020 : ਅੱਜ ਮੁੰਬਈ ਦੀ ਹੈਦਰਾਬਾਦ ਅਤੇ ਪੰਜਾਬ ਦੀ ਚੇਨਈ ਨਾਲ ਹੋਵੇਗੀ ਟੱਕਰ

 


ਦੁਬਈ ਵਿਚ ਹੈਦਰਾਬਾਦ ਟੀਮ ਖ਼ਿਲਾਫ਼ ਮੈਚ ਵਿਚ ਧੋਨੀ ਪਾਰੀ ਦੇ 19ਵੇਂ ਓਵਰ ਵਿਚ ਗਰਮੀ ਤੋਂ ਕਾਫ਼ੀ ਪਰੇਸ਼ਾਨ ਨਜ਼ਰ ਆਏ। ਉਨ੍ਹਾਂ ਨੇ ਮੈਦਾਨ 'ਤੇ ਫੀਜ਼ਿਓ ਨੂੰ ਸੱਦਿਆ ਅਤੇ ਨਾਲ ਹੀ ਕੁੱਝ ਦਵਾਈ ਵੀ ਲਈ। 39 ਸਾਲਾ ਧੋਨੀ ਆਖਰੀ 2 ਓਵਰਾਂ ਵਿਚ ਵੱਡੇ ਸਟਰੋਕ ਨਹੀਂ ਖੇਡ ਪਾ ਰਹੇ ਸਨ ਅਤੇ ਰਨਿੰਗ ਦੇ ਬਾਅਦ ਉਨ੍ਹਾਂ ਦਾ ਸਾਹ ਫੁੱਲ ਰਿਹਾ ਸੀ। ਇਸ ਦੌਰਾਨ ਉਨ੍ਹਾਂ ਨੇ ਛੋਟਾ ਬ੍ਰੇਕ ਵੀ ਲਿਆ। ਉਨ੍ਹਾਂ ਨੇ 36 ਗੇਂਦਾਂ 'ਤੇ ਨਾਬਾਦ 47 ਦੌੜਾਂ ਦੀ ਪਾਰੀ ਖੇਡੀ ਪਰ ਉਨ੍ਹਾਂ ਦੀ ਟੀਮ 165 ਦੌੜਾਂ ਦਾ ਟੀਚਾ ਹਾਸਲ ਨਹੀਂ ਕਰ ਸਕੀ।

ਇਹ ਵੀ ਪੜ੍ਹੋ: ਅਫਗਾਨਿਸਤਾਨ ਬੰਬ ਧਮਾਕੇ 'ਚ ਅੰਤਰਰਾਸ਼ਟਰੀ ਅੰਪਾਇਰ ਦੀ ਮੌਤ

ਇਸ ਦੇ ਬਾਅਦ ਇਰਫਾਨ ਪਠਾਨ ਨੇ ਸ਼ਨੀਵਾਰ ਨੂੰ ਦੁਪਹਿਰ ਵਿਚ ਇਕ ਟਵੀਟ ਕਰਦੇ ਹੋਏ ਕਿਹਾ, 'ਕੁੱਝ ਲੋਕਾਂ ਲਈ ਉਮਰ ਸਿਰਫ਼ ਇਕ ਅੰਕੜਾ ਹੈ, ਜਦੋਂਕਿ ਬਾਕੀਆਂ ਲਈ ਟੀਮ ਤੋਂ ਬਾਹਰ ਕੀਤੇ ਜਾਣ ਦਾ ਕਾਰਨ...।' ਉਨ੍ਹਾਂ ਦੇ ਇਸ ਟਵੀਟ ਦੇ ਬਾਅਦ ਸੋਸ਼ਲ ਮੀਡੀਆ 'ਤੇ ਤਰ੍ਹਾਂ-ਤਰ੍ਹਾਂ ਦੀ ਪ੍ਰਤੀਕਿਰਿਆ ਆਉਣ ਲੱਗੀ। ਇਰਫਾਨ ਨੇ ਹਾਲਾਂਕਿ ਆਪਣੇ ਟਵੀਟ ਵਿਚ ਕਿਸੇ ਦਾ ਨਾਮ ਨਹੀਂ ਲਿਆ ਪਰ ਕਈ ਲੋਕ ਇਸ ਨੂੰ ਧੋਨੀ ਨਾਲ ਜੋੜ ਕੇ ਵੇਖ ਰਹੇ ਹਨ। ਜ਼ਿਕਰਯੋਗ ਹੈ ਕਿ ਧੋਨੀ ਨੇ ਆਪਣੀ ਕਪਤਾਨੀ ਵਿਚ ਕੁੱਝ ਕ੍ਰਿਕਟਰਾਂ ਨੂੰ ਫਿਟਨੈਸ ਨੂੰ ਲੈ ਕੇ ਟੀਮ ਵਿਚ ਸ਼ਾਮਿਲ ਨਹੀਂ ਕੀਤਾ ਸੀ।


author

cherry

Content Editor

Related News