ਤਾਂ ਇਸ ਵਾਰ ਨਹੀਂ ਹੋਵੇਗਾ IPL, ਅਗਲੇ ਸਾਲ ਨੀਲਾਮੀ ਵੀ ਨਹੀਂ !

03/30/2020 4:10:09 PM

ਨਵੀਂ ਦਿੱਲੀ : ਪੂਰੀ ਦੁਨੀਆ ਇਨ੍ਹੀਂ ਤਾਂ ਕੋਰੋਨਾ ਦੇ ਕਹਿਰ ਦੇ ਅੱਗੇ ਬੇਬਸ ਦਿਸ ਰਹੀ ਹੈ। ਕੋਰੋਨਾ ਨੇ ਪੂਰੀ ਦੁਨੀਆ ਨੂੰ ਬੇਬਸ ਬਣਾ ਦਿੱਤਾ, ਜਿਸ ਤੋਂ ਬਾਅਦ ਹੁਣ ਤਾਂ ਸਿਰਫ ਬਚਾਅ ਵਿਚ ਹੀ ਭਰੋਸਾ ਕੀਤਾ ਜਾ ਰਿਹਾ ਹੈ। ਕੋਰੋਨਾ ਤੋਂ ਦੁਨੀਆ ਇਕ ਪਾਸੇ ਲੜ ਰਹੀ ਹੈ ਤਾਂ ਦੂਜੇ ਪਾਸੇ ਬੀ. ਸੀ. ਸੀ. ਆਈ. ਨੂੰ ਆਈ. ਪੀ. ਐੱਲ. ਦੇ ਇਸ ਸੀਜ਼ਨ ਦਾ ਬੇਸਬਰੀ ਨਾਲ ਉਡੀਕ ਸੀ ਪਰ ਉਹ ਫਿਲਹਾਲ 15 ਅਪ੍ਰੈਲ ਤਕ ਦੇ ਲਈ ਟਾਲ ਦਿੱਤਾ ਗਿਆ ਹੈ।

ਕੋਰੋਨਾ ਕਾਰਨ ਰੱਦ ਹੋਵੇਗਾ ਆਈ. ਪੀ. ਐੱਲ.!
PunjabKesari
ਭਾਰਤ ਵਿਚ ਵੀ ਮੌਜੂਦਾ ਸਥਿਤੀ ਵਿਚ ਤਾਂ ਕੋਰੋਨਾ ਨੇ ਆਪਣੇ ਪੂਰੇ ਪੈਰ ਪਸਾਰ ਲਏ ਹਨ ਅਤੇ ਜ਼ਬਰਦਸਤ ਹਾਹਾਕਾਰ ਮਚੀ ਹੋਈ ਹੈ। ਵੈਸੇ ਆਈ. ਪੀ.ਐੱਲ. 29 ਮਾਰਚ ਤੋਂ ਹੀ ਸ਼ੁਰੂ ਹੋਣ ਵਾਲਾ ਸੀ ਪਰ ਕੋਰੋਨਾ ਦੇ ਵੱਧਦੇ ਪ੍ਰਭਾਵ ਕਾਰਨ ਇਸ ਨੂੰ 15 ਅਪ੍ਰੈਲ ਤਕ ਮੁਲਤਵੀ ਕਰ ਦਿੱਤਾ ਗਿਆ। ਭਾਰਤ ਵਿਚ ਹੁਣ ਕੋਰੋਨਾ ਖਤਰਨਾਕ ਰੂਪ ਲੈਂਦਾ ਜਾ ਰਿਹਾ ਹੈ। ਜਿਸ ਨਾਲ ਆਉਣ ਵਾਲੇ ਮਹੀਨੇ ਦੀ 15 ਤਾਰੀਖ ਤਕ ਭਾਂਵੇ ਆਈ. ਪੀ. ਐੱਲ. ਨੂੰ ਟਾਲ ਦਿੱਤਾ ਹੈ ਪਰ ਅਜਿਹੇ ਹਾਲਾਤਾਂ ਵਿਚ ਇਸ ਟੂਰਨਾਮੈਂਟ ਦਾ ਆਯੋਜਨ ਕਰਨਾ ਮੁਸ਼ਕਿਲ ਦਿਸ ਰਿਹਾ ਹੈ।

PunjabKesari

ਪਿਛਲੇ ਸਾਲ ਆਈ. ਪੀ. ਐੱਲ. ਸੀਜ਼ਨ 2020 ਦੇ ਲਈ ਨੀਲਾਮੀ ਹੋਈ ਸੀ ਅਤੇ ਕਈ ਵੱਡੇ ਖਿਡਾਰੀ ਖਰੀਦੇ ਗਏ। ਪੈਟ ਕਮਿੰਸ ਅਤੇ ਗਲੈਨ ਮੈਕਸਵੈਲ ਵਰਗੇ ਆਸਟਰੇਲੀਆਈ ਖਿਡਾਰੀਆਂ ’ਤੇ ਸਭ ਤੋਂ ਵੱਧ ਬੋਲੀ ਲੱਗੀ। ਹੁਣ ਜੇਕਰ ਬੀ. ਸੀ. ਸੀ. ਆਈ. ਇਸ ਸਾਲ ਆਈ. ਪੀ. ਐੱਲ. ਰੱਦ ਕਰੇਗੀ ਤਾਂ ਅਗਲੇ ਸੀਜ਼ਨ ਵਿਚ ਖਿਡਾਰੀਆਂ ਦੀ ਨੀਲਾਮੀ ਨਹੀਂ ਹੋਵੇਗੀ। ਬੀ. ਸੀ. ਸੀ. ਆਈ. ਸੂਤਰ ਦੇ ਹਵਾਲੇ ਤੋਂ ਕਿਹਾ ਗਿਆ ਕਿ ਹੁਣ ਮੈਗਾ ਨੀਲਾਮੀ ਨੂੰ 2022 ਸੀਜ਼ਨ ਤਕ ਟਾਲ ਦਿੱਤਾ ਜਾਵੇਗਾ।


Ranjit

Content Editor

Related News