IPL 2020 : ਸਮਿਥ, ਆਰਚਰ, ਬਟਲਰ ਕੋਵਿਡ-19 ਟੈਸਟ ''ਚ ਨੈਗੇਟਿਵ
Sunday, Sep 20, 2020 - 01:56 AM (IST)

ਦੁਬਈ– ਕਪਤਾਨ ਸਟੀਵ ਸਮਿਥ ਸਮੇਤ ਸਟਾਰ ਖਿਡਾਰੀ ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿਚ ਚੇਨਈ ਸੁਪਰ ਕਿੰਗਜ਼ ਵਿਰੁੱਧ ਰਾਜਸਥਾਨ ਰਾਇਲਜ਼ ਦੇ ਇੰਡੀਅਨ ਪ੍ਰੀਮੀਅਰ ਲੀਗ ਮੈਚ ਵਿਚ ਖੇਡਣ ਲਈ ਉਪਲੱਬਧ ਹੋਣਗੇ। ਇਹ ਤਿੰਨੇ ਆਸਟਰੇਲੀਆ ਤੇ ਇੰਗਲੈਂਡ ਦੇ ਉਨ੍ਹਾਂ 21 ਖਿਡਾਰੀਆਂ ਵਿਚ ਸ਼ਾਮਲ ਹਨ, ਜਿਹੜੇ 17 ਸਤੰਬਰ ਨੂੰ ਬ੍ਰਿਟੇਨ ਤੋਂ ਵਿਸ਼ੇਸ਼ ਜਹਾਜ਼ ਰਾਹੀਂ ਸੰਯੁਕਤ ਅਰਬ ਅਮੀਰਾਤ ਪਹੁੰਚੇ ਸਨ। ਇਕ ਸੂਤਰ ਨੇ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ,''ਸਮਿਥ, ਬਟਲਰ ਤੇ ਆਰਚਰ ਦਾ ਸ਼ੁੱਕਰਵਾਰ ਨੂੰ ਕੋਵਿਡ-19 ਟੈਸਟ ਹੋਇਆ ਸੀ, ਜਿਸ ਵਿਚ ਨਤੀਜਾ ਨੈਗੇਟਿਵ ਆਇਆ ਹੈ। ਇਸ ਲਈ ਉਹ ਚੋਣ ਲਈ ਉਪਲੱਬਧ ਹਨ ਕਿਉਂਕਿ ਇਕਾਂਤਵਾਸ ਦਾ ਸਮਾਂ ਵੀ ਘਟਾ ਕੇ 36 ਘੰਟੇ ਕਰ ਦਿੱਤਾ ਗਿਆ ਹੈ।''