IPL 2020 : ਪੰਜਾਬ ਤੋਂ ਮਿਲੀ ਹਾਰ ਦੇ ਬਾਅਦ ਵਿਰਾਟ ਕੋਹਲੀ ਨੇ ਦਿੱਤਾ ਵੱਡਾ ਬਿਆਨ

09/25/2020 3:18:46 PM

ਦੁਬਈ (ਭਾਸ਼ਾ) : ਰਾਇਲ ਚੈਲੇਂਜਰਸ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਨੇ ਇੱਥੇ ਇੰਡੀਅਨ ਪ੍ਰੀਮੀਅਰ ਲੀਗ ਮੈਚ ਵਿਚ ਕਿੰਗਜ਼ ਇਲੈਵਨ ਪੰਜਾਬ ਤੋਂ ਮਿਲੀ 97 ਦੌੜਾਂ ਦੀ ਹਾਰ ਲਈ ਆਪਣੇ ਆਪ ਨੂੰ ਜ਼ਿੰਮੇਦਾਰ ਠਹਿਰਾਇਆ। ਬਿਨਾਂ ਕਿਸੇ ਹਿਚਕ ਦੇ ਕੋਹਲੀ ਨੇ ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਲੋਕੇਸ਼ ਰਾਹੁਲ ਦਾ 2 ਵਾਰ ਕੈਚ ਛੱਡਣ ਦੀ ਗਲਤੀ ਮੰਨੀ, ਜਿਸ ਨਾਲ ਉਨ੍ਹਾਂ ਦੀ ਟੀਮ ਨੂੰ ਵੀਰਵਾਰ ਨੂੰ ਹਾਰ ਦਾ ਸਾਹਮਣਾ ਕਰਣਾ ਪਿਆ। ਕੋਹਲੀ ਨੇ ਮੰਨਿਆ ਕਿ ਉਨ੍ਹਾਂ ਦੀ ਇਹ ਗਲਤੀ ਟੀਮ 'ਤੇ ਭਾਰੀ ਪਈ, ਕਿਉਂਕਿ ਇਸ ਤੋਂ ਉਨ੍ਹਾਂ ਨੂੰ 35-40 ਦੌੜਾਂ ਦਾ ਨੁਕਸਾਨ ਹੋਇਆ ਜਿਸ ਦੇ ਨਾਲ ਵਿਰੋਧੀ ਟੀਮ 200 ਦੌੜਾਂ ਦਾ ਸਕੋਰ ਪਾਰ ਕਰਣ ਵਿਚ ਸਫ਼ਲ ਰਹੀ।

ਇਹ ਵੀ ਪੜ੍ਹੋ:  6500 ਰੁਪਏ ਤੱਕ ਸਸਤਾ ਹੋਇਆ ਸੋਨਾ, ਖ਼ਰੀਦਣ ਦਾ ਹੈ ਚੰਗਾ ਮੌਕਾ

ਕੋਹਲੀ ਨੇ ਕਿਹਾ, 'ਵਿਚ ਦੇ ਓਵਰਾਂ ਵਿਚ ਅਸੀਂ ਚੰਗੀ ਗੇਂਦਬਾਜ਼ੀ ਕੀਤੀ। ਉਨ੍ਹਾਂ ਨੇ ਚੰਗੀ ਸ਼ੁਰੂਆਤ ਕੀਤੀ ਸੀ ਅਤੇ ਅਸੀਂ ਚੰਗੀ ਵਾਪਸੀ ਕੀਤੀ। ਮੈਂ ਇਸ ਦੀ ਜ਼ਿੰਮੇਦਾਰੀ ਲੈਂਦਾ ਹਾਂ। ਮੇਰੇ ਲਈ ਅੱਜ ਦਾ ਦਿਨ ਚੰਗਾ ਨਹੀਂ ਰਿਹਾ। ਕੇ.ਐਲ. (ਰਾਹੁਲ) ਨੂੰ 2 ਜੀਵਨਦਾਨ ਦੇਣ ਨਾਲ ਸਾਨੂੰ 35-40 ਦੌੜਾਂ ਦਾ ਨੁਕਸਾਨ ਹੋਇਆ। ਜੇਕਰ ਅਸੀਂ ਉਨ੍ਹਾਂ ਨੂੰ 180 ਦੌੜਾਂ 'ਤੇ ਰੋਕ ਲੈਂਦੇ ਤਾਂ ਸਾਡੇ 'ਤੇ ਪਹਿਲੀ ਗੇਂਦ ਨਾਲ ਹੀ ਦਬਾਅ ਨਹੀਂ ਹੁੰਦਾ। ਉਨ੍ਹਾਂ ਕਿਹਾ, 'ਕ੍ਰਿਕੇਟ ਮੈਦਾਨ 'ਤੇ ਕਦੇ ਅਜਿਹਾ ਹੋ ਜਾਂਦਾ ਹੈ ਅਤੇ ਸਾਨੂੰ ਇਸ ਨੂੰ ਸਵੀਕਾਰ ਕਰਣਾ ਹੋਵੇਗਾ। ਅਸੀਂ ਇਕ ਚੰਗਾ ਮੈਚ ਖੇਡਿਆ ਅਤੇ ਇਕ ਬੁਰਾ। ਹੁਣ ਸਾਨੂੰ ਗਲਤੀਆਂ ਤੋਂ ਸਬਕ ਲੈ ਕੇ ਅੱਗੇ ਵਧਣਾ ਹੋਵੇਗਾ।'

ਇਹ ਵੀ ਪੜ੍ਹੋ: IPL 2020 : ਵਿਰਾਟ ਦੀ ਹਾਰ 'ਤੇ ਗਾਵਸਕਰ ਨੇ ਅਨੁਸ਼ਕਾ 'ਤੇ ਵਿੰਨ੍ਹਿਆ ਨਿਸ਼ਾਨਾ, ਖੜ੍ਹਾ ਹੋਇਆ ਹੰਗਾਮਾ

ਨੌਜਵਾਨ ਜੋਸ਼ ਫਿਲਿਪ ਨੂੰ ਖੁਦ ਤੋਂ ਪਹਿਲਾਂ ਭੇਜਣ ਦੇ ਬਾਰੇ ਵਿਚ ਕੋਹਲੀ ਨੇ ਕਿਹਾ, 'ਉਸ ਨੇ ਵੈਸਟਰਨ ਆਸਟਰੇਲੀਆ ਲਈ ਸਿਖ਼ਰ ਕ੍ਰਮ 'ਤੇ ਬੱਲੇਬਾਜੀ ਕੀਤੀ ਹੈ ਅਤੇ ਬੀ.ਬੀ.ਐਲ. (ਬਿੱਗ ਬੈਸ਼ ਲੀਗ) ਵਿਚ ਵੀ ਅਜਿਹਾ ਕੀਤਾ ਹੈ ਤਾਂ ਅਸੀਂ ਸੋਚਿਆ ਕਿ ਸਾਨੂੰ ਉਸ ਦੀ ਇਸ ਕਾਬਲੀਅਤ ਦਾ ਫ਼ਾਇਦਾ ਚੁੱਕਣਾ ਚਾਹੀਦਾ ਹੈ। ਅਸੀਂ ਸੋਚਿਆ ਕਿ ਅਸੀਂ ਮੱਧ ਓਵਰਾਂ ਵਿਚ ਖੁਦ ਨੂੰ ਥੋੜ੍ਹੀ ਡੂੰਘਾਈ ਦੇਵਾਂਗੇ।' ਬੈਂਗਲੁਰੂ ਦੀ ਟੀਮ ਹੁਣ 28 ਸਤੰਬਰ ਨੂੰ ਪਿਛਲੇ ਚੈਂਪੀਅਨ ਮੁੰਬਈ ਇੰਡੀਅਨਸ ਨਾਲ ਖੇਡੇਗੀ।

ਇਹ ਵੀ ਪੜ੍ਹੋ: IPL 2020: ਹਾਰ ਦੇ ਬਾਅਦ ਵਿਰਾਟ ਕੋਹਲੀ ਲਈ ਇਕ ਹੋਰ ਬੁਰੀ ਖ਼ਬਰ, ਲੱਗਾ 12 ਲੱਖ ਰੁਪਏ ਦਾ ਜੁਰਮਾਨਾ


cherry

Content Editor

Related News