IPL 2020 : ਚੌਥਾ ਮੈਚ ਹਾਰਨ ''ਤੇ ਬੋਲੇ ਰਾਹੁਲ- ਇਹ ਕੋਈ ਰਾਕਟ ਸਾਇੰਸ ਨਹੀਂ ਹੈ
Sunday, Oct 04, 2020 - 11:47 PM (IST)

ਦੁਬਈ- ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਕੇ. ਐਲ. ਰਾਹੁਲ ਨੇ ਸੈਸ਼ਨ 'ਚ ਚੌਥਾ ਮੈਚ ਹਾਰਨ ਤੋਂ ਬਾਅਦ ਕਿਹਾ ਕਿ ਬਹੁਤ ਸਾਰੀਆਂ ਗੇਮਾਂ 'ਚ ਹਾਰਨ 'ਤੇ ਅਜੀਬ ਲੱਗ ਰਿਹਾ ਹੈ। ਸਾਨੂੰ ਹੋਰ ਬਿਹਤਰ ਤੇ ਬਿਹਤਰ ਤਰੀਕੇ ਨਾਲ ਵਾਪਸ ਆਉਣ ਦੀ ਜ਼ਰੂਰਤ ਹੈ। ਇਹ ਕੋਈ ਰਾਕਟ ਸਾਇੰਸ ਨਹੀਂ ਹੈ ਜਿੱਥੇ ਅਸੀਂ ਗਲਤ ਹੋ ਰਹੇ ਹਾਂ, ਇਹ ਸਿਰਫ ਜ਼ਿੰਮੇਵਾਰੀਆਂ ਨੂੰ ਠੀਕ ਤਰੀਕੇ ਨਾਲ ਨਿਭਾਉਣ ਦੇ ਬਾਰੇ 'ਚ ਹੈ। ਜਦੋਂ ਅਸੀਂ ਬੱਲੇਬਾਜ਼ੀ ਸ਼ੁਰੂ ਕੀਤੀ ਤਾਂ ਵਿਕਟ ਥੋੜਾ ਰੁਕ ਗਿਆ ਤੇ ਜਦੋਂ ਸਪਿੰਨਰ ਉਥੇ ਪਹੁੰਚੇ ਤਾਂ ਕੁਝ ਟਰਨ ਦੇਖਣ ਨੂੰ ਮਿਲੀ। ਸਾਨੂੰ ਪਤਾ ਸੀ ਕਿ ਜੇਕਰ ਸਾਨੂੰ ਸ਼ੁਰੂਆਤ 'ਚ ਵਾਟਸਨ ਤੇ ਡੂ ਪਲੇਸਿਸ ਦੀਆਂ ਵਿਕਟਾਂ ਨਹੀਂ ਮਿਲਦੀਆਂ ਤਾਂ ਅਸੀਂ ਮੁਸੀਬਤ 'ਚ ਪੈ ਜਵਾਂਗੇ।
ਰਾਹੁਲ ਨੇ ਕਿਹਾ- ਇਕ ਕਪਤਾਨ ਹੋਣ ਦੇ ਨਾਤੇ, ਹਮਲਾ ਕਰਨਾ ਥੋੜਾ ਮੁਸ਼ਕਲ ਹੁੰਦਾ ਹੈ ਜਦੋਂ ਉਹ ਪਾਵਰ ਪਲੇਅ 'ਚ ਹੀ 10 ਦੀ ਰਨਰੇਟ ਤੋਂ ਜਾ ਰਹੇ ਹੁੰਦੇ ਹਨ। ਉਹ ਸਾਰੇ ਪੇਸ਼ੇਵਰ ਖਿਡਾਰੀ ਹਨ, ਇਸ ਲਈ ਅਸੀਂ ਉਨ੍ਹਾਂ ਤੋਂ ਵਧੀਆ ਵਾਪਸੀ ਦੀ ਉਮੀਦ ਕਰ ਸਕਦੇ ਹਾਂ। ਸਾਨੂੰ ਅਭਿਆਸ ਕਰਨ ਤੇ ਖੇਡ 'ਚ ਮਹੱਤਵਪੂਰਣ ਪਲਾਂ ਨੂੰ ਜਿੱਤਣ ਦੀ ਕੋਸ਼ਿਸ਼ ਕਰਨ ਦੀ ਲੋੜ ਹੈ। ਉਮੀਦ ਹੈ ਕਿ ਅਸੀਂ ਵਾਪਸੀ ਕਰਾਂਗੇ।