IPL 2020 : ਕੋਲਕਾਤਾ ਨੂੰ ਜਿਤਾਉਣ ਵਾਲੇ ਰਾਹੁਲ ਤ੍ਰਿਪਾਠੀ ਨੇ ਕਿਹਾ, ''ਮੇਰੇ ਲਈ ਇਹ ਸੁਫ਼ਨਾ ਸਾਕਾਰ ਹੋਣ ਵਾਂਗ ਹੈ''

10/08/2020 5:34:58 PM

ਆਬੂਧਾਬੀ (ਵਾਰਤਾ) : ਚੇਨਈ ਸੁਪਰਕਿੰਗਜ਼ ਖ਼ਿਲਾਫ਼ ਬੁੱਧਵਾਰ ਨੂੰ ਆਈ.ਪੀ.ਐਲ. ਮੁਕਾਬਲੇ ਵਿਚ ਕੋਲਕਾਤਾ ਨਾਈਟ ਰਾਈਡਰਜ਼ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਮੈਨ ਆਫ ਦਿ ਮੈਚ ਰਾਹੁਲ ਤ੍ਰਿਪਾਠੀ ਨੇ ਕਿਹਾ ਕਿ ਇਹ ਉਨ੍ਹਾਂ ਲਈ ਸੁਫ਼ਨਾ ਸਾਕਾਰ ਹੋਣ ਦੀ ਤਰ੍ਹਾਂ ਹੈ।

ਇਹ ਵੀ ਪੜ੍ਹੋ: ਬਜ਼ੁਰਗ ਦੇ ਹੰਝੂ ਦੇਖ ਕ੍ਰਿਕਟ ਤੋਂ ਲੈ ਕੇ ਬਾਲੀਵੁੱਡ ਤੱਕ ਦੇ ਲੋਕਾਂ ਦਾ ਪਸੀਜਿਆ ਦਿਲ, ਇੰਝ ਕੀਤੀ ਮਦਦ ਦੀ ਪੇਸ਼ਕਸ਼

ਸਲਾਮੀ ਬੱਲੇਬਾਜ਼ ਤਿਵਾਰੀ ਨੇ ਕਿਹਾ, 'ਇਹ ਲਮ੍ਹਾਂ ਮੇਰੇ ਲਈ ਸੁਫ਼ਨਾ ਸਾਕਾਰ ਹੋਣ ਦੀ ਤਰ੍ਹਾਂ ਹੈ। ਮੈਂ ਦੋਵਾਂ ਭੂਮਿਕਾਵਾਂ ਲਈ ਤਿਆਰ ਸੀ। ਜਦੋਂ ਵੀ ਤੁਹਾਨੂੰ ਮੌਕਾ ਮਿਲੇ ਤਾਂ ਤੁਹਾਨੂੰ ਇਸ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ।' ਰਾਹੁਲ ਤ੍ਰਿਪਾਠੀ ਦੀ 81 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਕੋਲਕਾਤਾ ਨੇ ਚੇਨਈ ਨੂੰ ਆਈ.ਪੀ.ਐਲ. ਮੁਕਾਬਲੇ ਵਿਚ ਬੁੱਧਵਾਰ ਨੂੰ 10 ਦੌੜਾਂ ਨਾਲ ਹਰਾ ਕੇ ਟੂਰਨਾਮੈਂਟ ਵਿਚ ਆਪਣੀ ਤੀਜੀ ਜਿੱਤ ਦਰਜ ਕੀਤੀ।

 


29 ਸਾਲਾ ਰਾਹੁਲ ਨੇ 51 ਗੇਂਦਾਂ 'ਤੇ 81 ਦੌੜਾਂ ਦੀ ਚੰਗੀ ਪਾਰੀ ਵਿਚ 8 ਚੌਕੇ ਅਤੇ 3 ਛੱਕੇ ਲਗਾਏ। ਉਨ੍ਹਾਂ ਨੇ ਇਕੱਲੇ ਆਪਣੇ ਦਮ 'ਤੇ ਕੋਲਕਾਤਾ ਦੀ ਪਾਰੀ ਨੂੰ ਸੰਭਾਲੀ ਰੱਖਿਆ। ਤ੍ਰਿਪਾਠੀ ਨੇ ਕਿਹਾ, 'ਗੇਂਦ ਬੱਲੇ 'ਤੇ ਚੰਗੀ ਤਰ੍ਹਾਂ ਆ ਰਹੀ ਸੀ ਅਤੇ ਇਸ ਲਈ ਮੈਂ ਸੋਚਿਆ ਕਿ ਸਕੋਰ ਬੋਡਰ ਨੂੰ ਗਤੀਮਾਨ ਰੱਖਣਾ ਚਾਹੀਦਾ ਹੈ। ਕੋਲਕਾਤਾ ਵੱਲੋਂ ਖੇਡਣਾ ਸ਼ਾਨਦਾਰ ਰਿਹਾ ਹੈ। ਸ਼ਾਹਰੁਖ ਖਾਨ ਸਰ ਦੇ ਸਾਹਮਣੇ ਪ੍ਰਦਰਸਨ ਕਰਣਾ ਲਾਜਵਾਬ ਰਿਹਾ। ਇਹ ਇਕ ਯਾਤਰਾ ਹੈ ਅਤੇ ਮੈਂ ਇਸ ਯਾਤਰਾ ਦਾ ਲੁਤਫ ਉਠਾ ਰਿਹਾ ਹਾਂ।'

ਇਹ ਵੀ ਪੜ੍ਹੋ: ਸੁਨੀਲ ਗਾਵਸਕਰ ਦੀ ਸਲਾਹ, ਟੀ-20 ਕ੍ਰਿਕਟ 'ਚ ਗੇਂਦਬਾਜ਼ਾਂ ਨੂੰ ਮਿਲੇ ਇਹ ਖ਼ਾਸ ਛੋਟ


cherry

Content Editor

Related News