ਕੋਰੋਨਾ ਆਫ਼ਤ: IPL 2020 ''ਚ ਇਸ ਵਾਰ ਹੋਏ ਇਹ 5 ਵੱਡੇ ਬਦਲਾਅ, ਇਨ੍ਹਾਂ ਚੀਜ਼ਾਂ ''ਤੇ ਲੱਗੀ ਪਾਬੰਦੀ

09/18/2020 1:51:47 PM

ਨਵੀਂ ਦਿੱਲੀ : ਆਈ.ਪੀ.ਐਲ. 2020 ਦਾ ਆਗਾਜ਼ 19 ਸਤੰਬਰ ਯਾਨੀ ਸ਼ਨੀਵਾਰ ਨੂੰ ਅਬੂਧਾਬੀ ਦੇ ਮੈਦਾਨ 'ਤੇ ਚੇਨੱਈ ਸੁਪਰ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡੇ ਜਾਣ ਵਾਲੇ ਮੈਚ ਨਾਲ ਹੋ ਜਾਵੇਗਾ। ਇਹ ਆਈ.ਪੀ.ਐਲ. ਇਸ ਵਾਰ ਖ਼ਾਸ ਹੋਵੇਗਾ, ਕਿਉਂਕਿ ਕੋਰੋਨਾ ਮਹਾਮਾਰੀ ਕਾਰਨ ਇਸ ਵਿਚ 5 ਵੱਡੇ ਬਦਲਾਅ ਕੀਤੇ ਗਏ ਹਨ। ਇਕ ਵੱਡਾ ਬਦਲਾਅ ਤਾਂ ਡਬਲ ਹੈਡਰ ਨੂੰ ਲੈ ਕੇ ਹੀ ਹੈ। ਹੁਣ 10 ਦਿਨ ਇਕ ਦਿਨ ਵਿਚ 2 ਮੈਚ ਹੋਣਗੇ। ਆਓ ਜਾਣਦੇ ਹਾਂ ਹੋਰ ਕਿਹੜੇ-ਕਿਹੜੇ ਬਦਲਾਅ ਹੋਏ ਹਨ।

ਅਨਲਿਮੀਟਡ ਕੋਰੋਨਾ ਸਬਸਟੀਟਿਊਟ
ਕੋਰੋਨਾ ਵਾਇਰਸ ਕਾਰਨ ਸਭ ਤੋਂ ਵੱਡੀ ਛੋਟ ਕੋਰੋਨਾ ਸਬਸਟੀਟਿਊਟ ਦੇ ਰੂਪ ਵਿਚ ਮਿਲੀ ਹੈ। ਯਾਨੀ ਕਿਸੇ ਖਿਡਾਰੀ ਨੂੰ ਕੋਰੋਨਾ ਹੋਣ 'ਤੇ ਟੀਮ ਉਸ ਦੀ ਜਗ੍ਹਾ ਦੂਜਾ ਖਿਡਾਰੀ ਟੀਮ ਵਿਚ ਸ਼ਾਮਲ ਕਰ ਸਕਣਗੀਆਂ। ਹਾਲਾਂਕਿ ਨਿਯਮ ਕੁੱਝ ਅਜਿਹਾ ਹੈ ਕਿ ਜੇਕਰ ਬੈਟਸਮੈਨ ਬਾਹਰ ਹੁੰਦਾ ਹੈ ਤਾਂ ਉਸ ਦੀ ਜਗ੍ਹਾ ਬੈਟਸਮੈਨ ਤਾਂ ਜੇਕਰ ਬਾਲਰ ਬਾਹਰ ਹੁੰਦਾ ਹੈ ਤਾਂ ਉਸ ਦੀ ਜਗ੍ਹਾ ਬਾਲਰ ਨੂੰ ਹੀ ਰਿਪਲੇਸ ਕੀਤਾ ਜਾਵੇਗਾ।

ਇਹ ਵੀ ਪੜ੍ਹੋ:  IPL 2020: ਚੇਨੱਈ ਸੁਪਰਕਿੰਗਜ਼ ਨੇ ਰਵਿੰਦਰ ਜਡੇਜਾ ਨੂੰ ਤੋਹਫ਼ੇ 'ਚ ਦਿੱਤੀ ਤਲਵਾਰ, ਜਾਣੋ ਕਿਉਂ

ਲਾਰ ਦੇ ਇਸਤੇਮਾਲ 'ਤੇ ਰੋਕ
ਆਮ ਤੌਰ 'ਤੇ ਬਾਲਰ ਗੇਂਦ ਨੂੰ ਸਵਿੰਗ ਕਰਾਉਣ ਲਈ ਲਾਰ ਦਾ ਇਸਤੇਮਾਲ ਕਰਦੇ ਹਨ ਪਰ ਹੁਣ ਇਸ 'ਤੇ ਰੋਕ ਲੱਗ ਗਈ ਹੈ। ਕੋਰੋਨਾ ਦੇ ਕਾਰਨ ਇਸ ਦੀ ਮਨਾਹੀ ਹੋ ਗਈ ਹੈ। ਜੇਕਰ ਕੋਈ ਟੀਮ ਇਹ ਨਿਯਮ ਤੋੜਦੀ ਹੈ ਤਾਂ ਪਹਿਲੀ 2 ਵਾਰ ਉਨ੍ਹਾਂ ਨੂੰ ਸਿਰਫ਼ ਚਿਤਾਵਨੀ ਦਿੱਤੀ ਜਾਵੇਗੀ। ਜੇਕਰ ਉਹ ਨਹੀਂ ਹਟਦੇ ਤਾਂ ਵਿਰੋਧੀ ਟੀਮ ਦੇ ਖਾਤੇ ਵਿਚ 5 ਦੌੜਾਂ ਜੋੜੀਆਂ ਜਾਣਗੀਆਂ। ਕਪਤਾਨ ਵੀ ਟਾਸ ਦੌਰਾਨ ਹੱਥ ਨਹੀਂ ਮਿਲਾ ਪਾਉਣਗੇ।

ਥਰਡ ਅੰਪਾਇਰ ਨੋ ਬਾਲ
ਪਿਛਲੇ ਸਾਲ ਭਾਰਤ-ਵੈਸਟਇੰਡੀਜ਼ ਵਨਡੇ ਸੀਰੀਜ਼ ਦੌਰਾਨ ਨੋ ਬਾਲ ਦੇਖ਼ਣ ਦੀ ਜ਼ਿੰਮੇਦਾਰੀ ਥਰਡ ਅੰਪਾਇਰ ਨੂੰ ਦੇ ਦਿੱਤੀ ਗਈ ਸੀ। ਹੁਣ ਇਸ ਨੂੰ ਆਈ.ਪੀ.ਐਲ. ਵਿਚ ਵੀ ਇਸਤੇਮਾਲ ਕੀਤਾ ਜਾ ਰਿਹਾ ਹੈ। ਨੋ ਬਾਲ ਨੂੰ ਲੈ ਕੇ ਕਈ ਵਿਵਾਦ ਹੁੰਦੇ ਰਹੇ ਹਨ, ਅਜਿਹੇ ਵਿਚ ਆਈ.ਸੀ.ਸੀ. ਨੇ ਇਹ ਵੱਡਾ ਬਦਲਾਅ ਸਾਹਮਣੇ ਲਿਆਂਦਾ ਸੀ।  

ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਮੋਦੀ ਨੇ ਵਿਰਾਟ ਤੇ ਅਨੁਸ਼ਕਾ ਨੂੰ ਦਿੱਤੀਆਂ ਮੁਬਾਰਕਾਂ, ਚੰਗੇ ਮਾਪੇ ਬਣਨ ਦੀ ਜਤਾਈ ਉਮੀਦ​​​​​​​

53 ਦਿਨ ਖੇਡਿਆ ਜਾਵੇਗਾ ਟੂਰਨਾਮੈਂਟ
ਕੋਰੋਨਾ ਕਾਰਨ ਆਈ.ਪੀ.ਐਲ. 53 ਦਿਨਾਂ ਤੱਕ ਖੇਡਿਆ ਜਾਵੇਗਾ। ਯਾਨੀ ਪਿਛਲੇ 2 ਸੀਜ਼ਨ ਦੇ ਮੁਕਾਬਲੇ 3 ਦਿਨ ਜ਼ਿਆਦਾ ਮੈਚ ਹੋਣਗੇ । ਇਸ ਦੇ ਇਲਾਵਾ 10 ਦਿਨ ਡਬਲ ਹੈਡਰ ਰੱਖੇ ਜਾਣਗੇ ਯਾਨੀ 10 ਦਿਨ ਇਕ ਦਿਨ ਵਿਚ 2 ਮੈਚ ਹੋਣਗੇ।

ਮੈਚ ਦਾ ਸਮਾਂ ਬਦਲਿਆ
ਮੈਚ ਕਿਉਂਕਿ ਯੂ.ਏ.ਈ. ਵਿਚ ਹੋਣਾ ਹੈ ਅਜਿਹੇ ਵਿਚ ਇਸ ਦੇ ਸਮੇਂ ਵਿਚ ਵੀ ਬਦਲਾਅ ਕੀਤਾ ਗਿਆ ਹੈ। ਹੁਣ ਮੈਚ ਸ਼ਾਮ ਨੂੰ 7 ਵੱਜ ਕੇ 30 ਮਿੰਟ 'ਤੇ ਸ਼ੁਰੂ ਹੋਵੇਗਾ। ਡਬਲ ਹੈਡਰ ਹੋਣ 'ਤੇ ਪਹਿਲਾ ਮੈਚ ਸਾਢੇ 3 ਵਜੇ ਹੋਵੇਗਾ। ਪਹਿਲਾਂ ਸਮਾਂ ਦੁਪਹਿਰ 4 ਅਤੇ ਰਾਤ 8 ਵਜੇ ਹੁੰਦਾ ਸੀ।

ਇਹ ਵੀ ਪੜ੍ਹੋ:  ਬਲਾਤਕਾਰੀਆਂ ਦੀ ਹੁਣ ਖ਼ੈਰ ਨਹੀਂ, ਦੋਸ਼ੀ ਪਾਏ ਜਾਣ 'ਤੇ ਬਣਾਇਆ ਜਾਏਗਾ ਨਪੁੰਸਕ


cherry

Content Editor

Related News