IPL 2019 : ਕੋਹਲੀ ਦਾ 'ਵਿਰਾਟ' ਕਾਰਨਾਮਾ, IPL 'ਚ ਪੂਰੀਆਂ ਕੀਤੀਆਂ 5000 ਦੌੜਾਂ

Friday, Mar 29, 2019 - 12:16 AM (IST)

IPL 2019 : ਕੋਹਲੀ ਦਾ 'ਵਿਰਾਟ' ਕਾਰਨਾਮਾ, IPL 'ਚ ਪੂਰੀਆਂ ਕੀਤੀਆਂ 5000 ਦੌੜਾਂ

ਬੈਂਗਲੁਰੂ—  ਆਈ. ਪੀ. ਐੱਲ.-12 ਸੈਸ਼ਨ ਦਾ 7ਵਾਂ ਮੁਕਾਬਲਾ ਬੈਂਗਲੁਰੂ ਦੇ ਐੱਮ. ਚਿੰਨਾਸਵਾਮੀ ਸਟੇਡੀਅਮ 'ਤੇ ਰਾਇਲ ਚੈਲੰਜਰਸ ਬੈਂਗਲੁਰੂ ਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡਿਆ ਗਿਆ। ਰਾਇਲ ਚੈਲੰਜਰਸ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਨੇ ਆਈ. ਪੀ. ਐੱਲ. ਦੇ ਇਤਿਹਾਸ 'ਚ ਇਕ ਵੱਡੀ ਉਪਲੱਬਧੀ ਹਾਸਲ ਕਰ ਲਈ ਹੈ। ਵਿਰਾਟ ਨੇ 46 ਦੌੜਾਂ ਬਣਾਉਂਦੇ ਹੀ ਆਈ. ਪੀ. ਐੱਲ. 'ਚ ਇਕ ਵੱਡਾ ਰਿਕਾਰਡ ਆਪਣੇ ਨਾਂ ਦਰਜ ਕਰ ਲਿਆ ਹੈ।
ਦਰਅਸਲ ਵਿਰਾਟ ਕੋਹਲੀ ਨੇ ਆਈ. ਪੀ. ਐੱਲ. ਦੇ ਇਤਿਹਾਸ (2008-2019) 'ਚ ਸਭ ਤੋਂ ਤੇਜ਼ 5,000 ਦੌੜਾਂ ਦੇ ਰਿਕਾਰਡ ਨੂੰ ਆਪਣੇ ਨਾਂ ਕਰ ਲਿਆ। ਵਿਰਾਟ ਨੇ ਆਈ. ਪੀ. ਐੱਲ. 'ਚ 157 ਪਾਰੀਆਂ ਖੇਡ ਕੇ 5 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ ਹਨ। ਜਿਸ 'ਚ 4 ਸੈਂਕੜੇ ਤੇ 34 ਅਰਧ ਸੈਂਕੜੇ ਸ਼ਾਮਲ ਹਨ। ਇਸ ਦੌਰਾਨ ਉਸਦਾ ਟੌਪ ਸਕੋਰ 113 ਦੌੜਾਂ ਰਿਹਾ ਹੈ।

PunjabKesari
ਆਈ. ਪੀ. ਐੱਲ. ਦੇ ਇਤਿਹਾਸ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼
1. ਸੁਰੇਸ਼ ਰੈਨਾ (ਚੇਨਈ ਸੁਪਰ ਕਿੰਗਜ਼)— 174 ਪਾਰੀਆਂ, 5034 ਦੌੜਾਂ, 1 ਸੈਂਕੜਾ, 35 ਅਰਧ ਸੈਂਕੜੇ
2. ਵਿਰਾਟ ਕੋਹਲੀ (ਰਾਇਲ ਚੈਲੰਜਰਸ ਬੈਂਗਲੁਰੂ)— 157 ਪਾਰੀਆਂ, 5000 ਦੌੜਾਂ, 4 ਸੈਂਕੜੇ , 34 ਅਰਧ ਸੈਂਕੜੇ
3. ਰੋਹਿਤ ਸ਼ਰਮਾ (ਮੁੰਬਈ ਇੰਡੀਅਨਜ਼)— 170 ਪਾਰੀਆਂ, 4555 ਦੌੜਾਂ, 1 ਸੈਂਕੜਾ, 34 ਅਰਧ ਸੈਂਕੜੇ
4. ਰੋਬਿਨ ਉਥੱਪਾ (ਕੋਲਕਾਤਾ ਨਾਈਟ ਰਾਈਡਰਜ਼)—161 ਪਾਰੀਆਂ, 4231 ਦੌੜਾਂ, 24 ਅਰਧ ਸੈਂਕੜੇ


author

Gurdeep Singh

Content Editor

Related News