IPL 2019 : ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਅੱਤਵਾਦੀ ਹਮਲੇ ਦਾ ਖਦਸ਼ਾ, ਨਿਸ਼ਾਨੇ 'ਤੇ ਵਿਦੇਸ਼ੀ ਖਿਡਾਰੀ
Friday, Apr 12, 2019 - 01:36 PM (IST)
ਸਪੋਰਟਸ ਡੈਸਕ— ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡੇ ਜਾਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ ਦੇ ਮੈਚਾਂ 'ਚ ਅੱਤਵਾਦੀ ਹਮਲਾ ਹੋ ਸਕਦਾ ਹੈ। ਸੁਰੱਖਿਆ ਏਜੰਸੀਆਂ ਦੇ ਖਦਸ਼ੇ ਦੇ ਬਾਅਦ ਮੁੰਬਈ 'ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਸੁਰੱਖਿਆ ਏਜੰਸੀਆਂ ਨੂੰ ਇਸ ਤਰ੍ਹਾਂ ਦੀ ਖਬਰ ਮਿਲੀ ਹੈ ਕਿ ਅੱਤਵਾਦੀ ਵਿਦੇਸ਼ੀ ਕ੍ਰਿਕਟਰਾਂ ਦੀ ਬੱਸ ਨੂੰ ਨਿਸ਼ਾਨਾ ਬਣਾ ਸਕਦੇ ਹਨ। ਦਰਅਸਲ, ਇਕ ਵੈੱਬਸਾਈਟ ਮੁਤਾਬਕ ਮਿਲੀ ਅਲਰਟ ਦੀ ਕਾਪੀ ਦੇ ਮੁਤਾਬਕ, ਮੁੰਬਈ ਦੇ ਵਾਨਖੇੜੇ ਸਟੇਡੀਅਮ ਨੂੰ ਵੀ ਅੱਤਵਾਦੀ ਨਿਸ਼ਾਨਾ ਬਣਾ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਨੂੰ ਅੰਜਾਮ ਦੇਣ ਲਈ ਸਟੇਡੀਅਮ ਦੇ ਨਜ਼ਦੀਕ ਕਾਰ ਪਾਰਕਿੰਗ ਦਾ ਇਸਤੇਮਾਲ ਹੋ ਸਕਦਾ ਹੈ। ਜਿਸ ਹੋਟਲ 'ਚ ਕ੍ਰਿਕਟਰ ਰੁਕਦੇ ਹਨ, ਉਹ ਵੀ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਹੈ। ਲਿਹਾਜ਼ਾ ਮੁੰਬਈ ਪੁਲਸ ਨੇ ਹੋਟਲ, ਕ੍ਰਿਕਟਰਾਂ ਦੀ ਬੱਸ ਅਤੇ ਸਟੇਡੀਅਮ ਦੀ ਸੁਰੱਖਿਆ ਵਧਾ ਦਿੱਤੀ ਹੈ।