IPL 2019 : ਸੈਮ ਕਿਊਰਾਨ ਦੀ ਹੈਟ੍ਰਿਕ, ਪੰਜਾਬ ਦੀ ਦਿੱਲੀ 'ਤੇ 14 ਦੌੜਾਂ ਦੀ ਰੌਮਾਂਚਕ ਜਿੱਤ

Monday, Apr 01, 2019 - 11:52 PM (IST)

IPL 2019 : ਸੈਮ ਕਿਊਰਾਨ ਦੀ ਹੈਟ੍ਰਿਕ, ਪੰਜਾਬ ਦੀ ਦਿੱਲੀ 'ਤੇ 14 ਦੌੜਾਂ ਦੀ ਰੌਮਾਂਚਕ ਜਿੱਤ

ਮੋਹਾਲੀ— ਸੈਮ ਕਿਊਰਾਨ ਦੀ ਹੈਟ੍ਰਿਕ ਤੇ ਮੁਹੰਮਦ ਸ਼ੰਮੀ ਦੀ ਘਾਤਕ ਗੇਂਦਬਾਜ਼ੀ ਨਾਲ ਕਿੰਗਜ਼ ਇਲੈਵਨ ਪੰਜਾਬ ਨੇ ਦਿੱਲੀ ਕੈਪੀਟਲਸ ਦੀਆਂ ਆਖਰੀ 7 ਵਿਕਟਾਂ ਸਿਰਫ 8 ਦੌੜਾਂ ਦੇ ਅੰਦਰ ਕੱਢ ਕੇ ਸੋਮਵਾਰ ਨੂੰ ਇੱਥੇ ਆਈ. ਪੀ. ਐੱਲ.-12 ਦੇ ਮੈਚ ਵਿਚ 14 ਦੌੜਾਂ ਨਾਲ ਰੋਮਾਂਚਕ ਜਿੱਤ ਦਰਜ ਕੀਤੀ। ਦਿੱਲੀ ਸਾਹਮਣੇ 167 ਦੌੜਾਂ ਦਾ ਟੀਚਾ ਸੀ ਤੇ ਇਕ ਸਮੇਂ ਉਸਦਾ ਸਕੋਰ 3 ਵਿਕਟਾਂ 'ਤੇ 144 ਦੌੜਾਂ ਸੀ ਪਰ ਇੱਥੋਂ ਇਕਦਮ ਤੋਂ ਪਾਸਾ ਪਲਟ ਗਿਆ। ਦਿੱਲੀ ਨੇ 17 ਗੇਂਦਾਂ ਦੇ ਅੰਦਰ ਸਿਰਫ 8 ਦੌੜਾਂ ਬਣਾਈਆਂ ਤੇ ਇਸ ਵਿਚਾਲੇ ਬਾਕੀ ਬਚੀਆਂ 7 ਵਿਕਟਾਂ ਗੁਆ ਦਿੱਤੀਆਂ ਤੇ ਉਸਦੀ ਪੂਰੀ ਟੀਮ 19.2 ਓਵਰਾਂ ਵਿਚ 152 ਦੌੜਾਂ 'ਤੇ ਹੀ ਢੇਰ ਹੋ ਗਈ। ਰਿਸ਼ਭ ਪੰਤ (26 ਗੇਂਦਾਂ 'ਤੇ 39 ਦੌੜਾਂ) ਤੇ ਕੌਲਿਨ ਇਨਗ੍ਰਾਮ (29 ਗੇਂਦਾਂ 'ਤੇ 38 ਦੌੜਾਂ) ਵਿਚਾਲੇ ਚੌਥੀ ਵਿਕਟ ਲਈ 62 ਦੌੜਾਂ ਦੀ ਸਾਂਝੇਦਾਰੀ ਬੇਕਾਰ ਚੱਲ ਗਈ। 

PunjabKesari
ਪੰਜਾਬ ਨੂੰ ਸ਼ੰਮੀ  (27 ਦੌੜਾਂ 'ਤੇ 2 ਵਿਕਟਾਂ ) ਨੇ ਵਾਪਸੀ ਦਿਵਾਈ ਜਦਕਿ ਕਿਊਰਾਨ (11 ਦੌੜਾਂ 'ਤੇ 4 ਵਿਕਟਾਂ) ਨੇ ਉਸ ਨੂੰ ਅੰਜਾਮ ਤਕ ਪਹੁੰਚਾਇਆ। ਇਨ੍ਹਾਂ ਦੋਵਾਂ ਦੇ ਇਲਾਵਾ ਕਪਤਾਨ ਆਰ. ਅਸ਼ਵਿਨ ਨੇ 31 ਦੌੜਾਂ ਦੇ ਕੇ 2 ਵਿਕਟਾਂ ਲਈਆਂ। 

PunjabKesari

ਇਸ ਤੋਂ ਪਹਿਲਾਂ ਟਾਸ ਗੁਆਉਣ ਤੋਂ ਬਾਅਦ ਬੱਲੇਬਾਜ਼ੀ ਲਈ ਉਤਰੇ ਪੰਜਾਬ ਨੂੰ ਚੋਟੀ ਕ੍ਰਮ ਵਿਚ ਕ੍ਰਿਸ ਗੇਲ ਦੀ ਕਮੀ ਮਹਿਸੂਸ ਹੋਈ। ਉਸ ਨੇ ਲਗਾਤਾਰ ਫਰਕ ਵਿਚ ਵਿਕਟਾਂ ਗੁਆਈਆਂ ਤੇ ਆਖਿਰ ਵਿਚ 9 ਵਿਕਟਾਂ 'ਤੇ 166 ਦੌੜਾਂ ਬਣਾਈਆਂ। ਉਸ ਵਲੋਂ ਡੇਵਿਡ ਮਿਲਰ ਨੇ 30 ਗੇਂਦਾਂ 'ਤੇ 43 ਦੌੜਾਂ, ਸਰਫਰਾਜ ਖਾਨ ਨੇ 29 ਗੇਂਦਾਂ 'ਤੇ 39 ਦੌੜਾਂ ਤੇ ਮਨਦੀਪ ਸਿੰਘ ਨੇ 21 ਗੇਂਦਾਂ 'ਤੇ ਅਜੇਤੂ 29 ਦੌੜਾਂ ਬਣਈਆਂ। ਪੰਜਾਬ ਦੀ ਇਹ 4 ਮੈਚਾਂ ਵਿਚ ਤੀਜੀ ਜਿੱਤ ਹੈ ਤੇ ਉਹ ਅੰਕ ਸੂਚੀ ਵਿਚ 6 ਅੰਕਾਂ ਨਾਲ ਦੂਜੇ ਸਥਾਨ 'ਤੇ ਪਹੁੰਚ ਗਈ ਹੈ। ਦਿੱਲੀ ਨੂੰ ਚਾਰ ਮੈਚਾਂ ਵਿਚ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

PunjabKesariPunjabKesari

ਟੀਮਾਂ :
ਦਿੱਲੀ ਕੈਪੀਟਲਸ : ਪ੍ਰਿਥਵੀ ਸ਼ਾਅ, ਸ਼ਿਖਰ ਧਵਨ, ਸ਼ਰੇਅਸ ਅਇਅਰ (ਕਪਤਾਨ), ਰਿਸ਼ੀਭ ਪੰਤ , ਕੋਲੀਨ ਇੰਗਰਾਮ, ਹਾਨੂਮਾ ਵਿਹਾਰੀ, ਹਰਸ਼ਲ ਪਟੇਲ, ਕ੍ਰਿਸ ਮੌਰਿਸ, ਸੰਦੀਪ ਲਾਮਿਛਾਨੇ, ਕਾਗਿਸੋ ਰਬਾਡਾ, ਆਵੇਸ਼ ਖਾਨ।

ਕਿੰਗਜ਼ ਇਲੈਵਨ ਪੰਜਾਬ : ਲੋਕੇਸ਼ ਰਾਹੁਲ , ਮਯੰਕ ਅਗਰਵਾਲ, ਡੇਵਿਡ ਮਿਲਰ, ਸਰਫਰਾਜ ਖ਼ਾਨ, ਮਨਦੀਪ ਸਿੰਘ, ਹਰਦਸ ਵਿਲਜੋਨ, ਸੈਮ ਕਰਨ, ਰਵੀਚੰਦਰਨ ਅਸ਼ਵਿਨ (ਕਪਤਾਨ), ਮੁਰੁਗਨ ਅਸ਼ਵਿਨ, ਮੁਹੰਮਦ ਸ਼ਮੀ, ਮੁਜੀਬ ਉਰ ਰਹਿਮਾਨ।


Related News