IPL : ਕੋਹਲੀ ਨੇ ਉਲਟਾ ਦੌਡ਼ ਕੇ ਕੀਤਾ ਸ਼ਾਨਦਾਰ ਕੈਚ, ਬਾਅਦ ''ਚ ਲੱਗੇ ਖੁੱਦ ਹੱਸਣ (Video)

04/20/2019 2:37:11 PM

ਸਪੋਰਟਸ ਡੈਸਕ : ਆਈ. ਪੀ. ਐੱਲ. ਸੀਜ਼ਨ 12 ਵਿਚ ਸ਼ੁੱਕਰਵਾਰ ਨੂੰ ਰਾਇਲ ਚੈਲੰਜਰਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਖੇਡੇ ਗਏ ਮੈਚ ਦੌਰਾਨ ਬੈਂਗਲੁਰੂ ਨੇ 10 ਦੌੜਾਂ ਨਾਲ ਜਿੱਤ ਦਰਜ ਕੀਤੀ। ਜਿੱਥੇ ਹਾਰਨ ਤੋਂ ਬਾਅਦ ਕੋਲਕਾਤਾ ਦੇ ਆਂਦਰੇ ਰਸਲ ਅਤੇ ਨਿਤਿਸ਼ ਰਾਣਾ ਸਾਰਿਆਂ ਦੀਆਂ ਨਜ਼ਰਾਂ ਵਿਚ ਹੀਰੋ ਬਣ ਗਏ, ਉੱਥੇ ਹੀ ਬੈਂਗਲੁਰੂ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਉਲਟਾ ਦੌੜ ਕੇ ਕੀਤੀ ਕੈਚ ਨੇ ਸਟੇਡੀਅਮ 'ਚ ਬੈਠੇ ਸਾਰੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ। ਇਸ ਦੌਰਾਨ ਕੋਹਲੀ ਖੁੱਦ ਵੀ ਹੱਸਣ ਲੱਗ ਗਏ। ਕੋਹਲੀ ਦੇ ਇਸ ਕੈਚ ਦਾ ਵੀਡੀਓ ਸੋਸ਼ਲ ਸਾਈਟਸ 'ਚ ਖੂਬ ਦੇਖਿਆ ਜਾ ਰਿਹਾ ਹੈ।

ਡੇਲ ਸਟੇਨ 5ਵਾਂ ਓਵਰ ਕਰ ਰਹੇ ਸੀ ਇਸ ਦੌਰਾਨ ਸ਼ੁਭਮਨ ਗਿਲ ਸਟ੍ਰਾਈਕ 'ਤੇ ਸੀ। ਗਿਲ ਨੇ ਮਿਡ ਆਫ ਦੇ ਉੱਪਰ ਸ਼ਾਟ ਖੇਡਿਆ ਅਤੇ ਜਿੱਥੇ ਵਿਰਾਟ ਨੇ ਕੈਚ ਕਰ ਕੇ ਉਸ ਨੂੰ ਪਵੇਲੀਅਨ ਦਾ ਰਾਹ ਦਿਖਾਇਆ। ਪਹਿਲੀ ਵਾਰ ਕੋਹਲੀ ਦੇ ਹੱਥੋਂ ਕੈਚ ਛੁੱਟ ਗਿਆ ਸੀ ਪਰ ਉਸ ਨੇ ਉਲਟਾ ਦੌੜ ਕੇ ਇਕ ਹੱਥ ਨਾਲ ਕੈਚ ਫੜਨ 'ਚ ਸਫਲਤਾ ਹਾਸਲ ਕੀਤੀ। ਇਸ ਦੌਰਾਨ ਉਹ ਡਿੱਗਦੇ-ਡਿੱਗਦੇ ਵੀ ਬਚੇ ਅਤੇ ਜਦੋਂ ਉਸ ਨੂੰ ਵਿਸ਼ਵਾਸ ਹੋਇਆ ਕਿ ਉਸ ਨੇ ਕੈਚ ਫੜ ਲਿਆ ਤਾਂ ਮੈਦਾਨ ਵਿਚ ਹੀ ਹੱਸਣ ਲੱਗੇ।

ਜ਼ਿਕਰਯੋਗ ਹੈ ਕਿ ਕੋਲਕਾਤਾ ਨਾਈਟ ਰਾਈਡਰਜ਼ ਖਿਲਾਫ ਪਹਿਲਾਂ ਬੱਲੇਬਾਜ਼ੀ ਕਰਦਿਆਂ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਵਿਰਾਟ ਦੇ ਸੈਂਕੜੇ ਦੀ ਬਦੌਲਤ 4 ਵਿਕਟਾਂ ਗੁਆ ਕੇ 213 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿਚ ਕੋਲਕਾਤਾ 20 ਓਵਰਾਂ ਵਿਚ 5 ਵਿਕਟਾਂ ਗੁਆ ਕੇ 203 ਦੌੜਾਂ ਬਣਾ ਸਕੀ ਅਤੇ 10 ਦੌੜਾਂ ਨਾਲ ਹਾਰ ਗਈ।


Related News