ਵਾਟਸਨ ਨੂੰ ਘੂਰਨਾ ਰਾਸ਼ਿਦ ਨੂੰ ਪਿਆ ਮਹਿੰਗਾ, ਫਿਰ ਬੱਲੇ ਨਾਲ ਮਿਲਿਆ ਅਜਿਹਾ ਜਵਾਬ (Video)
Wednesday, Apr 24, 2019 - 12:35 PM (IST)

ਸਪੋਰਟਸ ਡੈਸਕ : ਸ਼ੇਨ ਵਾਟਸਨ ਦੀ 96 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਚੇਨਈ ਸੁਪਰ ਕਿੰਗਜ਼ ਨੇ ਘਰੇਲੂ ਮੈਦਾਨ (ਐੱਮ. ਏ. ਚਿਦੰਬਰਮ ਸਟੇਡੀਅਮ) ਵਿਚ ਸਨਰਾਈਜ਼ਰਸ ਹੈਦਰਾਬਾਦ ਖਿਲਾਫ ਖੇਡਦਿਆਂ 6 ਵਿਕਟਾਂ ਨਾਲ ਜਿੱਤ ਹਾਸਲ ਕੀਤੀ ਹੈ। ਅਜਿਹੇ 'ਚ ਮੈਚ ਦੌਰਾਨ ਇਕ ਅਜੀਬ ਪਲ ਦੇਖਣ ਨੂੰ ਮਿਲਿਆ। ਜਿੱਥੇ ਹੈਦਰਾਬਾਦ ਦੇ ਸਪਿਨਰ ਰਾਸ਼ਿਦ ਖਾਨ ਅਤੇ ਸ਼ੇਨ ਵਾਟਸਨ ਆਪਸ 'ਚ ਗੁੱਸੇ ਨਾਲ ਇਕ ਦੂਜੇ ਨੂੰ ਦੇਖਣ ਲੱਗੇ। ਜਿਸਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਰਿਲ ਹੋ ਰਿਹਾ ਹੈ।
What's going on, mate?#CSKvSRH pic.twitter.com/nz9HVrh6c5
— IndianPremierLeague (@IPL) April 23, 2019
ਦਰਅਸਲ, ਮੈਚ ਦੌਰਾਨ ਵਾਟਸਨ ਅਤੇ ਰਾਸ਼ਿਦ ਖਾਨ ਇਕ ਦੂਜੇ ਨੂੰ ਗੁੱਸੇ ਨਾਲ ਦੇਖ ਰਹੇ ਸੀ ਜਿਸ ਤੋਂ ਬਾਅਦ ਵਾਟਸਨ ਵੀ ਗੁੱਸੇ 'ਚ ਬੱਲੇਬਾਜ਼ੀ ਕਰਦੇ ਦਿਸੇ। ਵਾਟਸਨ ਨੇ ਰਾਸ਼ਿਦ ਦੀਆਂ 13 ਗੇਂਦਾਂ 'ਚ 30 ਦੌੜਾਂ ਬਣਾ ਦਿੱਤੀਆਂ। ਹਾਲਾਂਕਿ ਦੋਵਾਂ ਵਿਚਾਲੇ ਕਿਸੇ ਤਰ੍ਹਾਂ ਦੀ ਕੋਈ ਬਹਿਸ ਨਹੀਂ ਹੋਈ ਪਰ ਰਾਸ਼ਿਦ ਦੀ ਅੱਖਾਂ ਵਿਚ ਗੁੱਸਾ ਸਾਫ ਦਿੱਸਿਆ। ਆਈ. ਪੀ. ਐੱਲ. ਨੇ ਆਪਣੇ ਅਧਿਕਾਰਤ ਟਵਿੱਟਰ 'ਤੇ ਇਹ ਵੀਡੀਓ ਸ਼ੇਅਰ ਕੀਤਾ ਹੈ। ਇਕ ਫੈਨ ਨੇ ਲਿਖਿਆ ਕਿ ਰਾਸ਼ਿਦ ਖਾਨ ਅਜਿਹਾ ਲੱਗ ਰਿਹਾ ਹੈ,''ਵਾਟਸਨ ਨੂੰ ਕਹਿ ਰਹੇ ਹਨ ਕਿ ਤੂੰ ਬਾਹਰ ਮਿਲ ਫਿਰ ਮੈਂ ਦੇਖਦਾਂ ਹਾਂ ਤੈਨੂੰ।