IPL 2019 : ਹੇਅਰ ਸਟਾਈਲਿਸਟ ਬਣੇ ਬ੍ਰਾਵੋ, CSK ਦੇ ਇਸ ਖਿਡਾਰੀ ਨੂੰ ਦਿੱਤਾ ਨਵਾਂ ਲੁੱਕ

Monday, Apr 08, 2019 - 06:42 PM (IST)

IPL 2019 : ਹੇਅਰ ਸਟਾਈਲਿਸਟ ਬਣੇ ਬ੍ਰਾਵੋ, CSK ਦੇ ਇਸ ਖਿਡਾਰੀ ਨੂੰ ਦਿੱਤਾ ਨਵਾਂ ਲੁੱਕ

ਜਲੰਧਰ : ਚੇਨਈ ਸੁਪਰ ਕਿੰਗਜ਼ ਦੇ ਸਭ ਤੋਂ ਕੂਲ ਕ੍ਰਿਕਟਰ ਮੰਨੇ ਜਾਣ ਵਾਲੇ ਡੀ. ਜੇ. ਬ੍ਰਾਵੋ ਹੁਣ ਹੇਅਰ ਸਟਾਈਲਿਸਟ ਬਣ ਗਏ ਹਨ। ਦਰਅਸਲ, ਚੇਨਈ ਸੁਪਰ ਕਿੰਗਜ਼ ਦੇ ਟਵਿੱਟਰ 'ਤੇ ਬ੍ਰਾਵੋ ਦੀ ਫੋਟੋ ਅਪਲੋਡ ਹੋਈ ਹੈ ਜਿਸ ਵਿਚ ਉਹ ਹੇਅਰ ਸਟਾਈਲਿਸਟ ਬਣ ਕੇ ਇਕ ਖਿਡਾਰੀ ਦੇ ਬਾਲ ਕੱਟਦੇ ਦਿਸ ਰਹੇ ਹਨ। ਫੋਟੋ ਦੇ ਨਾਲ ਕੈਪਸ਼ਨ ਵਿਚ ਲਿੱਖਿਆ ਗਿਆ ਹੈ ਕਿ 'ਚੈਂਪੀਅਨ ਮੋਨੂੰ ਸਿੰਘ ਨੂੰ ਨਵੇਂ ਥਾਲਾ (ਸੀ. ਐੱਸ. ਕੇ ਖਿਡਾਰੀ) ਦਾ ਮੇਕਓਵਰ ਦਿੰਦੇ ਹੋਏ ਅਤੇ ਹੁਣ ਦੇਖੋ ਸਟਾਈਲਿਸਟ ਅਤੇ ਸਟਾਈਲ ਨੂੰ ਇੰਨਾ ਖੁਸ਼'। ਫੋਟੋ ਵਿਚ ਬ੍ਰਾਵੋ ਤੋਂ ਬਾਲ ਕਟਵਾਉਣ ਵਾਲੇ ਵਿਅਕਤੀ ਮੋਨੂ ਸਿੰਘ ਹਨ।

ਉੱਥੇ ਹੀ ਸੋਸ਼ਲ ਮੀਡੀਆ 'ਤੇ ਬ੍ਰਾਵੋ ਦੀ ਇਹ ਫੋਟੋ ਵਾਇਰਲ ਹੁੰਦੇ ਹੀ ਕੁਮੈਂਟਸ ਦੀ ਬਾੜ੍ਹ ਆ ਗਈ। ਪ੍ਰਸ਼ੰਸਕਾਂ ਨੇ ਮਜ਼ਾਕ-ਮਜ਼ਾਕ ਵਿਚ ਪੁੱਛਿਆ- ਓ ਬ੍ਰਾਵੋ ਦੀ ਹਿਜਾਮਤ ਦੀ ਦੁਕਾਨ, ਕਿੰਨਾ ਚਾਰਜ ਹੈ ਕਟਿੰਗ ਦਾ। ਉੱਥੇ ਹੀ ਇਕ ਫੈਨ ਨੇ ਲਿਖਿਆ- ਤੁਸੀਂ ਬੱਲੇਬਾਜ਼ ਹੋ, ਗੇਂਦਬਾਜ਼ ਹੋ, ਸਿੰਗਰ ਵੀ ਹੋ। ਅੱਜ ਪਤਾ ਲੱਗਿਆ ਕਿਅ ਤੁਸੀਂ ਹੇਅਸ ਸਟਾਈਲਿਸਟ ਵੀ ਹੋ।


Related News