IPL 2019 : ਜਦੋਂ KKR ਦੀ ਹਾਰ ਕਾਰਨ ਬੁਰੀ ਤਰ੍ਹਾਂ ਰੋਣ ਲੱਗੀ ਚੀਅਰਲੀਡਰ, ਦੇਖੋ ਵੀਡੀਓ

Friday, Apr 26, 2019 - 02:06 PM (IST)

IPL 2019 : ਜਦੋਂ KKR ਦੀ ਹਾਰ ਕਾਰਨ ਬੁਰੀ ਤਰ੍ਹਾਂ ਰੋਣ ਲੱਗੀ ਚੀਅਰਲੀਡਰ, ਦੇਖੋ ਵੀਡੀਓ

ਸਪੋਰਟਸ ਡੈਸਕ— ਵੀਰਵਾਰ ਨੂੰ ਆਈ.ਪੀ.ਐੱਲ. 2019 ਦੇ ਖੇਡੇ ਗਏ ਇਕ ਮੁਕਾਬਲੇ 'ਚ ਕੋਲਕਾਤਾ ਨਾਈਟ ਰਾਈਡਰਜ਼ ਨੂੰ ਰਾਜਸਥਾਨ ਰਾਇਲਜ਼ ਨੇ ਹਰਾ ਦਿੱਤਾ। ਇਕ ਪਾਸੇ ਜਦੋਂ ਕੋਲਕਾਤਾ ਨਾਈਟ ਰਾਈਡਰਜ਼ ਦਾ ਪਲੇਆਫ 'ਚ ਪਹੁੰਚਣਾ ਆਸਾਨ ਲਗ ਰਿਹਾ ਸੀ ਉੱਥੇ ਹੀ ਹੁਣ ਓਨਾ ਹੀ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਨੂੰ ਅਗਲੇ ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ ਕਰਨਾ ਹੋਵੇਗਾ। 

ਸਾਹ ਰੋਕ ਦੇਣ ਵਾਲੇ ਮੁਕਾਬਲੇ 'ਚ ਰਾਜਸਥਾਨ ਨੇ ਉਨ੍ਹਾਂ ਨੂੰ 3 ਵਿਕਟਾਂ ਨਾਲ ਹਰਾ ਦਿੱਤਾ। ਰਾਜਸਥਾਨ ਨੇ ਕੋਲਕਾਤਾ ਨੂੰ ਉਸੇ ਦੇ ਘਰ 'ਚ ਹਹਾ ਦਿੱਤਾ ਜਿਸ ਤੋਂ ਕੇ.ਕੇ.ਆਰ ਦੇ ਪ੍ਰਸ਼ੰਸਕ ਕਾਫੀ ਉਦਾਸ ਸਨ। ਕੇ.ਕੇ.ਆਰ. ਘਰੇਲੂ ਮੈਦਾਨ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੀ ਹੈ ਪਰ ਰਾਜਸਥਾਨ ਦੀ ਬੱਲੇਬਾਜ਼ੀ ਦੇ ਸਾਹਮਣੇ ਕੋਲਕਾਤਾ ਦੀ ਗੇਂਦਬਾਜ਼ੀ ਫਿੱਕੀ ਨਜ਼ਰ ਆਈ। ਕੇ.ਕੇ.ਆਰ. ਨੇ ਮੁਕਾਬਲਾ ਹਾਰਿਆ ਤਾਂ ਚੀਅਰਲੀਡਰ ਵੀ ਬੁਰੀ ਤਰ੍ਹਾਂ ਰੋਣ ਲੱਗੀ। ਉਸ ਦੀਆਂ ਤਸਵੀਰਾਂ ਅਤੇ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ।

 


author

Tarsem Singh

Content Editor

Related News