IPL 2019 : ਮੈਚ ਜਿੱਤਣ ਤੋਂ ਬਾਅਦ ਰੋਹਿਤ ਨੇ ਦਿੱਤਾ ਵੱਡਾ ਬਿਆਨ
Monday, May 06, 2019 - 01:10 AM (IST)

ਜਲੰਧਰ— ਮੁੰਬਈ ਇੰਡੀਅਨਜ਼ ਨੇ ਵਾਨਖੇੜੇ ਸਟੇਡੀਅਮ 'ਚ ਕੋਲਕਾਤਾ ਨਾਈਟ ਰਾਈਡਰਜ਼ ਨੂੰ 9 ਵਿਕਟਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਇਸ ਦੇ ਨਾਲ ਹੀ ਮੁੰਬਈ ਪੁਇੰਟ ਟੇਬਲ 'ਚ 18 ਅੰਕਾਂ ਦੇ ਨਾਲ ਪਹਿਲੇ ਸਥਾਨ 'ਤੇ ਪਹੁੰਚ ਗਈ ਹੈ। ਮੈਚ ਜਿੱਤਣ ਤੋਂ ਬਾਅਦ ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਪੂਰੀ ਟੀਮ ਦੀ ਕੋਸ਼ਿਸ਼ ਸੀ ਜਿਸ ਨੇ ਮੈਨੂੰ ਸਭ ਤੋਂ ਜ਼ਿਆਦਾ ਖੁਸ਼ ਕੀਤਾ। ਅਸੀਂ ਕੁਝ ਖਿਡਾਰੀਆਂ 'ਤੇ ਨਿਰਭਰ ਨਹੀਂ ਹਾਂ। ਹਰੇਕ ਖਿਡਾਰੀ ਆਪਣਾ ਯੋਗਦਾਨ ਦਿੱਤਾ ਹੈ। ਅੱਜ ਸਾਰੇ ਗੇਂਦਬਾਜ਼ਾਂ ਨੇ ਪਿੱਚ 'ਤੇ ਸ਼ਾਨਦਾਰ ਗੇਂਦਬਾਜ਼ੀ ਕੀਤੀ।
ਰੋਹਿਤ ਨੇ ਕਿਹਾ ਅਸੀਂ ਆਈ. ਪੀ. ਐੱਲ. ਦੇ ਬਾਰੇ 'ਚ ਜਾਣਦੇ ਹਾਂ ਤੇ ਆਖਰੀ ਮਾਈਨੇ ਰੱਖਦਾ ਹੈ। ਅਸੀਂ ਇਸ ਟੂਰਨਾਮੈਂਟ ਦੇ ਦੂਸਰੇ ਹਾਫ 'ਚ ਵਾਪਸੀ ਕੀਤੀ। ਸਾਡੇ ਵਲੋਂ ਜਿੱਤੀ ਗਈਆਂ ਸਾਰੀਆਂ ਟਰਾਫੀਆਂ 'ਚ ਲੜਕਿਆਂ ਨੇ ਖੁਦ ਨੂੰ ਉੱਪਰ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਆਈ. ਪੀ. ਐੱਲ. ਇਕ ਮਜ਼ੇਦਾਰ ਟੂਰਨਾਮੈਂਟ ਹੈ, ਹਰ ਟੀਮ ਇਕ ਦਿਨ ਦੂਸਰੇ ਨੂੰ ਹਰਾਉਂਦੀ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਮੇਰੀ ਬੇਟੀ ਹਰ ਰੋਜ਼ ਮੇਰਾ ਮੈਚ ਦੇਖਣ ਆਉਂਦੀ ਹੈ ਪਰ ਮੈਂ ਪਹਿਲੇ ਦੇ ਮੈਚਾਂ 'ਚ ਜ਼ਿਆਦਾ ਦੌੜਾਂ ਨਹੀਂ ਬਣਾ ਸਕਿਆ। ਅੱਜ ਦੌੜਾਂ ਬਣਾ ਕੇ ਵਧੀਆ ਲੱਗਿਆ ਉਹ ਸੌ ਰਹੀ ਸੀ। ਟੀਮ ਦੇ ਮਾਲਿਕਾਂ ਨੇ ਪਹਿਲੇ ਹੀ ਵੱਡੇ ਬੈਨਰ ਕੱਢ ਕੇ ਰੱਖੇ ਸੀ ਜਿਸ 'ਚ ਲਿਖਿਆ ਸੀ 'ਦੁਨੀਆ ਦੇ ਸਭ ਤੋਂ ਵੱਡੇ ਪਰਿਵਾਰ ਨੂੰ ਧੰਨਵਾਦ'। ਆਖਰ 'ਚ ਉਨ੍ਹਾਂ ਨੇ ਕਿਹਾ ਕਿ ਇਹ ਅਜੀਬ ਇਤਫਾਕ ਹੈ ਕਿ ਹਰ ਇਕ ਟੀਮ ਆਪਣਾ ਆਖਰੀ ਘਰੇਲੂ ਮੈਚ ਜਿੱਤੀ ਹੈ।
ਜ਼ਿਕਰਯੋਗ ਹੈ ਕਿ ਲਸਿਥ ਮਲਿੰਗਾ ਦੀ ਅਗਵਾਈ ਵਿਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਕਪਤਾਨ ਰੋਹਿਤ ਸ਼ਰਮਾ ਦੇ ਸ਼ਾਨਦਾਰ ਅਰਧ ਸੈਂਕੜੇ ਨਾਲ ਮੁੰਬਈ ਇੰਡੀਅਨਜ਼ ਨੇ ਐਤਵਾਰ ਨੂੰ ਇੱਥੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 23 ਗੇਂਦਾਂ ਬਾਕੀ ਰਹਿੰਦਿਆਂ 9 ਵਿਕਟਾਂ ਨਾਲ ਕਰਾਰੀ ਹਾਰ ਦੇ ਕੇ ਆਈ. ਪੀ. ਐੱਲ.-2012 ਦੇ ਲੀਗ ਗੇੜ ਵਿਚ ਚੋਟੀ ਦਾ ਸਥਾਨ ਹਾਸਲ ਕਰ ਕੇ ਪਹਿਲੇ ਕੁਆਲੀਫਾਇਰ ਵਿਚ ਖੇਡਣ ਦਾ ਹੱਕ ਹਾਸਲ ਕਰ ਲਿਆ।