IPL ''ਚ ਖੇਡਣ ਨਾਲ ਬਿਹਤਰ ਵਨਡੇ ਖਿਡਾਰੀ ਬਣਨ ''ਚ ਮਿਲੇਗੀ ਮਦਦ : ਮੋਈਨ

05/18/2018 2:06:01 PM

ਬੇਂਗਲੁਰੂ (ਬਿਊਰੋ)— ਪਾਕਿਸਤਾਨ ਦੇ ਖਿਲਾਫ ਟੈਸਟ ਸੀਰੀਜ਼ ਲਈ ਇੰਗਲੈਂਡ ਦੀ ਟੀਮ ਤੋਂ ਬਾਹਰ ਕੀਤੇ ਗਏ ਆਲਰਾਉਂਡਰ ਮੋਈਨ ਅਲੀ ਨੇ ਕਿਹਾ ਕਿ ਆਈ.ਪੀ.ਐੱਲ 2018 ਵਿੱਚ ਖੇਡਣ ਨਾਲ ਉਹ ਵਨਡੇ ਦੇ ਬਿਹਤਰ ਖਿਡਾਰੀ ਬਣਨਗੇ ਅਤੇ ਉਨ੍ਹਾਂ ਦੇ ਖੇਡ ਵਿੱਚ ਸੁਧਾਰ ਹੋਵੇਗਾ । ਮੋਈਨ ਨੇ ਪੱਤਰਕਾਰਾਂ ਨੂੰ ਕਿਹਾ, ''ਮੈਂ ਅਸਲ ਵਿੱਚ ਆਪਣੀ ਖੇਡ 'ਤੇ ਮਿਹਨਤ ਕੀਤੀ ਹੈ ਅਤੇ ਮੈਂ ਆਰ.ਸੀ.ਬੀ. ਅਤੇ ਇੰਗਲੈਂਡ ਵੱਲੋਂ ਭਵਿੱਖ ਵਿੱਚ ਚੰਗਾ ਪ੍ਰਦਰਸ਼ਨ ਕਰਨ ਦੇ ਪ੍ਰਤੀ ਆਸਵੰਦ ਹਾਂ । ਉਮੀਦ ਹੈ ਕਿ ਇਸ ਨਾਲ ਮੈਨੂੰ ਵਨਡੇ ਦਾ ਬਿਹਤਰ ਖਿਡਾਰੀ ਬਣਨ ਵਿੱਚ ਮਦਦ ਮਿਲੇਗੀ । ਉਮੀਦ ਹੈ ਕਿ ਇਸ ਨਾਲ ਮੇਰੀ ਖੇਡ ਵਿੱਚ ਸੁਧਾਰ ਹੋਵੇਗਾ ।''     

ਮੋਈਨ ਦੀ 34 ਗੇਂਦਾਂ ਉੱਤੇ 65 ਦੌੜਾਂ ਦੀ ਪਾਰੀ ਨਾਲ ਰਾਇਲ ਚੈਲੰਜਰਜ਼ ਬੈਂਗਲੂਰ ਨੇ ਕੱਲ ਸਨਰਾਈਜ਼ਰਜ਼ ਹੈਦਰਾਬਾਦ ਨੂੰ ਹਰਾਕੇ ਪਲੇਆਫ ਵਿੱਚ ਪੁੱਜਣ ਦੀਆਂ ਆਪਣੀਆਂ ਉਮੀਦਾਂ ਨੂੰ ਜਿਊਂਦੇ ਰੱਖਿਆ ਹੈ । ਇਸਦੇ ਇਲਾਵਾ ਉਨ੍ਹਾਂ ਨੇ ਦੋ ਵਿਕਟਾਂ ਵੀ ਲਈਆਂ । ਆਰਸੀਬੀ ਦੇ ਕਪਤਾਨ ਵਿਰਾਟ ਕੋਹਲੀ ਨੇ ਵੀ ਉਨ੍ਹਾਂ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਇੰਗਲੈਂਡ ਦੇ ਇਸ ਖਿਡਾਰੀ ਦੇ ਆਉਣਾ ਨਾਲ ਟੀਮ ਵਿੱਚ ਸੰਤੁਲਨ ਪੈਦਾ ਹੋਇਆ ਹੈ । ਕੋਹਲੀ ਨੇ ਕਿਹਾ, ''ਮੋਈਨ ਨੇ ਸਾਡੇ ਲਈ ਬਹੁਤ ਚੰਗੀ ਭੂਮਿਕਾ ਨਿਭਾਈ ਹੈ । ਉਨ੍ਹਾਂ ਨੇ ਤਿੰਨ ਮੈਚਾਂ ਵਿੱਚ ਬਹੁਤ ਚੰਗੀ ਗੇਂਦਬਾਜ਼ੀ ਕੀਤੀ ਅਤੇ ਅੱਜ ਦੀ ਉਨ੍ਹਾਂ ਦੀ ਪਾਰੀ ਬੇਜੋੜ ਸੀ ।''


Related News