IPL 2018: ਕੋਚ ਦੇ ਗੁਰੂ ਮੰਤਰ ਨੇ ਬਣਾਇਆ ਇਸ ਖਿਡਾਰੀ ਨੂੰ ਰਾਤੋਂ ਰਾਤ ਸੁਪਰਸਟਾਰ

04/14/2018 4:19:44 PM

ਨਵੀਂ ਦਿੱਲੀ— ਮੁੰਬਈ ਇੰਡੀਅਨਜ਼ ਨੇ ਇੰਨੇ ਸਾਲਾਂ 'ਚ ਦੇਸ਼ ਨੂੰ ਕਈ ਇੰਟਰਨੈਸ਼ਨਲ ਸਟਾਰ ਖਿਡਾਰੀ ਦਿੱਤੇ ਹਨ। ਹਾਰਿਦਤ ਪਾਂਡਿਆ ਅਤੇ ਜਸਪ੍ਰੀਤ ਬੁਮਰਾਹ ਮੁੰਬਈ ਇੰਡੀਅਨਜ਼ ਦੀ ਹੀ ਖੋਜ਼ ਮੰਨੇ ਜਾਂਦੇ ਹਨ। ਜੋ ਅੱਜ ਇੰਟਰਨੈਂਸਨਲ ਕ੍ਰਿਕਟ 'ਚ ਆਪਣਾ ਡੰਕਾ ਵਜਾ ਰਹੇ ਹਨ। ਹੁਣ ਇਕ ਹੋਰ ਨਵਾਂ ਖਿਡਾਰੀ ਇਸ ਲਿਸਟ 'ਚ ਸ਼ਾਮਿਲ ਹੋ ਗਿਆ ਹੈ। ਚਾਹੇ ਹੀ ਮੁੰਬਈ ਇੰਡੀਅਨਜ਼ ਆਪਣੇ ਪਹਿਲੇ ਦੋ ਮੁਕਾਬਲਿਆਂ 'ਚ ਚੇਨਈ ਸੁਪਰਕਿੰਗਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਪਰ ਟੀਮ ਦੇ ਲਈ ਸਭ ਤੋਂ ਵੱਡੀ ਤਾਕਤ ਨੌਜਵਾਨ ਲੇਗ ਸਪਿਨਰ ਮਯੰਕ ਮਾਰਕੰਡੇ ਦਾ ਪ੍ਰਦਰਸ਼ਨ ਰਿਹਾ।

ਪਹਿਲੇ ਹੀ ਮੈਚ 'ਚ ਲਿਆ ਸੀ ਧੋਨੀ ਦਾ ਵਿਕਟ
ਪਹਿਲੀ ਮੈਚ 'ਚ ਐੱਮ.ਐੱਸ. ਧੋਨੀ ਦਾ ਵਿਕਟ  ਲਿਆ। ਧੋਨੀ ਨੂੰ ਆਊਟ ਕਰਨ ਦੇ ਬਾਅਦ ਮਾਰਕੰਡੇ ਰਾਤੋਂ-ਰਾਤ ਸੁਪਰਸਟਾਰ ਬਣ ਗਏ। ਮਾਰਕੰਡੇ ਨੇ ਸਨਰਾਈਜ਼ਰਸ ਹੈਦਰਾਬਾਦ ਦੇ ਖਿਲਾਫ ਆਪਣਾ ਪ੍ਰਦਰਸ਼ਨ ਸੁਧਾਰਿਆ ਅਤੇ ਚਾਰ ਓਵਰਾਂ 'ਚ 23 ਦੋੜਾਂ ਬਣਾ ਕੇ ਚਾਰ ਵਿਕਟਾਂ ਵੀ ਲਈਆਂ।
ਇਸ 'ਚ ਸ਼ਿਖਰ ਧਵਨ ਵਰਗਾ ਨਾਮ ਵੀ ਸ਼ਾਮਿਲ ਰਿਹਾ।

-ਕੀ ਸੀ ਮਯੰਕ ਮਾਰਕੰਡੇ ਦੇ ਕੋਚ ਦਾ ਗੁਰੂ ਮੰਤਰ
ਮੁੰਬਈ ਇੰਡੀਅਨਜ਼ ਨੇ ਆਪਣੇ ਅਧਿਕਾਰਿਕ ਟਵਿੱਟਰ ਅਕਾਉਂਟ 'ਤੇ ਇਕ ਵੀਡੀਓ ਪੋਸਟ ਕੀਤੀ ਹੈ। ਜਿਸ 'ਚ ਨੌਜਵਾਨ ਗੇਂਦਬਾਜ਼ ਦੇ ਕੋਚ ਨੇ ਉਨ੍ਹਾਂ ਦੀ ਸਫਲਤਾ ਦੀ ਕਹਾਣੀ ਦੱਸੀ ਹੈ। ਮਾਰਕੰਡੇ ਦੇ ਕੋਚ ਮਹੇਸ਼ ਇੰਦਰ ਸਿੰਘ ਸੋਥੀ ਨੇ ਕਿਹਾ,' ਜਦੋਂ ਸ਼ੁਰੂਆਤ 'ਚ ਉਹ ਅਕੈਡਮੀ 'ਚ ਆਇਆ ਤਾਂ ਤੇਜ਼ ਗੇਂਦਬਾਜ਼ੀ ਕਰਦਾ ਸੀ। ਫਿਰ ਵਿਚ-ਵਿਚ ਉਹ ਘੱਟ ਗਤੀ ਨਾਲ ਗੇਂਦ ਸੁੱਟਦਾ ਸੀ।
ਉਹ ਆਪਣੇ ਹੱਥ ਦੇ ਪਿੱਛੇ ਗੁਗਲੀ ਕਰਦਾ ਸੀ। ਮੇਰੇ ਦਿਮਾਗ 'ਚ ਆਇਆ ਜੇਕਰ ਉਸਨੂੰ ਲੇਗ ਬ੍ਰੇਕ ਗੇਂਦਬਾਜ਼ ਬਣਾ ਦਿੱਤਾ ਜਾਵੇ ਤਾਂ ਉਹ ਚੰਗਾ ਗੇਂਦਬਾਜ਼ ਬਣ ਸਕਦਾ ਹੈ। ਇਹੀ ਉਸਦੇ ਕੰਮ ਆਇਆ। ਗੂਗਲੀ ਇਸਦੇ ਨੈਚੁਰਲ ਹਥਿਆਰ ਹੈ।


Related News