IPL 13 : ਅਭਿਆਸ 'ਚ ਕੋਈ ਪ੍ਰੇਸ਼ਾਨੀ ਨਾ ਹੋਵੇ, ਇਸ ਲਈ ਨੈੱਟ ਗੇਂਦਬਾਜ਼ ਲੈ ਕੇ ਜਾਣਗੀਆਂ ਟੀਮਾਂ

Thursday, Aug 13, 2020 - 08:19 PM (IST)

ਨਵੀਂ ਦਿੱਲੀ- ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੈਸ਼ਨ ਦੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) 'ਚ ਆਯੋਜਨ ਨੂੰ ਭਾਰਤ ਸਰਕਾਰ ਦੀ ਹਰੀ ਝੰਡੀ ਮਿਲਣ ਤੋਂ ਬਾਅਦ ਸਾਰੀਆਂ 8 ਆਈ. ਪੀ. ਐੱਲ. ਟੀਮ ਨੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਤੇ ਟੀਮਾਂ ਆਪਣੇ ਨੈੱਟ ਗੇਂਦਬਾਜ਼ ਲੈ ਜਾ ਰਹੀਆਂ ਹਨ ਤਾਂਕਿ ਯੂ. ਏ. ਈ. 'ਚ ਉਨ੍ਹਾਂ ਨੂੰ ਅਭਿਆਸ 'ਚ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ।
ਆਈ. ਪੀ. ਐੱਲ. ਨੇ ਟੀਮਾਂ ਨੂੰ ਹਾਲਾਂਕਿ ਜ਼ਿਆਦਾਤਰ 24 ਖਿਡਾਰੀਆਂ ਲੈ ਜਾਣ ਦੀ ਆਗਿਆ ਦਿੱਤੀ ਹੈ ਪਰ ਟੀਮਾਂ ਆਪਣੇ ਨਾਲ ਨੈੱਟ ਗੇਂਦਬਾਜ਼ ਲੈ ਕੇ ਜਾ ਰਹੀਆਂ ਹਨ ਕਿਉਂਕਿ ਉਨ੍ਹਾਂ ਨੂੰ ਯੂ. ਏ. ਈ. 'ਚ ਜੈਵ ਸੁਰੱਖਿਆ ਵਾਤਾਵਰਣ 'ਚ ਰਹਿਣ ਦੇ ਕਾਰਨ ਸਥਾਨਕ ਖਿਡਾਰੀਆਂ ਦਾ ਇਸਤੇਮਾਲ ਕਰਨ ਦੀ ਆਗਿਆ ਨਹੀਂ ਹੋਵੇਗੀ। ਆਈ. ਪੀ. ਐੱਲ. ਨੂੰ ਕੋਰੋਨਾ ਦੇ ਕਾਰਨ ਯੂ. ਏ. ਈ. 'ਚ 19 ਸਤੰਬਰ ਤੋਂ 10 ਨਵੰਬਰ ਤੱਕ ਕਰਵਾਇਆ ਜਾ ਰਿਹਾ ਹੈ। ਟੀਮਾਂ ਨੂੰ 20 ਅਗਸਤ ਤੋਂ ਬਾਅਦ ਯੂ. ਏ. ਈ. ਦੇ ਲਈ ਰਵਾਨਾ ਹੋਣਾ ਹੈ। 53 ਦਿਨ ਦੇ ਇਸ ਟੂਰਨਾਮੈਂਟ 'ਚ ਟੀਮਾਂ ਨੂੰ ਸਖਤ ਜੈਵ ਸੁਰੱਖਿਆ ਪ੍ਰੋਟੋਕਾਲ ਦੀ ਪਾਲਣ ਕਰਨਾ ਹੈ ਤੇ ਇਸ ਦੀ ਉਲੰਘਣਾ ਕਰਨ 'ਤੇ ਖਿਡਾਰੀ ਜਾਂ ਸਪੋਰਟਸ ਸਟਾਫ ਨੂੰ ਕੁਝ ਦਿਨ ਦੇ ਲਈ ਆਈਸੋਲੇਸ਼ਨ 'ਚ ਰਹਿਣਾ ਪੈ ਸਕਦਾ ਹੈ।


Gurdeep Singh

Content Editor

Related News