IPL 11:ਸ਼ਾਹਰੁਖ ਅਤੇ ਜੀਵਾ ਦੀ ਇਸ ਪਿਆਰੀ ਤਸਵੀਰ ਨੇ ਜਿੱਤਿਆ ਪ੍ਰਸ਼ੰਸਕਾ ਦਾ ਦਿਲ

Wednesday, Apr 11, 2018 - 11:32 AM (IST)

IPL 11:ਸ਼ਾਹਰੁਖ ਅਤੇ ਜੀਵਾ ਦੀ ਇਸ ਪਿਆਰੀ ਤਸਵੀਰ ਨੇ ਜਿੱਤਿਆ ਪ੍ਰਸ਼ੰਸਕਾ ਦਾ ਦਿਲ

ਚੇਨਈ—ਚੇਨਈ 'ਚ ਖੇਡੇ ਗਏ ਆਈ.ਪੀ.ਐੱਲ. ਦੇ 5ਵੇਂ ਮੁਕਾਬਲੇ 'ਚ ਚੇਨਈ ਸਪਰ ਕਿੰਗਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 5 ਵਿਕਟ ਨਾਲ ਹਰਾ ਦਿੱਤਾ ਹੈ। ਆਈ.ਪੀ.ਐੱਲ, ਦੇ ਇਸ ਸੀਜ਼ਨ 'ਚ ਸੀ.ਐੱਸ.ਕੇ. ਦੀ ਇਹ ਲਗਾਤਾਰ ਦੂਸਰੀ ਜਿੱਤ ਹੈ। ਇਸ ਮੈਚ 'ਚ ਚਾਹੇ ਹੀ ਕਿੰਗ ਖਾਨ ਦੀ ਟੀਮ ਨੂੰ ਹਾਰ ਮਿਲੀ ਹੈ, ਪਰ ਸ਼ਾਹਰੁਖ ਦਾ ਚੰਗਾ ਰਿਸ਼ਤਾ ਸੀ.ਐੱਸ.ਤੇ. ਦੇ ਕੈਪਟਨ ਮਹਿੰਦਰ ਸਿੰਘ ਧੋਨੀ ਦੀ ਪਤਨੀ ਅਤੇ ਬੇਟੀ ਦੇ ਨਾਲ ਦਿਖਿਆ।
ਚੇਨਈ ਸੁਪਰ ਕਿੰਗਜ਼ ਦੇ ਅਧਿਕਾਰਕ ਟਵਿੱਟਰ ਅਕਾਉਂਟ 'ਤੇ ਸ਼ਾਹਰੁਖ ਨੇ ਜੀਵਾ ਨਾਲ ਪਿਆਰ ਕਰਦਿਆ ਤਸਵੀਰ ਸਾਂਝੀ ਕੀਤੀ ਹੈ। ਆਖਿਰੀ ਓਵਰ 'ਚ ਜਦੋਂ ਰਵਿੰਦਰ ਜਡੇਜਾ ਨੇ ਛੱਕਾ ਮਾਰ ਕੇ ਚੇਨਈ ਦੀ ਜਿੱਤ ਪੱਕੀ ਕੀਤੀ ਉਦੋਂ ਵੀ ਸ਼ਾਹਰੁਖ ਨੇ ਗਲੇ ਲਗਾ ਕੇ ਧੋਨੀ ਦੀ ਪਤਨੀ ਨੂੰ ਵਧਾਈ ਦਿੱਤੀ। ਮੈਚ ਦੇ ਦੌਰਾਨ ਜੀਵਾ ਦੇ ਨਾਲ ਸ਼ਾਹਰੁਖ ਦੀ ਬਾਂਡਿੰਗ ਨੂੰ ਪ੍ਰਸ਼ੰਸਕਾ 
ਬਹੁਤ ਪਸੰਦ ਕਰ ਰਹੇ ਹਨ।


ਦੱਸ ਦਈਏ ਕਿ ਮੰਗਲਵਾਰ ਨੂੰ ਚੇਨਈ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦੇ ਵਿਚਕਾਰ ਹੋਏ ਟੱਕਰ ਦੇ ਮੁਕਾਬਲੇ 'ਚ ਧੋਨੀ ਦੀ ਟੀਮ ਨੇ ਬਾਜੀ ਮਾਰੀ। 2 ਸਾਲ ਬਾਅਦ ਆਪਣੇ ਘਰੇਲੂ ਮੈਦਾਨ 'ਤੇ ਖੇਡ ਰਹੀ ਸੀ.ਐੱਸ.ਕੇ. ਦੀ ਟੀਮ ਨੂੰ ਦਰਸ਼ਕਾਂ ਦਾ ਸਟੇਡੀਅਮ 'ਚ ਭਰਪੂਰ ਪਿਆਰ ਮਿਲਿਆ। ਹਾਲਾਂਕਿ , ਮੈਚ ਤੋਂ ਪਹਿਲਾਂ ਕਾਵੇਰੀ ਨਦੀ ਦੇ ਵਿਵਾਦ ਨੂੰ ਲੈ ਕੇ ਕੁਝ ਦਰਸ਼ਕਾ ਨੇ ਹੰਗਾਮਾ ਵੀ ਕੀਤਾ ਅਤੇ ਚੇਨਈ ਦੀ ਟੀਮ ਦੇ ਦੋ ਖਿਡਾਰੀਆਂ 'ਤੇ ਜੁੱਤਾ ਵੀ ਸੁੱਟਿਆ।

ਕੁਝ ਸੰਗਠਨਾਂ ਦੀ ਤਰ੍ਹਾਂ ਤੋਂ ਮੈਚ ਨਾਂ ਹੋਣ ਦੀ ਧਮਕੀ ਅਤੇ ਪ੍ਰਦਰਸ਼ਨ ਦੇ ਬਾਵਜੂਦ ਸਟੇਡੀਅਮ 'ਚ ਵੱਡੀ ਸੰਖਿਆ 'ਚ ਦਰਸ਼ਕ ਮੈਚ ਦੇਖਣ ਪਹੁੰਚੇ ਅਤੇ ਰੋਮਾਂਚਕ ਮੁਕਾਬਲੇ ਦਾ ਭਰਪੂਰ ਆਨੰਦ ਲਿਆ। ਸਟੇਡੀਆਮ 'ਚ ਵੀ ਦਰਸ਼ਕਾਂ ਦੀ ਭਾਰੀ ਭੀੜ ਮੌਜੂਦ ਰਹੀ।
 


Related News