IPL ਤੋਂ ਪਹਿਲਾਂ ਫਿੱਟ ਹੋਏ ਹਾਰਦਿਕ ਪੰਡਯਾ, ਮੁੰਬਈ ਇੰਡੀਅਨਜ਼ ਦੇ ਕੈਂਪ ''ਚ ਕੀਤੀ ਸ਼ਿਰਕਤ
Wednesday, Mar 13, 2019 - 12:51 PM (IST)

ਨਵੀਂ ਦਿੱਲੀ— ਆਸਟਰੇਲੀਆ ਖਿਲਾਫ ਘਰੇਲੂ ਟੀ-20 ਅਤੇ ਵਨ ਡੇ ਸੀਰੀਜ਼ ਤੋਂ ਸੱਟ ਕਾਰਨ ਬਾਹਰ ਹੋਣ ਵਾਲੇ ਹਰਫਨਮੌਲਾ ਹਾਰਦਿਕ ਪੰਡਯਾ ਮੰਗਲਵਾਰ ਨੂੰ ਇੱਥੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੀ ਆਪਣੀ ਟੀਮ ਮੁੰਬਈ ਇੰਡੀਅਨਜ਼ ਦੇ ਸੈਸ਼ਨ ਤੋਂ ਪਹਿਲਾਂ ਦੇ ਅਭਿਆਸ 'ਚ ਸ਼ਾਮਲ ਹੋਏ।
ਪੰਡਯਾ ਦੀ ਪਿੱਠ ਦੇ ਹੇਠਲੇ ਹਿੱਸੇ 'ਚ ਖਿਚਾਅ ਦੀ ਸ਼ਿਕਾਇਤ ਸੀ ਜਿਸ ਤੋਂ ਬਾਅਦ ਵਨ ਡੇ ਸੀਰੀਜ਼ 'ਚ ਉਨ੍ਹਾਂ ਦੀ ਜਗ੍ਹਾ ਰਵਿੰਦਰ ਜਡੇਜਾ ਨੂੰ ਸ਼ਾਮਲ ਕੀਤਾ ਗਿਆ ਸੀ। ਆਈ.ਪੀ.ਐੱਲ. ਦਾ ਤਿੰਨ ਵਾਰ ਖਿਤਾਬ ਜਿੱਤਣ ਵਾਲੀ ਟੀਮ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹਾਰਦਿਕ ਦੇ ਨਾਲ ਉਨ੍ਹਾਂ ਦੇ ਵੱਡੇ ਭਰਾ ਅਤੇ ਭਾਰਤੀ ਟੀ-20 ਟੀਮ ਦੇ ਮੈਂਬਰ ਕਰੁਣਾਲ ਪੰਡਯਾ ਵੀ ਇੱਥੇ ਘੰਸੋਲੀ ਸਥਿਤ ਰਿਲਾਇੰਸ ਕਾਰਪੋਰੇਟ ਪਾਰਕ ਦੇ ਕ੍ਰਿਕਟ ਮੈਦਾਨ 'ਚ ਸਾਬਕਾ ਅਭਿਆਸ ਕੈਂਪ 'ਚ ਸ਼ਾਮਲ ਹੋਏ। ਹਾਰਦਿਕ ਨੇ ਦੇਸ਼ ਲਈ 11 ਟੈਸਟ, 45 ਵਨ ਡੇ ਅਤੇ 38 ਟੀ-20 ਕੌਮਾਂਤਰੀ ਖੇਡੇ ਹਨ।