IPL 2020: ਡਰੀਮ11 ''ਤੇ ਚੀਨੀ ਹੋਣ ਦੀ ਉੱਠੀ ਉਂਗਲ, ਕੰਪਨੀ ਨੇ ਦਿੱਤਾ ਵੱਡਾ ਬਿਆਨ

08/22/2020 4:19:32 PM

ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ ਦੇ ਨਵੇਂ ਟਾਈਟਲ ਸਪਾਂਸਰ ਡਰੀਮ 11 'ਤੇ ਵੀ ਚੀਨੀ ਕੰਪਨੀ ਹੋਣ ਦੀਆਂ ਉਂਗਲਾਂ ਉੱਠਣ ਲੱਗੀਆਂ ਹਨ। ਹਾਲਾਂਕਿ ਕੰਪਨੀ ਦਾ ਕਹਿਣਾ ਹੈ ਕਿ ਇਹ 'ਪੂਰੀ ਤਰ੍ਹਾਂ ਨਾਲ ਦੇਸੀ ਭਾਰਤੀ ਬਰਾਂਡ' ਹੈ। ਡਰੀਮ 11 ਦੇ ਇਕ ਬੁਲਾਰੇ ਨੇ ਕਿਹਾ - ਡਰੀਮ 11 ਪੂਰੀ ਤਰ੍ਹਾਂ ਨਾਲ ਭਾਰਤੀ ਬਰਾਂਡ ਹੈ। ਅਸੀਂ ਇਹ ਕਹਿੰਦੇ ਹੋਏ ਮਾਣ ਮਹਿਸੂਸ ਕਰ ਰਹੇ ਹਾਂ ਕਿ ਡਰੀਮ 11 ਦਾ ਪੂਰਾ ਉਤਪਾਦ ਅਤੇ ਤਕਨੀਕ ਭਾਰਤ ਦੇ ਅੰਦਰ ਹੀ ਵਿਕਸਿਤ ਕੀਤੀ ਗਈ ਹੈ ਅਤੇ ਸਿਰਫ਼ ਭਾਰਤੀ ਖੇਡ ਪ੍ਰੇਮੀਆਂ ਲਈ ਹੀ ਉਪਲੱਬਧ ਹੈ।

ਇਹ ਵੀ ਪੜ੍ਹੋ: CAIT ਦਾ ਦਾਅਵਾ, IPL ਨਾਲ ਆਤਮਨਿਰਭਰ ਭਾਰਤ ਅਭਿਆਨ ਨੂੰ ਲੱਗੇਗਾ ਵੱਡਾ ਝਟਕਾ

ਪੰਜ ਨਿਵੇਸ਼ਕਾਂ ਵਿਚੋਂ ਸਿਰਫ਼ ਇਕ ਚੀਨੀ ਮੂਲ ਦਾ
ਬੁਲਾਰੇ ਨੇ ਅੱਗੇ ਕਿਹਾ ਕਿ ਡਰੀਮ 11 ਲਗਭਗ ਪੂਰੀ ਤਰ੍ਹਾਂ ਨਾਲ ਭਾਰਤੀਆਂ ਦੀ ਮਲਕੀਤ ਵਿਚ ਹੈ, ਜਿਸ ਵਿਚ ਇਸ ਦੇ ਸੰਸਥਾਪਕ, ਸਾਰੇ 400+ ਭਾਰਤੀ ਕਾਮੇ ਅਤੇ ਸਾਡੇ ਭਾਰਤੀ ਨਿਵੇਸ਼ਕ ਜਿਵੇਂ ਕਿ ਕਲਾਰੀ ਕੈਪੀਟਲ ਅਤੇ ਮਲਟੀਪਲਸ ਇਕਵਿਟੀ ਸ਼ਾਮਲ ਹੈ। 5 ਨਿਵੇਸ਼ਕਾਂ ਵਿਚੋਂ ਇਕ ਨਿਵੇਸ਼ਕ ਮੂਲ ਵਿਚ ਚੀਨੀ ਹੈ ਅਤੇ ਇਹ ਬਹੁਤ ਘੱਟ ਗਿਣਤੀ ਹੈ।

ਇਹ ਵੀ ਪੜ੍ਹੋ: ਕੁੜੀ ਨਾਲ 30 ਲੋਕਾਂ ਵੱਲੋਂ ਜਬਰ-ਜ਼ਿਨਾਹ ਦੇ ਮਾਮਲੇ 'ਤੇ ਭੜਕੀਆਂ ਔਰਤਾਂ, ਨਿਊਡ ਹੋ ਕੀਤਾ ਪ੍ਰਦਰਸ਼ਨ (ਵੀਡੀਓ)

222 ਕਰੋੜ ਵਿਚ ਡਰੀਮ 11 ਨੇ ਖਰੀਦੇ ਹੱਕ
ਦੱਸ ਦੇਈਏ ਕਿ ਇਸ ਸਾਲ ਦੀ ਸ਼ੁਰੂਆਤ ਵਿਚ ਭਾਰਤ-ਚੀਨ ਸਰਹੱਦ 'ਤੇ ਵੱਧਦੇ ਤਣਾਵ ਤੋਂ ਬਾਅਦ ਸਰਕਾਰ ਨੇ 59 ਚੀਨੀ ਮੋਬਾਇਲ ਐਪ 'ਤੇ ਪਾਬੰਦੀ ਲਗਾ ਦਿੱਤੀ। ਜੂਨ ਵਿਚ ਗਾਲਵਾਨ ਘਾਟੀ ਸੰਘਰਸ਼ ਵਿਚ 20 ਭਾਰਤੀ ਫੌਜੀਆਂ ਦੇ ਮਾਰੇ ਜਾਣ ਨਾਲ ਚੀਨੀ ਉਤਪਾਦਾਂ ਦੇ ਬਾਈਕਾਟ ਦੀ ਕਾਲ ਵੀ ਤੇਜ਼ ਹੋ ਗਈ ਸੀ। ਇਸ ਕਾਰਨ ਚੀਨੀ ਸਮਾਰਟਫੋਨ ਨਿਰਮਾਤਾਵਾਂ ਵੀਵੋ ਨੂੰ ਆਈ.ਪੀ.ਐਲ. ਦੇ ਟਾਈਟਲ ਪ੍ਰਾਯੋਜਕ ਦੇ ਰੂਪ ਵਿਚ ਭਾਰੀ ਪਰੇਸ਼ਾਨੀ ਹੋਈ। ਇਸ ਦੇ ਬਾਅਦ, ਬੀ.ਸੀ.ਸੀ.ਆਈ. ਨੇ ਇਸ ਸਾਲ ਲਈ ਆਪਣੇ ਟਾਈਟਲ ਪ੍ਰਾਯੋਜਕ ਦੇ ਰੂਪ ਵਿਚ ਡਰੀਮ 11 ਨੂੰ ਚੁਣਿਆ। ਡਰੀਮ 11 ਇਸ ਦੇ ਲਈ 222 ਕਰੋੜ ਰੁਪਏ ਚੁਕਾਏਗਾ।

ਇਹ ਵੀ ਪੜ੍ਹੋ: ਰੂਸ 'ਚ ਜਿਨ੍ਹਾਂ 100 ਲੋਕਾਂ ਨੂੰ ਦਿੱਤੀ ਗਈ ਕੋਰੋਨਾ ਵੈਕਸੀਨ ਉਨ੍ਹਾਂ ਦੀ ਹੈਲਥ ਰਿਪੋਰਟ ਆਈ ਸਾਹਮਣੇ

ਦੱਸ ਦੇਈਏ ਕਿ 13ਵਾਂ ਆਈ.ਪੀ.ਐਲ. ਸੀਜ਼ਨ 19 ਸਤੰਬਰ ਤੋਂ ਯੂ.ਏ.ਈ. ਵਿਚ ਸ਼ੁਰੂ ਹੋਣ ਵਾਲਾ ਹੈ ਅਤੇ 10 ਨਵੰਬਰ ਤੱਕ ਚੱਲੇਗਾ।


cherry

Content Editor

Related News