ਆਈ. ਓ. ਸੀ. ਬੋਰਡ ਨੇ ਲਾਸ ਏਂਜਲਸ ਓਲੰਪਿਕ ’ਚ ਮੁੱਕੇਬਾਜ਼ੀ ਨੂੰ ਸ਼ਾਮਲ ਕਰਨ ਨੂੰ ਮਨਜ਼ੂਰੀ ਦਿੱਤੀ
Tuesday, Mar 18, 2025 - 11:17 AM (IST)

ਕਾਸਟੋ ਨਾਵਾਰਿਨੋ (ਯੂਨਾਨ)– ਲਾਸ ਏਂਜਲਸ ਖੇਡਾਂ ਵਿਚ ਮੁੱਕੇਬਾਜ਼ੀ ਨੂੰ ਸ਼ਾਮਲ ਕੀਤਾ ਜਾਵੇਗਾ ਕਿਉਂਕਿ ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਦੇ ਕਾਰਜਕਾਰੀ ਬੋਰਡ ਨੇ ਮੰਗਲਵਾਰ ਤੋਂ ਸ਼ੁਰੂ ਹੋ ਰਹੇ 144ਵੇਂ ਸੈਸ਼ਨ ਤੋਂ ਪਹਿਲਾਂ ਇਸ ਨੂੰ ਮਨਜ਼ੂਰੀ ਦੇ ਦਿੱਤੀ।
ਆਈ. ਓ. ਸੀ. ਨੇ ਪਿਛਲੇ ਮਹੀਨੇ ਵਿਸ਼ਵ ਮੁੱਕੇਬਾਜ਼ੀ ਨੂੰ ਅਸਥਾਈ ਮਾਨਤਾ ਦੇ ਦਿੱਤੀ ਸੀ, ਜਿਸ ਨਾਲ ਕੌਮਾਂਤਰੀ ਮੁੱਕੇਬਾਜ਼ੀ ਸੰਘ (ਆਈ. ਬੀ. ਏ.) ਨੂੰ ਦਰਕਿਨਾਰ ਕਰ ਕੇ ਕੇ ਨਵੀਂ ਨਾਮੀ ਇਕਾਈ ਨੂੰ ਅਧਿਕਾਰ ਸੌਂਪੇ। ਆਈ. ਓ. ਸੀ. ਦੇ 18 ਤੋਂ 21 ਮਾਰਚ ਤੱਕ ਚੱਲਣ ਵਾਲੇ ਸੈਸ਼ਨ ਵਿਚ ਥਾਮਸ ਬਾਕ ਦੀ ਜਗ੍ਹਾ ਨਵੇਂ ਮੁਖੀ ਦੀ ਵੀ ਚੋਣ ਕੀਤੀ ਜਾਵੇਗੀ। ਇਸਦੇ ਨਾਲ ਹੀ ਲਾਸ ਏਂਜਲਸ ਓਲੰਪਿਕ 2028 ਵਿਚ ਮੁੱਕੇਬਾਜ਼ੀ ਨੂੰ ਸ਼ਾਮਲ ਕਰਨ ਦੇ ਕਾਰਜਕਾਰੀ ਬੋਰਡ ਦੇ ਫੈਸਲੇ ਨੂੰ ਮਨਜ਼ੂਰੀ ਵੀ ਮਿਲੇਗੀ।
ਆਈ. ਸੀ. ਸੀ. ਦੀ ਦੇਖ-ਰੇਖ ਵਿਚ ਟੋਕੀਓ ਓਲੰਪਿਕ 2020 ਤੇ ਪੈਰਿਸ ਓਲੰਪਕ 2024 ਦੀਆਂ ਮੁੱਕੇਬਾਜ਼ੀ ਪ੍ਰਤੀਯੋਗਿਤਾਵਾਂ ਹੋਈਆਂ ਸਨ। ਲੰਬੇ ਸਮੇਂ ਤੋਂ ਚੱਲੇ ਆ ਰਹੇ ਸੰਚਾਲਨ ਸਬੰਧੀ ਮੁੱਦਿਆਂ ਤੇ ਮੁਕਾਬਲਿਆਂ ਦੀ ਨਿਰਪੱਖਤਾ ’ਤੇ ਸਵਾਲ ਉੱਠਣ ਤੋਂ ਬਾਅਦ 2023 ਵਿਚ ਆਈ. ਬੀ. ਏ. ਦੀ ਮਾਨਤਾ ਰੱਦ ਕਰ ਦਿੱਤੀ ਗਈ ਸੀ।