ਕੌਮਾਂਤਰੀ ਟੈਨਿਸ ਮਹਾਸੰਘ ਨੇ ਰੂਸ ਦੀ ਮੈਂਬਰਸ਼ਿਪ ਰੱਦ ਕੀਤੀ
Sunday, May 08, 2022 - 03:56 PM (IST)
ਸਪੋਰਟਸ ਡੈਸਕ- ਕੌਮਾਂਤਰੀ ਟੈਨਿਸ ਮਹਾਸੰਘ (ਆਈ. ਟੀ. ਐੱਫ) ਨੇ ਅਧਿਕਾਰਤ ਤੌਰ 'ਤੇ ਰੂਸੀ ਟੈਨਿਸ ਸੰਘ (ਆਰ. ਟੀ. ਐੱਫ) ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਹੈ। ਆਰ. ਟੀ. ਐੱਫ. ਪ੍ਰਧਾਨ ਟਾਰਪਿਸਚੇਵ ਨੇ ਸਪੂਤਨਿਕ ਨੂੰ ਇਹ ਜਾਣਕਾਰੀ ਦਿੱਤੀ। ਆਈ. ਟੀ. ਐੱਫ. ਨੇ ਸ਼ੁੱਕਰਵਾਰ ਨੂੰ ਇਕ ਸਮਾਗਮ ਦਾ ਆਯੋਜਨ ਕੀਤਾ ਸੀ। ਟਾਰਸਿਸਚੇਵ ਨੇ ਕਿਹਾ ਕਿ ਰੂਸੀ ਟੈਨਿਸ ਸੰਘ ਦੀਆਂ ਗਤੀਵਿਧੀਆਂ ਨੂੰ ਅਧਿਕਾਰਤ ਤੌਰ 'ਤੇ ਰੱਦ ਕਰ ਦਿੱਤਾ ਗਿਆ ਹੈ। ਇਹ ਫ਼ੈਸਲਾ ਆਮ ਵੋਟਿੰਗ ਦੇ ਆਧਾਰ 'ਤੇ ਲਿਆ ਗਿਆ।
ਸਾਨੂੰ ਇਸ ਦੀ ਉਮੀਦ ਸੀ ਕੇ ਉਹ ਸਾਡੀ ਤੇ ਬੇਲਾਰੂਸ ਦੀ ਮੈਂਬਰਸ਼ਿਪ ਖ਼ਤਮ ਕਰ ਦੇਣਗੇ। ਉਹ ਪਹਿਲਾਂ ਤੋਂ ਹੀ ਨਿਰਧਾਰਤ ਸੀ। ਆਈ. ਟੀ. ਐੱਫ. ਨੇ ਮਾਰਚ 'ਚ ਯੂਕ੍ਰੇਨ 'ਚ ਰੂਸ ਦੀਆਂ ਫ਼ੌਜੀ ਕਾਰਵਾਈਆਂ ਕਾਰਨ ਆਰ. ਟੀ. ਐੱਫ. ਤੇ ਬੇਲਾਰੂਸੀ ਟੈਨਿਸ ਸੰਘ ਨੂੰ ਮੁਅੱਤਲ ਕਰਦੇ ਹੋਏ ਇਨ੍ਹਾਂ ਦੇਸ਼ਾਂ 'ਚ ਆਯੋਜਿਤ ਸਾਰੇ ਟੂਰਨਾਮੈਂਟ ਰੱਦ ਕਰ ਦਿੱਤੇ ਗਏ ਸਨ। ਰੂਸੀ ਤੇ ਬੇਲਾਰੂਸੀ ਐਥਲੀਟ, ਐਸੋਸੀਏਸ਼ਨ ਆਫ਼ ਟੈਨਿਸ ਪ੍ਰਫੈਸ਼ਨਲਸ (ਏ. ਟੀ. ਪੀ.) ਤੇ ਵੁਮੇਨਸ਼ ਟੈਨਿਸ ਐਸੋਸੀਏਸ਼ਨ (ਡਬਲਯੂ. ਟੀ. ਏ.) ਦੀ ਦੇਖ-ਰੇਖ 'ਚ ਇਕ ਨਿਰਪੱਖ ਖਿਡਾਰੀ ਦੇ ਤੌਰ 'ਤੇ ਖੇਡ ਸਕਦੇ ਹਨ।