ਪ੍ਰੇਮਾਨੰਦ ਮਹਾਰਾਜ ਅੱਗੇ ਰੋ ਪਿਆ WWE ਦਾ ਸਟਾਰ ਰੈਸਲਰ, ਜਾਣੋ ਕੀ ਹੋਈ ਗੱਲਬਾਤ
Tuesday, Dec 10, 2024 - 03:51 PM (IST)

ਸਪੋਰਟਸ ਡੈਸਕ- 6 ਫੁੱਟ 4 ਇੰਚ ਦੇ WWE ਰੈਸਲਰ ਵੀਰ ਮਹਾਨ ਦਾ ਅਸਲੀ ਨਾਂ ਰਿੰਕੂ ਸਿੰਘ ਹੈ। ਉਹ ਹਾਲ ਹੀ 'ਚ ਵ੍ਰਿੰਦਾਵਨ ਪੁੱਜੇ, ਜਿੱਥੇ ਉਨ੍ਹਾਂ ਨੇ ਪ੍ਰੇਮਾਨੰਦ ਮਹਾਰਾਜ ਨਾਲ ਮੁਲਾਕਾਤ ਕੀਤੀ। ਵੀਰ ਮਹਾਨ ਨੇ ਕਿਹਾ ਕਿ ਉਸ ਨੂੰ ਭਗਵਤ ਪ੍ਰਾਪਤੀ ਕਰਨੀ ਹੈ। ਇਹ ਸੁਣ ਕੇ ਪ੍ਰੇਮਾਨੰਦ ਮਹਾਰਾਜ ਨੇ ਕਿਹਾ ਕਿ ਇਹੋ ਇਸ ਜੀਵਨ ਦਾ ਸਾਰ ਹੈ। ਸੋਸ਼ਲ ਮੀਡੀਆ 'ਤੇ ਇਸ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਵੀਰ ਮਹਾਨ ਨੇ ਇਕ ਭਜਨ ਵੀ ਗਾਇਆ ਪਰ ਇਸ ਦੌਰਾਨ ਉਹ ਭਾਵੁਕ ਵੀ ਹੋ ਗਏ।
ਮਹਾਰਾਜ ਜੀ ਨੇ ਵੀਰ ਮਹਾਨ ਨੂੰ ਕਿਹਾ ਤੁਸੀਂ ਭਗਵਤ ਪ੍ਰਾਪਤੀ ਲਈ ਚੱਲੋ। ਇਸ 'ਚ ਜੋ ਸਹਿਯੋਗ ਤੁਹਾਨੂੰ ਚਾਹੀਦਾ ਹੈ ਤਨ ਨਾਲ, ਮਨ ਨਾਲ, ਵਚਨ ਨਾਲ ਉਹ ਅਸੀਂ ਤੁਹਾਨੂੰ ਦੇ ਸਕਦੇ ਹਾਂ। ਮਹਾਰਾਜ ਨੇ ਕਿਹਾ ਕਿ ਵੀਰ ਮਹਾਨ ਇੰਝ ਬਣੋ ਕਿ ਮਾਇਆ ਨੂੰ ਹਰਾ ਦਵੋ। ਸ਼ੇਰ ਦੀ ਤਰ੍ਹਾਂ ਦਹਾੜਦੇ ਹੋਏ ਮਾਇਆ ਨੂੰ ਪਛਾੜ ਦਿਓ। ਸੰਤ ਵੀ ਬਣੋਗੇ ਤਾਂ ਵੀਰ ਮਹਾਨ ਹੀ ਬਣੋਗੇ। ਯੂਪੀ ਦੇ ਗੋਪੀਗੰਜ ਤੋਂ ਆਊਣ ਵਾਲੇ ਵੀਰ ਮਹਾਨ ਅਮਰੀਕਾ 'ਚ ਵਸ ਗਏ ਸਨ। ਰੈਸਲਿੰਗ ਤੋਂ ਪਹਿਲਾਂ ਉਹ ਇਕ ਪ੍ਰੋਫੈਸ਼ਨਲ ਬੇਸ ਬਾਲ ਪਲੇਅਰ ਸਨ। ਬੇਸਬਾਲ 'ਚ ਰਿੰਕੂ ਸਿੰਘ ਇਕ ਪਿਚਰ ਦੀ ਭੂਮਿਕਾ 'ਚ ਨਜ਼ਰ ਆਉਂਦੇ ਸਨ।