ਕੌਮਾਂਤਰੀ ਕਬੱਡੀ ਕੱਪ ਲਈ ਇੰਗਲੈਂਡ ਦੀ ਟੀਮ ਦਾ ਐਲਾਨ

Thursday, Nov 28, 2019 - 11:52 AM (IST)

ਕੌਮਾਂਤਰੀ ਕਬੱਡੀ ਕੱਪ ਲਈ ਇੰਗਲੈਂਡ ਦੀ ਟੀਮ ਦਾ ਐਲਾਨ

ਲੰਡਨ— ਪੰਜਾਬ ਸਰਕਾਰ ਵਲੋਂ 1 ਦਸੰਬਰ ਤੋਂ ਕਰਵਾਏ ਜਾ ਰਹੇ ਕੌਮਾਂਤਰੀ ਕਬੱਡੀ ਕੱਪ 'ਚ ਹਿੱਸਾ ਲੈਣ ਲਈ ਇੰਗਲੈਂਡ ਕਬੱਡੀ ਫੈਡਰੇਸ਼ਨ ਯੂ. ਕੇ. ਵੱਲੋਂ ਟੀਮ ਦਾ ਐਲਾਨ ਕੀਤਾ ਗਿਆ ਹੈ। ਇੰਗਲੈਂਡ ਕਬੱਡੀ ਫੈਡਰੇਸ਼ਨ ਯੂ. ਕੇ.  ਦੇ ਪ੍ਰਧਾਨ ਸੁਰਿੰਦਰ ਸਿੰਘ ਮਾਣਕ ਤੇ ਪ੍ਰਧਾਨ ਰਣਜੀਤ ਸਿੰਘ ਢੰਡਾ, ਚੇਅਰਮੈਨ ਹਰਨੇਕ ਸਿੰਘ ਨੇਕਾ ਮੈਰੀਪਰ, ਚੇਅਰਮੈਨ ਕੁਲਵੰਤ ਸਿੰਘ ਸੰਘਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਕਬੱਡੀ ਐਸੋਸੀਏਸ਼ਨ ਵਲੋਂ ਸਿੰਕਦਰ ਸਿੰਘ ਮਲੂਕਾ ਨੇ ਸੱਦਾ ਪੱਤਰ ਭੇਜਿਆ ਹੈ, ਜਿਸ 'ਚ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਤੇ ਪੰਜਾਬ ਕਬੱਡੀ ਐਸੋਸੀਏਸ਼ਨ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੌਮਾਂਤਰੀ ਕਬੱਡੀ ਕੱਪ 1 ਦਸੰਬਰ ਤੋਂ 15 ਦਸੱਬਰ ਤਕ ਕਰਵਾਇਆ ਜਾ ਰਿਹਾ ਹੈ, ਜਿਸ ਲਈ 12 ਖਿਡਾਰੀਆਂ ਤੇ ਦੋ ਟੀਮ ਮੈਨੇਜਰਾਂ ਨੂੰ ਹਿੱਸਾ ਲੈਣ ਦੀ ਅਪੀਲ ਕੀਤੀ ਜਾਂਦੀ ਹੈ।

ਉਨ੍ਹਾਂ ਦੱਸਿਆ ਕਿ ਬਲਜੀਤ ਸਿੰਘ ਕੂਨਰ ਟੀਮ ਕਪਤਾਨੀ ਸੰਭਾਲੇਗਾ, ਗੁਰਦੀਪ ਸਿੰਘ ਉਪ ਕਪਤਾਨ ਤੇ ਨਾਲ ਪਰਮਜੋਤ ਸਿੰਘ ਸੰਘਾ, ਕਰਨਪ੍ਰੀਤ ਸਿੰਘ ਰੰਧਾਵਾ, ਰਣਜੀਤ ਸਿੰਘ, ਗੁਰਦਿੱਤ ਸਿਘ ਬਦੇਸਾ, ਮਨਰਾਜ ਸਿੰਘ ਸੰਘਾ, ਜਗਦੀਪ ਸਿੰਘ, ਸੁਖਵੀਰ ਸਿੰਘ ਗਾਖਲ, ਗੁਰਚੇਤਨ ਸਿੰਘ ਰੂਪਰਾਏ ਹਿੱਸਾ ਲੈਣਗੇ, ਜਦਕਿ ਪ੍ਰਧਾਨ ਰਣਜੀਤ ਸਿੰਘ ਢੰਡਾ, ਚੇਅਰਮੈਨ ਹਰਨੇਕ ਸਿੰਘ ਨੇਕਾ ਮੈਰੀਪੁਰ, ਗੁਰਦੀਪ ਸਿੰਘ ਦੀਪਾ ਤੇ ਰਫਪਾਲ ਸਿੰਘ ਅਠਵਾਲ ਟੀਮ ਮੈਨੇਜਰ ਤੇ ਬਹਾਦਰ ਸਿੰਘ ਸ਼ੇਰਗਿੱਲ ਸਾਬਕਾ ਸਕੱਤਰ ਵੀ ਟੀਮ ਨਾਲ ਹਾਜ਼ਰ ਸਨ।


author

Tarsem Singh

Content Editor

Related News