ਇੰਗਲੈਂਡ ਦੇ ਖਿਡਾਰੀ ਨੇ ਕਿਹਾ- ਦੋ ਜਾਂ ਤਿੰਨ ਸਾਲ ''ਚ ਖਤਮ ਹੋ ਜਾਵੇਗਾ ਇੰਟਰਨੈਸ਼ਨਲ ਕਰੀਅਰ

05/09/2020 1:53:04 AM

ਨਵੀਂ ਦਿੱਲੀ— ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਕ੍ਰਿਕਟ ਟੂਰਨਾਮੈਂਟ ਦਾ ਆਯੋਜਨ ਨਹੀਂ ਹੋ ਰਿਹਾ ਹੈ। ਹਾਲਾਂਕਿ ਲਾਕਡਾਊਨ ਦੇ ਦੌਰਾਨ ਕ੍ਰਿਕਟਰਸ ਆਪਣੇ ਭਵਿੱਖ ਨੂੰ ਲੈ ਕੇ ਗੱਲ ਕਰ ਰਹੇ ਹਨ। ਇੰਗਲੈਂਡ ਦੇ ਆਲਰਾਊਂਡਰ ਮੋਇਨ ਅਲੀ ਦਾ ਮੰਨਣਾ ਹੈ ਕਿ ਉਹ ਹੁਣ 2 ਜਾਂ 3 ਸਾਲ ਇੰਟਰਨੈਸ਼ਨਲ ਕ੍ਰਿਕਟ ਖੇਡ ਸਕਦੇ ਹਨ। ਮੋਇਨ ਨੇ ਕਿਹਾ ਕਿ ਉਸਦਾ ਕਰੀਅਰ ਹੁਣ ਘੱਟ ਹੀ ਬਚਿਆ ਹੈ, ਇਸ ਲਈ ਉਹ ਜ਼ਿਆਦਾ ਤੋਂ ਜ਼ਿਆਦਾ ਕ੍ਰਿਕਟ ਖੇਡਣ ਦੇ ਇੱਛੁਕ ਹਨ। ਮੋਇਨ ਨੂੰ ਏਸ਼ੇਜ਼ ਸੀਰੀਜ਼ ਦੇ ਦੂਜੇ ਟੈਸਟ ਮੈਚ ਤੋਂ ਬਾਅਦ ਖੇਡ ਦੇ ਲੰਮੇ ਸਵਰੂਪ 'ਚ ਇੰਗਲੈਂਡ ਦੇ ਲਈ ਖੇਡਣ ਦਾ ਮੌਕਾ ਨਹੀਂ ਮਿਲਿਆ ਹੈ। ਹਾਲਾਂਕਿ ਮੋਇਨ ਅਲੀ ਨੇ ਖੁਦ ਵੀ ਕ੍ਰਿਕਟ ਤੋਂ ਬ੍ਰੇਕ ਲੈਣ ਦਾ ਐਲਾਨ ਕੀਤਾ ਸੀ ਪਰ ਹੁਣ ਮੋਇਨ ਨੇ ਇੰਗਲੈਂਡ ਦੇ ਲਈ ਤਿੰਨੇ ਫਾਰਮੈੱਟ 'ਚ ਖੇਡਣ ਦੀ ਇੱਛਾ ਜ਼ਾਹਿਰ ਕੀਤੀ ਹੈ। ਮੋਇਨ ਨੇ ਕਿਹਾ ਕਿ ਇਸ ਮਹਾਮਾਰੀ ਤੋਂ ਬਾਅਦ ਮੈਂ ਜਿੰਨਾ ਖੇਡ ਸਕਦਾ ਹਾਂ ਖੇਡਣਾ ਚਾਹੁੰਦਾ ਹਾਂ। ਇੰਟਰਨੈਸ਼ਨਲ ਕ੍ਰਿਕਟ ਮੇਰੇ ਲਈ 2-3 ਸਾਲ 'ਚ ਖਤਮ ਹੋ ਜਾਵੇਗੀ। ਮੈਂ ਇਸਦਾ ਜ਼ਿਆਦਾ ਤੋਂ ਜ਼ਿਆਦਾ ਲਾਭ ਲੈਣਾ ਚਾਹੁੰਦਾ ਹਾਂ ਤੇ ਜ਼ਿਆਦਾ ਤੋਂ ਜ਼ਿਆਦਾ ਖੇਡਣਾ ਚਾਹੁੰਦਾ ਹਾਂ।
ਮੋਇਨ ਇੰਗਲੈਂਡ ਦੀ ਉਸ ਟੀਮ ਦਾ ਹਿੱਸਾ ਸੀ ਜਿਸ ਨੇ ਬੀਤੇ ਸਾਲ ਨਾਟਕੀਏ ਅੰਦਾਜ 'ਚ ਵਿਸ਼ਵ ਕੱਪ ਜਿੱਤਿਆ ਸੀ। ਮੋਇਨ ਨੇ ਇਸ 'ਤੇ ਕਿਹਾ ਕਿ ਉਹ ਸ਼ਾਨਦਾਰ ਸਮਾਂ ਸੀ। ਮੈਨੂੰ ਲੱਗਦਾ ਹੈ ਕਿ ਚਾਰ ਸਾਲ ਦੀ ਸਾਰੀਆਂ ਭਾਵਨਾਵਾਂ ਭਰ ਗਈਆਂ ਸਨ ਤੇ ਬਹੁਤ ਕੁਝ ਹੋ ਚੁੱਕਿਆ ਸੀ। ਸਾਡੇ ਉੱਪਰ ਘਰ 'ਚ ਜਿੱਤਣ ਦਾ ਬਹੁਤ ਦਬਾਅ ਸੀ।


Garg

Reporter

Related News