ਇੰਟਰ ਮਿਲਾਨ ਨੇ 2010 ਤੋਂ ਪਹਿਲਾਂ ਸਿਰੀ ਏ ਖਿਤਾਬ ਜਿੱਤਿਆ

Tuesday, May 04, 2021 - 01:27 AM (IST)

ਮਿਲਾਨ– ਇੰਟਰ ਮਿਲਾਨ ਨੇ ਇਕ ਦਹਾਕੇ ਤੋਂ ਵੱਧ ਸਮੇਂ ਬਾਅਦ ਪਹਿਲਾ ਵਾਰ ਸਿਰੀ ਏ ਖਿਤਾਬ ਜਿੱਤਿਆ ਜਿਸ ਤੋਂ ਬਾਅਦ ਮਿਲਾਨ ਸ਼ਹਿਰ ਵਿਚ ਜਸ਼ਨ ਦਾ ਮਾਹੌਲ ਹੈ। ਦੂਜੇ ਸਥਾਨ ’ਤੇ ਮੌਜੂਦਾ ਅਟਾਲਾਂਟਾ ਨੂੰ ਐਤਵਾਰ ਨੂੰ ਸਾਸੂਓਲੋ ਨੇ 1-1 ਦੀ ਬਰਾਬਰੀ ’ਤੇ ਰੋਕਿਆ, ਜਿਸ ਨਾਲ ਇੰਟਰ ਮਿਲਾਨ ਦੇ ਚੈਂਪੀਅਨ ਬਣਨ ਦੀ ਪੁਸ਼ਟੀ ਹੋ ਗਈ। ਇੰਟਰ ਮਿਲਾਨ ਨੇ 13 ਅੰਕਾਂ ਦੀ ਬੜ੍ਹਤ ਬਣਾ ਰੱਖੀ ਹੈ ਜਦਕਿ ਅਜੇ ਚਾਰ ਮੈਚ ਖੇਡੇ ਜਾਣੇ ਬਾਕੀ ਹਨ।

ਇਹ ਖ਼ਬਰ ਪੜ੍ਹੋ-  IPL ਨੂੰ ਵਿਚਾਲੇ ਹੀ ਛੱਡ ਸਕਦੇ ਹਨ ਸ਼ਾਕਿਬ ਤੇ ਰਹਿਮਾਨ, ਇਹ ਹੈ ਵਜ੍ਹਾ

PunjabKesari
ਇੰਟਰ ਮਿਲਾਨ ਦੇ ਖਿਤਾਬ ਜਿੱਤਣ ਦੀ ਪੁਸ਼ਟੀ ਹੋਣ ਤੋਂ ਬਾਅਦ ਟੀਮ ਦੇ ਹਜ਼ਾਰਾਂ ਸਮਰਥਕ ਪਿਆਜਾ ਡੂਮੋ ਵਿਚ ਸ਼ਹਿਰ ਦੇ ਮੁੱਖ ਚੌਰਾਹਿਆਂ ’ਤੇ ਇਕੱਠੇ ਹੋ ਗਏ, ਜਿਹੜੇ ਹੱਥਾਂ ਵਿਚ ਝੰਡੇ ਤੇ ਸਕਾਰਫ ਫੜੀ ਹੋਏ ਸਨ ਅਤੇ ਨਾਅਰੇ ਲਾਉਣ ਤੋਂ ਇਲਾਵਾ ਗੀਤ ਵੀ ਗਾ ਰਹੇ ਸਨ। ਇਸ ਦੌਰਾਨ ਹਾਲਾਂਕਿ ਕੋਰੋਨਾ ਵਾਇਰਸ ਨਾਲ ਜੁੜੀਆਂ ਪਾਬੰਦੀਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਸਾਰਿਆਂ ਨੇ ਮਾਸਕ ਤਾਂ ਪਹਿਨੇ ਹੋਏ ਸਨ ਪਰ ਕਈ ਲੋਕਾਂ ਨੇ ਇਸ ਨੂੰ ਨੱਕ ਤੇ ਮੂੰਹ ਤੋਂ ਹੇਠਾਂ ਕੀਤਾ ਹੋਇਆ ਸੀ। ਸਮਰਥਕਾਂ ਨੇ ਇਸ ਦੌਰਾਨ ਆਤਿਸ਼ਬਾਜ਼ੀ ਵੀ ਕੀਤੀ।

ਇਹ ਖ਼ਬਰ ਪੜ੍ਹੋ- SL v BAN : ਬੰਗਲਾਦੇਸ਼ ਨੂੰ 209 ਦੌੜਾਂ ਨਾਲ ਹਰਾ ਕੇ ਸ਼੍ਰੀਲੰਕਾ ਨੇ ਟੈਸਟ ਸੀਰੀਜ਼ ਜਿੱਤੀ


ਇੰਟਰ ਮਿਲਾਨ ਦਾ 2011 ਤੋਂ ਬਾਅਦ ਇਹ ਪਹਿਲਾ ਖਿਤਾਬ ਤੇ 2010 ਤੋਂ ਪਹਿਲਾਂ ਸਿਰੀ ਏ ਖਿਤਾਬ ਹੈ। ਟੀਮ ਨੇ 2010 ਵਿਚ ਲੀਗ, ਚੈਂਪੀਅਨਸ ਲੀਗ ਤੇ ਇਟਾਲੀਅਨ ਕੱਪ ਦਾ ਤਿਹਰਾ ਖਿਤਾਬ ਜਿੱਤਿਆ ਸੀ। ਇੰਟਰ ਦੀ ਖਿਤਾਬੀ ਜਿੱਤ ਦੇ ਨਾਲ ਯੁਵੈਂਟਸ ਦੀ ਲੀਗ ਵਿਚ ਲਗਾਤਾਰ ਖਿਤਾਬੀ ਜਿੱਤਾਂ ਦੀ ਮੁਹਿੰਮ ਵੀ ਰੁਕ ਗਈ।

ਇਹ ਖ਼ਬਰ ਪੜ੍ਹੋ- ICC Rankings : ਟੀ20 'ਚ ਭਾਰਤ ਦੂਜੇ ਸਥਾਨ ’ਤੇ, ਵਨ ਡੇ 'ਚ ਲੱਗਿਆ ਝਟਕਾ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News