ਲੋਟੇਰੋ ਮਾਰਟੀਨੇਜ ਦੇ 2 ਗੋਲਾਂ ਦੀ ਬਦੌਲਤ ਸਪਾਲ ਨੂੰ ਹਰਾ ਕੇ ਇੰਟਰ ਮਿਲਾਨ ਚੋਟੀ ''ਤੇ
Monday, Dec 02, 2019 - 07:24 PM (IST)

ਮਿਲਾਨ : ਲੋਟੇਰੋ ਮਾਰਟੀਨੇਜ ਦੇ ਪਹਿਲੇ ਹਾਫ ਵਿਚ ਕੀਤੇ ਗਏ ਦੋ ਗੋਲਾਂ ਦੀ ਬਦੌਲਤ ਸਪਾਲ ਨੂੰ 2-1 ਨਾਲ ਹਰਾ ਕੇ ਇੰਟਰ ਮਿਲਾਨ ਸਿਰੀ-ਏ ਫੁੱਟਬਾਲ ਟੂਰਨਾਮੈਂਟ ਵਿਚ ਚੋਟੀ 'ਤੇ ਪਹੁੰਚ ਗਿਆ। ਸਾਬਕਾ ਚੈਂਪੀਅਨ ਯੁਵੇਂਟਸ ਨੂੰ ਹਾਲਾਂਕਿ ਸਾਸੁਓਲੋ ਵਿਰੁੱਧ 2-2 ਨਾਲ ਡਰਾਅ ਨੂੰ ਮਜ਼ਬੂਰ ਕਰਨਾ ਪਿਆ। ਧਾਕੜ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਨੇ ਪੈਨਲਟੀ ਕਿਕ 'ਤੇ ਗੋਲ ਕਰਕੇ ਯੁਵੇਂਟਸ ਨੂੰ ਹਾਰ ਤੋਂ ਬਚਾਇਆ ਪਰ ਇਸ ਨਤੀਜੇ ਤੋਂ ਬਾਅਦ ਟੀਮ ਚੋਟੀ ਦੇ ਸਥਾਨ 'ਤੋਂ ਖਿਸਕ ਗਈ। ਸਪਾਲ ਖਿਲਾਫ ਮਾਰਟਿਨੇਜ ਨੇ 16ਵੇਂ ਮਿੰਟ ਵਿਚ ਮਿਲਾਨ ਨੂੰ ਬੜ੍ਹਤ ਦਿਵਾਈ ਅਤੇ ਫਿਰ ਐਂਟੋਨਿਓ ਕੇਂਦਰੇਵਾ ਦੇ ਕ੍ਰਾਸ ਨੂੰ ਹੈਡਰ ਨਾਲ ਗੋਲ ਵਿਚ ਸੁੱਟ ਕੇ ਸੋਕਰ 2-0 ਕੀਤਾ। ਮਾਰਟਿਨੇਜ ਦੇ ਮੌਜੂਦਾ ਸੈਸ਼ਨ ਵਿਚ 8 ਲੀਗ ਗੋਲ ਹੋ ਗਏ ਹਨ। ਇਸ ਜਿੱਤ ਨਾਲ ਮਿਲਾਨ ਦੀ ਟੀਮ 14 ਮੈਚਾਂ ਵਿਚੋਂ 37 ਅੰਕ ਲੈ ਕੇ ਚੋਟੀ 'ਤੇ ਪਹੁੰਚ ਗਈ ਹੈ । ਯੁਵੇਂਟਸ ਇੰਨੇ ਹੀ ਮੈਚਾਂ ਵਿਚੋਂ 36 ਅੰਕਾਂ ਨਾਲ ਦੂਜੇ ਸਥਾਨ 'ਤੇ ਹੈ।