ਇੰਟਰ ਮਿਲਾਨ ਨੇ ਸਿਰੀ-ਏ ’ਚ ਕ੍ਰੇਮੋਨੇਸ ਨੂੰ ਹਰਾਇਆ
Monday, Oct 06, 2025 - 02:08 PM (IST)

ਮਿਲਾਨ- ਲਾਟੇਰੋ ਮਾਰਟਿਨ ਦੇ ਗੋਲ ਨਾਲ ਇੰਟਰ ਮਿਲਾਨ ਨੇ ਸਿਰੀ-ਏ ਫੁੱਟਬਾਲ ਟੂਰਨਾਮੈਂਟ ਵਿਚ ਇੱਥੇ ਕ੍ਰੇਮੋਨੇਸ ਨੂੰ ਇਕਪਾਸੜ ਮੁਕਾਬਲੇ ਵਿਚ 4-1 ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਇੰਟਰ ਮਿਲਾਨ, ਏ. ਸੀ. ਮਿਲਾਨ, ਸਾਬਕਾ ਚੈਂਪੀਅਨ ਨੇਪੋਲੀ ਤੇ ਰੋਮਾ ਦੇ ਇਕ ਬਰਾਬਰ 12 ਅੰਕ ਹੋ ਗਏ ਹਨ। ਇੰਟਰ ਮਿਲਾਨ ਦੀ ਸਾਰੀਆਂ ਪ੍ਰਤੀਯੋਗਿਤਾਵਾਂ ਵਿਚ ਇਹ ਲਗਾਤਾਰ 5ਵੀਂ ਜਿੱਤ ਹੈ।
ਮਾਰਟੀਨੇਜ਼ ਇੰਟਰ ਮਿਲਾਨ ਵੱਲੋਂ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀਆਂ ਦੀ ਸੂਚੀ ਵਿਚ ਟਾਪ-5 ਵਿਚ ਪਹੁੰਚ ਗਿਆ ਹੈ। ਉਸਦੇ ਨਾਂ ਇੰਟਰ ਮਿਲਾਨ ਵੱਲੋਂ ਸਾਰੀਆਂ ਪ੍ਰਤੀਯੋਗਿਤਾਵਾਂ ਵਿਚ 158 ਗੋਲ ਹਨ। ਉਹ ਤੇ ਲੂਈਗੀ ਕੁਵੇਨਿਨੀ ਟੀਮ ਵੱਲੋਂ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀਆਂ ਦੀ ਸੂਚੀ ਵਿਚ ਪੰਜਵੇਂ ਸਥਾਨ ’ਤੇ ਹਨ। ਗਯੁਸੇਪ ਮੀਜਾ 284 ਗੋਲਾਂ ਨਾਲ ਇੰਟਰ ਮਿਲਾਨ ਦਾ ਸਭ ਤੋਂ ਸਫਲ ਖਿਡਾਰੀ ਹੈ। ਉਸ ਤੋਂ ਬਾਅਦ ਅਲੈਸਾਂਦ੍ਰੋ ਐਲਬੋਵੇਲੀ (209), ਰਾਬਰਟੋ ਬੋਨਿਨਸੇਗਨਾ (171) ਤੇ ਸਾਂਦ੍ਰੋ ਮੇਜੋਲਾ (161) ਦਾ ਨੰਬਰ ਆਉਂਦਾ ਹੈ।
ਹੋਰਨਾਂ ਮੁਕਾਬਲਿਆਂ ਵਿਚ ਕੋਮੋ ਤੇ ਅਟਲਾਂਟਾ ਦਾ ਮੈਚ 1-1 ਨਾਲ ਬਰਾਬਰ ਰਿਹਾ ਜਦਕਿ ਲਾਜੀਓ ਤੇ ਟੋਰਿਨੋ ਨੇ ਵੀ 3-3 ਨਾਲ ਡਰਾਅ ਖੇਡਿਆ। ਲੀਸ ਨੇ ਪਾਰਮਾ ਨੂੰ 1-0 ਨਾਲ ਹਰਾਇਆ।