ਜਯੋਤੀ ਦੇ ਟ੍ਰਾਇਲ ਲਈ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼ : ਰਿਜਿਜੂ

5/24/2020 5:11:13 PM

ਨਵੀਂ ਦਿੱਲੀ : ਕੇਂਦਰੀ ਖੇਡ ਮੰਤਰੀ ਕਿਰੇਨ ਰਿਜਿਜੂ ਨੇ ਐਤਵਾਰ ਨੂੰ ਕਿਹਾ ਕਿ ਉਸ ਨੇ ਬਿਹਾਰ ਦੀ ਰਹਿਣ ਵਾਲੀ 15 ਸਾਲਾ ਜਯੋਤੀ ਕੁਮਾਰੀ ਦੇ ਟ੍ਰਾਇਲਜ਼ ਲਈ ਭਾਰਤੀ ਖੇਡ ਅਥਾਰਟੀ (ਸਾਈ) ਦੇ ਅਧਿਕਾਰੀਆਂ ਅਤੇ ਭਾਰਤੀ ਸਾਈਕਲਿੰਗ ਮਹਾਸੰਘ ਨੂੰ ਨਿਰਦੇਸ਼ ਦਿੱਤੇ ਹਨ। ਜਯੋਤੀ ਲਾਕਡਾਊਨ ਦੌਰਾਨ ਆਪਣੇ ਜ਼ਖਮੀ ਪਿਤਾ ਨੂੰ ਸਾਈਕਲ 'ਤੇ ਬਿਠਾ ਕੇ ਗੁਰੂਗ੍ਰਾਮ ਤੋਂ ਦਰਭੰਗਾ ਤਕ ਲੈ ਗਈ ਸੀ। ਇਸ਼ ਦੌਰਾਨ ਉਸ ਨੇ ਸਾਈਕਲ 'ਤੇ 1000 ਤੋਂ ਵੀ ਜ਼ਿਆਦਾ ਲੰਬਾ ਸਮਾਂ ਤੈਅ ਕੀਤਾ ਸੀ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਜਯੋਤੀ ਦੇ ਟ੍ਰਾਇਲ ਦੀ ਮੰਗ ਹੋ ਰਹੀ ਹੈ। 

ਕਈ ਕੇਂਦਰੀ ਮੰਤਰੀਆਂ ਅਤੇ ਹੋਰ ਲੋਕਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਰਿਜਿਜੂ ਨੇ ਕਿਹਾ ਕਿ ਜੇਕਰ ਜਯੋਤੀ ਵਿਚ ਕਾਬਲੀਅਤ ਹੋਵੇਗੀ ਤਾਂ ਉਸ ਨੂੰ ਆਈ. ਜੀ. ਆਈ. ਸਟੇਡੀਅਮ ਵਿਚ ਰਾਸ਼ਟਰੀ ਅਕੈਡਮੀ ਵਿਚ ਟ੍ਰੇਨੀ ਦੇ ਤੌਰ 'ਤੇ ਚੁਣਿਆ ਜਾਵੇਗਾ। ਰਿਜਿਜੂ ਨੇ ਟਵੀਟ ਕਰ ਕਿਹਾ, ''ਮੈਂ ਯਕੀਨੀ ਕਰਦਾ ਹਾਂ ਕਿ ਮੈਂ ਸਾਈ ਦੇ ਅਧਿਕਾਰੀਆਂ ਅਤੇ ਭਾਰਤੀ ਸਾਈਕਲਿੰਗ ਮਹਾਸੰਘ ਤੋਂ ਜਯੋਤੀ ਦੇ ਟ੍ਰਾਇਲ ਲੈਣ ਤੋਂ ਬਾਅਦ ਮੈਨੂੰ ਰਿਪਰਟ ਕਰਨ ਲਈ ਕਹਾਂਗਾ। ਜੇਕਰ ਉਹ ਕਾਬਲ ਪਾਈ ਗਈ ਤਾਂ ਉਸ ਨੂੰ ਨਵੀਂ ਦਿੱਲੀ ਸਥਿਤ ਆਈ. ਜੀ. ਆਈ. ਸਟੇਡੀਅਮ ਵਿਚ ਰਾਸ਼ਟਰੀ ਸਾਈਕਲਿੰਗ ਅਕੈਡਮੀ ਵਿਚ ਟ੍ਰੇਨੀ ਦੇ ਤੌਰ ਚੁਣਿਆ ਜਾਵੇਗਾ।'' ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸ਼ਾਦ ਅਤੇ ਰਾਮ ਬਿਲਾਸ ਪਾਸਵਾਨ ਨੇ ਖੇਡ ਮੰਤਰੀ ਤੋਂ ਜਯੋਤੀ ਦੇ ਹੁਨਰ ਨੂੰ ਮੌਕਾ ਦੇਣ ਦੀ ਬੇਨਤੀ ਕੀਤੀ ਸੀ।
PunjabKesari


Ranjit

Content Editor Ranjit