ਜ਼ਖਮੀ ਉਸਮਾਨ ਖਾਨ ਨਿਊਜ਼ੀਲੈਂਡ ਖਿਲਾਫ ਦੂਜੇ ਮੈਚ ਤੋਂ ਬਾਹਰ
Monday, Mar 31, 2025 - 06:08 PM (IST)

ਹੈਮਿਲਟਨ : ਪਾਕਿਸਤਾਨ ਦੇ ਬੱਲੇਬਾਜ਼ ਉਸਮਾਨ ਖਾਨ ਸੱਟ ਕਾਰਨ ਨਿਊਜ਼ੀਲੈਂਡ ਵਿਰੁੱਧ ਦੂਜੇ ਵਨਡੇ ਤੋਂ ਬਾਹਰ ਹੋ ਗਏ ਹਨ। ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਵੱਲੋਂ ਜਾਰੀ ਬਿਆਨ ਅਨੁਸਾਰ, ਸਲਾਮੀ ਬੱਲੇਬਾਜ਼ ਉਸਮਾਨ ਖਾਨ ਨੇਪੀਅਰ ਦੇ ਮੈਕਲੀਨ ਪਾਰਕ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਪਹਿਲੇ ਵਨਡੇ ਦੌਰਾਨ ਫੀਲਡਿੰਗ ਕਰਦੇ ਸਮੇਂ ਜ਼ਖਮੀ ਹੋ ਗਿਆ ਸੀ।
ਐਮਆਰਆਈ ਸਕੈਨ ਵਿੱਚ ਮਾਮੂਲੀ ਸੱਟ ਦੀ ਪੁਸ਼ਟੀ ਹੋਈ ਹੈ। ਜਿਸ ਕਾਰਨ ਉਹ 2 ਅਪ੍ਰੈਲ ਨੂੰ ਹੈਮਿਲਟਨ ਦੇ ਸੇਡਨ ਪਾਰਕ ਵਿਖੇ ਹੋਣ ਵਾਲੇ ਦੂਜੇ ਵਨਡੇ ਲਈ ਉਪਲਬਧ ਨਹੀਂ ਹੋਵੇਗਾ।
ਉਸਮਾਨ ਪਹਿਲੇ ਵਨਡੇ ਟੀਮ ਦਾ ਹਿੱਸਾ ਨਹੀਂ ਸੀ। ਉਸਨੂੰ ਟੀ-20 ਸੀਰੀਜ਼ ਤੋਂ ਬਾਅਦ ਪਾਕਿਸਤਾਨ ਦੀ ਵਨਡੇ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ। ਉਸਨੇ ਆਪਣੇ ਪਹਿਲੇ ਇੱਕ ਰੋਜ਼ਾ ਡੈਬਿਊ ਵਿੱਚ 33 ਗੇਂਦਾਂ ਵਿੱਚ 39 ਦੌੜਾਂ ਬਣਾਈਆਂ। ਦੂਜਾ ਵਨਡੇ ਬੁੱਧਵਾਰ ਨੂੰ ਹੈਮਿਲਟਨ ਵਿੱਚ ਖੇਡਿਆ ਜਾਵੇਗਾ।