ENG vs SL : ਜ਼ਖਮੀ ਚਾਂਦੀਮਲ ਦੂਜੇ ਟੈਸਟ ਤੋਂ ਬਾਹਰ

11/12/2018 1:06:03 AM

ਕੋਲੰਬੋ - ਸ਼੍ਰੀਲੰਕਾ ਦਾ ਕਪਤਾਨ ਦਿਨੇਸ਼ ਚਾਂਦੀਮਲ ਇੰਗਲੈਂਡ ਖਿਲਾਫ ਪਹਿਲੇ ਟੈਸਟ ਦੌਰਾਨ ਲੱਗੀ ਸੱਟ ਕਾਰਨ ਦੂਜੇ ਟੈਸਟ 'ਚ ਨਹੀਂ ਖੇਡ ਸਕੇਗਾ।  ਸ਼੍ਰੀਲੰਕਾ ਕ੍ਰਿਕਟ (ਐੱਸ. ਐੱਲ. ਸੀ.) ਨੇ ਇਹ ਜਾਣਕਾਰੀ ਦਿੱਤੀ। ਐੱਸ. ਐੱਲ. ਸੀ. ਨੇ ਕਿਹਾ ਕਿ ਡਾਕਟਰਾਂ ਨੇ ਚਾਂਦੀਮਲ ਨੂੰ 2 ਹਫਤੇ ਆਰਾਮ ਕਰਨ ਦੀ ਸਲਾਹ ਦਿੱਤੀ ਹੈ, ਜਿਸ ਕਾਰਨ ਉਸ ਦਾ ਤੀਜੇ ਤੇ ਆਖਰੀ ਟੈਸਟ 'ਚ ਖੇਡਣਾ ਵੀ ਸ਼ੱਕ ਦੇ ਘੇਰੇ 'ਚ ਹੈ।  
ਸੁਰੰਗਾ ਲਕਮਲ ਦੂਜੇ ਟੈਸਟ 'ਚ ਸ਼੍ਰੀਲੰਕਾ ਦੀ ਅਗਵਾਈ ਕਰੇਗਾ, ਜਦੋਂ ਕਿ ਚਾਂਦੀਮਲ  ਦੀ ਜਗ੍ਹਾ ਚਰਿਥ ਅਸਾਲੰਕਾ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਸ਼੍ਰੀਲੰਕਾ ਅਤੇ ਇੰਗਲੈਂਡ ਵਿਚਾਲੇ ਦੂਜਾ ਟੈਸਟ ਬੁੱਧਵਾਰ ਤੋਂ ਪਾਲੇਕਲ 'ਚ ਖੇਡਿਆ ਜਾਵੇਗਾ, ਜਦੋਂ ਕਿ ਆਖਰੀ ਟੈਸਟ ਕੋਲੰਬੋ 'ਚ 23 ਨਵੰਬਰ ਤੋਂ ਖੇਡਿਆ ਜਾਵੇਗਾ। ਇੰਗਲੈਂਡ 3 ਮੈਚਾਂ ਦੀ ਟੈਸਟ ਸੀਰੀਜ਼ 'ਚ 1-0 ਨਾਲ ਅੱਗੇ ਹੈ।

PunjabKesari
ਅਕੀਲਾ ਧਨੰਜਯ ਦਾ ਐਕਸ਼ਨ ਸ਼ੱਕੀ
ਸ਼੍ਰੀਲੰਕਾ ਦੇ ਆਫ ਸਪਿੰਨਰ ਅਕੀਲਾ ਧਨੰਜਯ ਦਾ ਗੇਂਦਬਾਜ਼ੀ ਐਕਸ਼ਨ ਸ਼ੱਕੀ ਪਾਇਆ ਗਿਆ ਹੈ ਤੇ ਗਾਲੇ 'ਚ ਇੰਗਲੈਂਡ ਖਿਲਾਫ ਪਹਿਲੇ ਟੈਸਟ ਤੋਂ ਬਾਅਦ ਉਸ ਦੇ ਐਕਸ਼ਨ ਦੀ ਸ਼ਿਕਾਇਤ ਕੀਤੀ ਗਈ ਹੈ। ਧਨੰਜਯ ਨੂੰ 14 ਦਿਨਾਂ ਦੇ ਅੰਦਰ ਆਪਣੇ ਐਕਸ਼ਨ ਦੇ ਟੈਸਟ ਕਰਵਾਉਣ ਦੀ ਜ਼ਰੂਰਤ ਹੈ ਪਰ ਟੈਸਟ ਦਾ ਨਤੀਜਾ ਆਉਣ ਤੱਕ ਉਹ ਗੇਂਦਬਾਜ਼ੀ ਕਰ ਸਕਦਾ ਹੈ। ਇੰਟਰਨੈਸ਼ਨਲ ਕ੍ਰਿਕਟ ਕੌਂਸਲ (ਆਈ. ਸੀ. ਸੀ.) ਨੇ ਇਹ ਜਾਣਕਾਰੀ ਦਿੱਤੀ ਹੈ।


Related News