INDvsSL : ਪਥੁਨ ਨਿਸਾਂਕਾ ਦੀ ਤੂਫ਼ਾਨੀ ਪਾਰੀ ਗਈ ਬੇਕਾਰ, ਭਾਰਤ ਨੇ ਸ਼੍ਰੀਲੰਕਾ ਨੂੰ 43 ਦੌੜਾਂ ਨਾਲ ਹਰਾਇਆ

Sunday, Jul 28, 2024 - 04:54 AM (IST)

INDvsSL : ਪਥੁਨ ਨਿਸਾਂਕਾ ਦੀ ਤੂਫ਼ਾਨੀ ਪਾਰੀ ਗਈ ਬੇਕਾਰ, ਭਾਰਤ ਨੇ ਸ਼੍ਰੀਲੰਕਾ ਨੂੰ 43 ਦੌੜਾਂ ਨਾਲ ਹਰਾਇਆ

ਸਪੋਰਟਸ ਡੈਸਕ- ਸ਼੍ਰੀਲੰਕਾ ਦੇ ਪੱਲੇਕਲੇ ਸਟੇਡੀਅਮ 'ਚ ਖੇਡੇ ਗਏ 3 ਟੀ-20 ਮੈਚਾਂ ਦੀ ਲੜੀ ਦੇ ਪਹਿਲੇ ਮੁਕਾਬਲੇ 'ਚ ਭਾਰਤ ਨੇ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਸ਼੍ਰੀਲੰਕਾ ਦੇ ਪਥੁਨ ਨਿਸਾਂਕਾ ਦੀ ਸ਼ਾਨਦਾਰ ਪਾਰੀ 'ਤੇ ਪਾਣੀ ਫੇਰਦੇ ਹੋਏ 43 ਦੌੜਾਂ ਨਾਲ ਹਰਾ ਕੇ ਮੁਕਾਬਲਾ ਆਪਣੇ ਨਾਂ ਕਰ ਲਿਆ ਹੈ।

PunjabKesari

ਇਸ ਤੋਂ ਪਹਿਲਾਂ ਸ਼੍ਰੀਲੰਕਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਕਪਤਾਨ ਸੂਰਿਆਕੁਮਾਰ ਯਾਦਵ (58), ਰਿਸ਼ਭ ਪੰਤ (49) ਤੇ ਯਸ਼ਸਵੀ ਜਾਇਸਵਾਲ (40) ਦੀਆਂ ਤੂਫ਼ਾਨੀ ਪਾਰੀਆਂ ਦੀ ਬਦੌਲਤ 20 ਓਵਰਾਂ 'ਚ 7 ਵਿਕਟਾਂ ਗੁਆ ਕੇ 213 ਦੌੜਾਂ ਬਣਾਈਆਂ ਸਨ। 

PunjabKesari

ਇਸ ਵਿਸ਼ਾਲ ਟੀਚੇ ਦਾ ਪਿੱਛਾ ਕਰਨ ਉਤਰੀ ਸ਼੍ਰੀਲੰਕਾ ਦੀ ਟੀਮ ਦੀ ਸ਼ੁਰੂਆਤ ਸ਼ਾਨਦਾਰ ਰਹੀ ਤੇ ਓਪਨਰ ਪਥੁਨ ਨਿਸਾਂਕਾ ਤੇ ਕੁਸਲ ਮੈਂਡਿਸ ਨੇ ਪਹਿਲੀ ਵਿਕਟ ਲਈ 8.4 ਓਵਰਾਂ 'ਚ 84 ਦੌੜਾਂ ਬਣਾਈਆਂ ਸਨ।

PunjabKesari

ਇਸ ਤੋਂ ਬਾਅਦ ਕੁਸ਼ਾਲ ਮੈਂਡਿਸ (45) ਨੂੰ ਅਰਸ਼ਦੀਪ ਸਿੰਘ ਨੇ ਜਾਇਸਵਾਲ ਹੱਥੋਂ ਕੈਚ ਆਊਟ ਕਰਵਾ ਕੇ ਭਾਰਤ ਨੂੰ ਪਹਿਲੀ ਸਫ਼ਲਤਾ ਦਿਵਾਈ। ਇਸ ਤੋਂ ਬਾਅਦ ਪਥੁਨ ਨਿਸਾਂਕਾ ਨੇ 48 ਗੇਂਦਾਂ 'ਚ 7 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ 79 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ, ਜਿਸ ਦਾ ਅੰਤ ਅਕਸ਼ਰ ਪਟੇਲ ਨੇ ਉਸ ਨੂੰ ਕਲੀਨ ਬੋਲਡ ਕਰ ਕੇ ਕੀਤਾ। 

PunjabKesari

ਨਿਸਾਂਕਾ ਦੇ ਆਊਟ ਹੋਣ ਤੋਂ ਬਾਅਦ ਕੋਈ ਵੀ ਸ਼੍ਰੀਲੰਕਾ ਦਾ ਖਿਡਾਰੀ ਟਿਕ ਕੇ ਨਹੀਂ ਖੇਡ ਸਕਿਆ। ਸ਼੍ਰੀਲੰਕਾ ਦੇ 7 ਖਿਡਾਰੀ ਦੋਹਰੇ ਅੰਕੜੇ ਤੱਕ ਵੀ ਨਾ ਪਹੁੰਚ ਸਕੇ ਤੇ 4 ਖਿਡਾਰੀ ਤਾਂ ਆਪਣਾ ਖਾਤਾ ਵੀ ਨਾ ਖੋਲ੍ਹ ਸਕੇ। ਅੰਤ ਪੂਰੀ ਟੀਮ 19.2 ਓਵਰਾਂ 'ਚ 170 ਦੌੜਾਂ 'ਤੇ ਢੇਰ ਹੋ ਗਈ। 

PunjabKesari

ਇਸ ਤਰ੍ਹਾਂ ਭਾਰਤ ਨੇ ਇਹ ਮੁਕਾਬਲਾ 43 ਦੌੜਾਂ ਨਾਲ ਆਪਣੇ ਨਾਂ ਕਰ ਲਿਆ ਤੇ 3 ਮੈਚਾਂ ਦੀ ਲੜੀ 'ਚ 1-0 ਦੀ ਬੜ੍ਹਤ ਹਾਸਲ ਕਰ ਲਈ ਹੈ। ਭਾਰਤ ਵੱਲੋਂ ਰਿਆਨ ਪਰਾਗ ਨੇ 3, ਜਦਕਿ ਅਰਸ਼ਦੀਪ ਸਿੰਘ ਤੇ ਅਕਸ਼ਰ ਪਟੇਲ ਨੇ 2-2 ਬੱਲੇਬਾਜ਼ਾਂ ਨੂੰ ਆਊਟ ਕੀਤਾ। ਰਵੀ ਬਿਸ਼ਨੋਈ ਨੇ ਵੀ 1 ਵਿਕਟ ਲਈ। 

PunjabKesari

ਲੜੀ ਦਾ ਅਗਲਾ ਮੁਕਾਬਲਾ ਇਸੇ ਸਟੇਡੀਅਮ 'ਤੇ 28 ਜੁਲਾਈ ਨੂੰ ਸ਼ਾਮ 7 ਵਜੇ ਤੋਂ ਖੇਡਿਆ ਜਾਵੇਗਾ।  

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News