ਟੀ-20 ਲੜੀ ਦਾ ਦੂਜਾ ਮੁਕਾਬਲਾ ਅੱਜ, ਆਸਟ੍ਰੇਲੀਆ 'ਤੇ 2-0 ਦੀ ਬੜਤ ਬਣਾਉਣ ਉਤਰੇਗੀ ਭਾਰਤੀ ਯੰਗ ਬ੍ਰਿਗੇਡ
Sunday, Nov 26, 2023 - 01:18 PM (IST)

ਸਪੋਰਟਸ ਡੈਸਕ- ਭਾਰਤ ਤੇ ਆਸਟ੍ਰੇਲੀਆ ਵਿਚਾਲੇ 5 ਮੈਚਾਂ ਦੀ ਟੀ-20 ਲੜੀ ਦਾ ਦੂਜਾ ਮੁਕਾਬਲਾ ਅੱਜ ਕੇਰਲ ਦੇ ਤਿਰੁਵਨੰਤਪੁਰਮ ਵਿਖੇ ਗ੍ਰੀਨਫੀਲਡ ਅੰਤਰਰਾਸ਼ਟਰੀ ਸਟੇਡੀਅਮ 'ਚ ਖੇਡਿਆ ਜਾਵੇਗਾ। ਭਾਰਤੀ ਟੀਮ ਜਿੱਥੇ ਜਿੱਤ ਦੀ ਲੈਅ ਨੂੰ ਬਰਕਰਾਰ ਰੱਖਣਾ ਚਾਹੇਗੀ, ਉੱਥੇ ਹੀ ਆਸਟ੍ਰੇਲੀਆ ਦੀਆਂ ਨਜ਼ਰਾਂ ਮੈਚ ਜਿੱਤ ਕੇ ਲੜੀ 'ਚ ਬਰਾਬਰੀ ਕਰਨ 'ਤੇ ਹੋਣਗੀਆਂ। ਇਸ ਲੜੀ ਦਾ ਪਹਿਲਾ ਮੈਚ ਬੇਹੱਦ ਰੋਮਾਂਚਕ ਅੰਦਾਜ਼ 'ਚ ਭਾਰਤ ਨੇ 2 ਵਿਕਟਾਂ ਨਾਲ ਜਿੱਤਿਆ ਸੀ।
ਲੜੀ ਦੇ ਪਹਿਲੇ ਮੈਚ 'ਚ ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਜੋਸ਼ ਇੰਗਲਿਸ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ 20 ਓਵਰਾਂ 'ਚ 3 ਵਿਕਟਾਂ ਗੁਆ ਕੇ 208 ਦੌੜਾਂ ਬਣਾਈਆਂ ਸਨ। ਇਸ ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ ਇਸ਼ਾਨ ਕਿਸ਼ਨ ਤੇ ਸੂਰਿਆਕੁਮਾਰ ਯਾਦਵ ਦੀ ਤੂਫ਼ਾਨੀ ਬੱਲੇਬਾਜ਼ੀ ਦੇ ਦਮ 'ਤੇ ਆਸਟ੍ਰੇਲੀਆ ਨੂੰ ਆਖ਼ਰੀ ਓਵਰ ਤੱਕ ਚੱਲੇ ਇਸ ਮੁਕਾਬਲੇ 'ਚ 2 ਵਿਕਟਾਂ ਨਾਲ ਹਰਾ ਦਿੱਤਾ ਤੇ ਲੜੀ 'ਚ 1-0 ਦੀ ਲੀਡ ਲੈ ਲਈ ਹੈ।
ਇਹ ਵੀ ਪੜ੍ਹੋ- ਸ਼ੰਮੀ ਨੇ ਸਾਂਝਾ ਕੀਤਾ WC2015 ਦਾ ਦਰਦ, ਡਾਕਟਰਾਂ ਨੇ ਕਿਹਾ ਸੀ ਖੇਡਣਾ ਤਾਂ ਦੂਰ ਹੁਣ ਤੁਰ ਵੀ ਨਹੀਂ ਸਕੋਗੇ
ਪਿੱਚ ਰਿਪੋਰਟ
ਗ੍ਰੀਨਫੀਲਡ ਸਟੇਡੀਅਮ ਦੀ ਪਿੱਚ ਨੂੰ ਗੇਂਦਬਾਜ਼ਾਂ ਲਈ ਮਦਦਗਾਰ ਮੰਨਿਆ ਜਾਂਦਾ ਹੈ। ਸ਼ੁਰੂਆਤੀ ਓਵਰਾਂ 'ਚ ਗੇਂਦ ਕਾਫ਼ੀ ਸਵਿੰਗ ਹੁੰਦੀ ਹੈ, ਜਿਸ ਕਾਰਨ ਬੱਲੇਬਾਜ਼ਾਂ ਨੂੰ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਮੌਸਮ
ਪਿਛਲੇ ਦਿਨੀਂ ਤਿਰੁਵਨੰਤਪੁਰਮ ਵਿਖੇ ਬਾਰਿਸ਼ ਕਾਰਨ ਗਰਾਉਂਡ 'ਚ ਕਾਫ਼ੀ ਨਮੀ ਦੇਖੀ ਗਈ ਸੀ। ਪਰ ਅੱਜ ਹਲਕੇ ਬੱਦਲਾਂ ਦੇ ਨਾਲ ਬਾਰਿਸ਼ ਦੀਆਂ ਸੰਭਾਵਨਾਵਾਂ ਬਹੁਤ ਘੱਟ ਹਨ। ਤਾਪਮਾਨ ਵੀ 26 ਡਿਗਰੀ ਤੋਂ 32 ਡਿਗਰੀ ਸੈਲਸੀਅਸ ਤੱਕ ਰਹਿਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ- ਮੁੜ ਵਿਵਾਦਾਂ 'ਚ ਘਿਰੇ ਸਾਬਕਾ ਕ੍ਰਿਕਟਰ ਐੱਸ. ਸ਼੍ਰੀਸੰਥ, ਜਾਣੋ ਕੀ ਹੈ ਪੂਰਾ ਮਾਮਲਾ
ਟੀਮਾਂ:-
ਭਾਰਤ- ਸੂਰਿਆਕੁਮਾਰ ਯਾਦਵ (ਕਪਤਾਨ), ਰਿੰਕੂ ਸਿੰਘ, ਰੁਤੂਰਾਜ ਗਾਇਕਵਾੜ, ਤਿਲਕ ਵਰਮਾ, ਯਸ਼ਸਵੀ ਜਾਇਸਵਾਲ, ਅਕਸ਼ਰ ਪਟੇਲ, ਸ਼ਿਵਮ ਦੁਬੇ, ਵਾਸ਼ਿੰਗਟਨ ਸੁੰਦਰ, ਈਸ਼ਾਨ ਕਿਸ਼ਨ, ਜਿਤੇਸ਼ ਸ਼ਰਮਾ, ਅਰਸ਼ਦੀਪ ਸਿੰਘ, ਆਵੇਸ਼ ਖ਼ਾਨ, ਪ੍ਰਸਿੱਧ ਕ੍ਰਿਸ਼ਨਾ, ਮੁਕੇਸ਼ ਕੁਮਾਰ, ਰਵੀ ਬਿਸ਼ਨੋਈ
ਆਸਟ੍ਰੇਲੀਆ- ਮੈਥਿਊ ਵੇਡ (ਕਪਤਾਨ) ਡੇਵਿਡ ਵਾਰਨਰ, ਸਟੀਵ ਸਮਿਥ, ਟਿਮ ਡੇਵਿਡ, ਟ੍ਰੈਵਿਸ ਹੈੱਡ, ਐਰੋਨ ਹਾਰਡੀ, ਗਲੈੱਨ ਮੈਕਸਵੈੱਲ, ਮਾਰਕਸ ਸਟਾਇਨਿਸ, ਮੈਟ ਸ਼ਾਰਟ, ਜਾਸ਼ ਇੰਗਲਿਸ, ਐਡਮ ਜ਼ੈਂਪਾ, ਜੇਸਨ ਬੈਹਰਨਡਾਰਫ਼, ਕੇਨ ਰਿਚਰਡਸਨ, ਨਾਥਨ ਐਲਿਸ, ਸ਼ਾਨ ਐਬਟ, ਸਪੈਂਸਰ ਜਾਨਸਨ, ਤਨਵੀਰ ਸੰਘਾ
ਇਹ ਵੀ ਪੜ੍ਹੋ- ਭਾਰਤ ਨੇ ਸਥਾਪਿਤ ਕੀਤਾ ਇਕ ਹੋਰ ਕੀਰਤੀਮਾਨ, ਹੁਣ ਟੀ-20 'ਚ ਆਪਣੇ ਨਾਂ ਕੀਤਾ ਇਹ ਵੱਡਾ ਰਿਕਾਰਡ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8