Tokyo Olympics : ਆਪਣੇ ਪਹਿਲੇ ਮੁਕਾਬਲੇ ’ਚ ਹਾਰੀ ਭਾਰਤੀ ਪਹਿਲਵਾਨ ਅੰਸ਼ੂ ਮਲਿਕ

Wednesday, Aug 04, 2021 - 12:08 PM (IST)

Tokyo Olympics : ਆਪਣੇ ਪਹਿਲੇ ਮੁਕਾਬਲੇ ’ਚ ਹਾਰੀ ਭਾਰਤੀ ਪਹਿਲਵਾਨ ਅੰਸ਼ੂ ਮਲਿਕ

ਚੀਬਾ (ਜਾਪਾਨ)– ਭਾਰਤੀ ਪਹਿਲਵਾਨ ਅੰਸ਼ੂ ਮਲਿਕ ਨੇ ਟੋਕੀਓ ਓਲੰਪਿਕਸ ’ਚ ਮਹਿਲਾਵਾਂ ਦੇ 57 ਕਿਲੋਵਰਗ ਦੇ ਪਹਿਲੇ ਮੁਕਾਬਲੇ ’ਚ ਯੂਰਪੀ ਚੈਂਪੀਅਨ ਬੇਲਾਰੂਸ ਦੀ ਇਰਿਨਾ ਕੁਰਾਚਿਕਿਨਾ ਤੋਂ 2.8 ਨਾਲ ਹਾਰ ਗਈ। ਏਸ਼ੀਅਨ ਚੈਂਪੀਅਨ ਅੰਸ਼ੂ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ 0.4 ਨਾਲ ਪੱਛੜਨ ਦੇ ਬਾਵਜੂਦ ਬੇਲਾਰੂਸ ਦੀ ਵਿਰੋਧੀ ਮੁਕਾਬਲੇਬਾਜ਼ ਖ਼ਿਲਾਫ਼ ਦੋ ਪੁਸ਼ ਆਊਟ ਅੰਕ ਲਏ। ਉਸ ਨੇ ਕੁਰਾਚਿਕਿਨਾ ਦਾ ਸੱਜਾ ਪੈਰ ਫੜ ਲਿਆ ਤੇ ਮੂਵ ਪੂਰਾ ਨਾ ਕਰ ਸਕੀ। ਜਵਾਬੀ ਹਮਲੇ ’ਤੇ ਉਸ ਨੇ ਦੋ ਅੰਕ ਗੁਆਏ ਪਰ ਲੜਦੀ ਰਹੀ । ਯੂਰਪੀ ਪਹਿਲਵਾਨ ਦਾ ਤਜਰਬਾ ਆਖ਼ਰਕਾਰ ਉਸ ਦੇ ਜੋਸ਼ ’ਤੇ ਭਾਰੀ ਪਿਆ। ਅੰਸ਼ੂ ਦੀ ਵਪਾਸੀ ਹੁਣ ਇਸ ’ਤੇ ਨਿਰਭਰ ਕਰੇਗੀ ਕਿ ਕੁਰਾਚਿਕਿਨਾ ਕਿੱਥੇ ਤਕ ਪੁੱਜਦੀ ਹੈ। 


author

Tarsem Singh

Content Editor

Related News