ਇੰਗਲੈਂਡ ਦੌਰੇ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਐਲਾਨ, ਸ਼ੇਫ਼ਾਲੀ ਵਰਮਾ ਪਹਿਲੀ ਵਾਰ ਵਨ-ਡੇ ਟੀਮ ’ਚ ਸ਼ਾਮਲ
Saturday, May 15, 2021 - 08:32 PM (IST)
ਸਪੋਰਟਸ ਡੈਸਕ— ਯੁਵਾ ਭਾਰਤੀ ਮਹਿਲਾ ਬੱਲੇਬਾਜ਼ ਸ਼ੇਫ਼ਾਲੀ ਵਰਮਾ ਨੂੰ ਪਹਿਲੀ ਵਾਰ ਭਾਰਤੀ ਮਹਿਲਾਵਾਂ ਦੇ ਆਗਾਮੀ ਇੰਗਲੈਂਡ ਦੌਰੇ ’ਚ ਸਾਰੇ ਫ਼ਾਰਮੈਟਸ (ਟੈਸਟ, ਵਨ-ਡੇ ਤੇ ਟੀ-20) ’ਚ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਜਦਕਿ ਤਜਰਬੇਕਾਰ ਆਲਰਾਊਂਡਰ ਸ਼ਿਖਾ ਪਾਂਡੇ ਤੇ ਵਿਕਟਕੀਪਰ ਬੱਲੇਬਾਜ਼ ਤਾਨੀਆ ਭਾਟੀਆ ਦੀ ਵੀ ਟੀਮ ’ਚ ਵਾਪਸੀ ਹੋਈ ਹੈ। ਦੋਵੇਂ ਹਾਲ ਹੀ ’ਚ ਦੱਖਣੀ ਅਫ਼ਰੀਕਾ ਦੇ ਖ਼ਿਲਾਫ਼ ਘਰੇਲੂ ਵਨ-ਡੇ ਤੇ ਟੀ-20 ਸੀਰੀਜ਼ ਤੋ ਬਾਹਰ ਸੀ।
ਰਾਸ਼ਟਰੀ ਚੋਣਕਰਤਾਵਾਂ ਨੇ ਇੰਗਲੈਂਡ ਦੌਰੇ ਲਈ ਦੋ ਟੀਮਾਂ ਦਾ ਐਲਾਨ ਕੀਤਾ ਹੈ। ਇਕਲੌਤੇ ਟੈਸਟ ਤੇ ਤਿੰਨ 3 ਮੈਚਾਂ ਦੀ ਵਨ-ਡੇ ਸੀਰੀਜ਼ ਦੇ ਲਈ ਮਿਤਾਲੀ ਰਾਜ ਦੀ ਅਗਵਾਈ ’ਚ 18 ਮੈਂਬਰੀ ਟੀਮ ਬਣਾਈ ਗਈ ਹੈ ਤੇ ਟੀ-20 ਲਈ 17 ਮੈਂਬਰੀ ਟੀਮ ਦਾ ਐਲਾਨ ਕੀਤਾ ਗਿਆ ਹੈ ਜਿਸ ਦੀ ਕਮਾਨ ਹਰਮਨਪ੍ਰੀਤ ਕੌਰ ਨੂੰ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਭਾਰਤੀ ਮਹਿਲਾ ਟੀਮ 16 ਜੂਨ ਨੂੰ ਬਿ੍ਰਸਟਲ ’ਚ ਟੈਸਟ ਮੈਚ ਦੇ ਨਾਲ ਆਪਣੀ ਮਹਿੰਮ ਦੀ ਸ਼ੁਰੂਆਤ ਕਰੇਗੀ। ਇਸ ਤੋਂ ਬਾਅਦ ਉਹ ਤਿੰਨ ਵਨ-ਡੇ ਤੇ ਤਿੰਨ ਟੀ-20 ਮੈਚ ਖੇਡੇਗੀ। ਇਸ ਦੌਰੇ ’ਤੇ ਰਮੇਸ਼ ਪੋਵਾਰ ਦੋ ਸਾਲ ਬਾਅਦ ਭਾਰਤੀ ਮਹਿਲਾ ਟੀਮ ਦੇ ਮੁੱਖ ਕੋਚ ਦੇ ਤੌਰ ’ਤੇ ਵਾਪਸੀ ਕਰਨਗੇ।
ਇਹ ਵੀ ਪੜ੍ਹੋ : ਲਿਸਾ ਸਟਾਲੇਕਰ ਨੇ ਵੇਦਾ ਕ੍ਰਿਸ਼ਨਮੂਰਤੀ ਮਾਮਲੇ ’ਚ BCCI ਨੂੰ ਘੇਰਿਆ, ਆਖੀ ਇਹ ਵੱਡੀ ਗੱਲ
ਭਾਰਤੀ ਮਹਿਲਾ ਟੈਸਟ ਤੇ ਵਨ-ਡੇ ਟੀਮ : ਮਿਤਾਲੀ ਰਾਜ (ਕਪਤਾਨ), ਸਮਿ੍ਰਤੀ ਮੰਧਾਨਾ, ਹਰਮਨਪ੍ਰੀਤ ਕੌਰ (ਉਪ ਕਪਤਾਨ), ਪੂਨਮ ਰਾਊਤ, ਪਿ੍ਰਯਾ ਪੂਨੀਆ, ਦੀਪਤੀ ਸ਼ਰਮਾ, ਜੇਮਿਮਾਹ ਰੋਡਿ੍ਰਗਸ, ਸ਼ੇਫ਼ਾਲੀ ਵਰਮਾ, ਸਨੇਹ ਰਾਣਾ, ਤਾਨੀਆ ਭਾਟੀਆ (ਵਿਕਟਕੀਪਰ), ਇੰਦ੍ਰਾਣੀ ਰਾਏ (ਵਿਕਟਕੀਪਰ), ਝੂਲਨ ਗੋਸਵਾਮੀ, ਸ਼ਿਖਾ ਪਾਂਡੇ, ਪੂਜਾ ਵਸਤਕਰ, ਅਰੁੰਧਤੀ ਰੈੱਡੀ, ਪੂਨਮ ਯਾਦਵ, ਏਕਤਾ ਬਿਸ਼ਟ, ਰਾਧਾ ਯਾਦਵ।
ਭਾਰਤ ਦੀ ਮਹਿਲਾ ਟੀ-20 ਟੀਮ : ਹਰਮਨਪ੍ਰੀਤ ਕੌਰ (ਕਪਤਾਨ), ਸਮਿ੍ਰਤੀ ਮੰਧਾਨਾ, ਦੀਪਤੀ ਸ਼ਰਮਾ, ਜੋਮਿਮਾਹ ਰੋਡ੍ਰੀਗਸ, ਸ਼ੇਫ਼ਾਲੀ ਵਰਮਾ, ਰਿਚਾ ਘੋਸ਼, ਹਰਲੀਨ ਦਿਓਲ, ਸਨੇਹ ਰਾਣਾ, ਤਾਨੀਆ ਭਾਟੀਆ (ਵਿਕਟਕੀਪਰ), ਇੰਦ੍ਰਾਣੀ ਰਾਏ (ਵਿਕਟਕੀਪਰ), ਸ਼ਿਖਾ ਪਾਂਡੇ, ਪੂਜਾ ਵਸਤਕਰ, ਅਰੁੰਧਤੀ ਰੈੱਡੀ, ਪੂਨਮ ਯਾਦਵ, ਏਕਤਾ ਬਿਸ਼ਟ, ਰਾਧਾ ਯਾਦਵ, ਸਿਮਰਨ ਦਿਲ ਬਹਾਦਰ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।