ਚਿੱਲੀ ਦਾ ਦੌਰਾ ਕਰੇਗੀ ਭਾਰਤੀ ਬੀਬੀਆਂ ਦੀ ਜੂਨੀਅਰ ਹਾਕੀ ਟੀਮ

Friday, Jan 08, 2021 - 07:59 PM (IST)

ਚਿੱਲੀ ਦਾ ਦੌਰਾ ਕਰੇਗੀ ਭਾਰਤੀ ਬੀਬੀਆਂ ਦੀ ਜੂਨੀਅਰ ਹਾਕੀ ਟੀਮ

ਨਵੀਂ ਦਿੱਲੀ– ਭਾਰਤੀ ਬੀਬੀਆਂ ਦੀ ਜੂਨੀਅਰ ਹਾਕੀ ਟੀਮ ਇਸ ਮਹੀਨੇ ਚਿੱਲੀ ਦਾ ਦੌਰਾ ਕਰੇਗੀ, ਜਿੱਥੇ ਉਹ ਚਿੱਲੀ ਦੀ ਜੂਨੀਅਰ ਤੇ ਸੀਨੀਅਰ ਬੀਬੀਆਂ ਦੀ ਟੀਮ ਦੇ ਨਾਲ ਮੁਕਾਬਲਾ ਖੇਡੇਗੀ। ਕੋਰੋਨਾ ਵਾਇਰਸ ਦੇ ਕਾਰਣ ਦੁਨੀਆ ਭਰ ਵਿਚ ਖੇਡ ਗਤੀਵਿਧੀਆਂ ਠੱਪ ਹੋਣ ਤੋਂ ਬਾਅਦ ਭਾਰਤੀ ਬੀਬੀਆਂ ਦੀ ਜੂਨੀਅਰ ਹਾਕੀ ਟੀਮ ਦਾ ਇਹ ਪਹਿਲਾ ਕੌਮਾਂਤਰੀ ਦੌਰਾ ਹੋਵੇਗਾ। ਟੀਮ ਨੇ ਆਖਰੀ ਵਾਰ ਦਸੰਬਰ 2019 ਵਿਚ ਮੁਕਾਬਲਾ ਖੇਡਿਆ ਸੀ, ਜਿੱਥੇ ਉਸ ਨੇ ਆਸਟਰੇਲੀਆ ਤੇ ਨਿਊਜ਼ੀਲੈਂਡ ਦੇ ਨਾਲ 3 ਦੇਸ਼ਾਂ ਦੇ ਟੂਰਨਾਮੈਂਟ ਵਿਚ ਹਿੱਸਾ ਲਿਆ ਸੀ।
ਬੀਬੀਆਂ ਦੀ ਟੀਮ ਚਿੱਲੀ ਦੀ ਜੂਨੀਅਰ ਟੀਮ ਦੇ ਨਾਲ 17 ਤੇ 18 ਜਨਵਰੀ ਨੂੰ ਮੁਕਾਬਲਾ ਖੇਡੇਗੀ। ਇਸ ਤੋਂ ਬਾਅਦ ਟੀਮ ਚਿੱਲੀ ਦੀ ਸੀਨੀਅਰ ਟੀਮ ਦੇ ਨਾਲ 20, 21, 23 ਤੇ 24 ਜਨਵਰੀ ਨੂੰ ਮੈਚ ਖੇਡੇਗੀ। ਹਾਕੀ ਇੰਡੀਆ ਨੇ ਇਸ ਦੌਰੇ ਲਈ 24 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ। ਟੀਮ ਕਪਤਾਨ ਸੁਮਨ ਦੇਵੀ ਥੋਡਮ ਤੇ ਉਪ ਕਪਤਾਨ ਇਸ਼ਿਕਾ ਚੌਧਰੀ ਦੀ ਅਗਵਾਈ ਵਿਚ ਇਸ ਦੌਰੇ ’ਤੇ ਜਾਵੇਗੀ। ਹਾਕੀ ਇੰਡੀਆ ਨੇ ਇਸ ਦੌਰੇ ਲਈ ਚਿਲੀ ਦੇ ਨਾਲ ਮਿਲ ਕੇ ਖਿਡਾਰੀਆਂ ਦੀ ਸੁਰੱਖਿਆ ਲਈ ਜੈਵ ਸੁਰੱਖਿਅਤ ਪ੍ਰੋਟੋਕਾਲ ਤਿਆਰ ਕੀਤਾ ਹੈ। ਪ੍ਰੋਟੋਕਾਲ ਦੇ ਅਨੁਸਾਰ ਭਾਰਤੀ ਬੀਬੀਆਂ ਦੀ ਟੀਮ ਹੋਟਲ ਵਿਚ ਵੱਖ-ਵੱਖ ਕਮਰਿਆਂ ਵਿਚ ਰਹੇਗੀ ਤੇ ਉਥੋਂ ਖਿਡਾਰੀ ਟੀਮ ਮੀਟਿੰਗ ਵਿਚ ਜੁੜਨਗੀਆਂ ਤੇ ਹੋਰ ਕੰਮ ਕਰਨਗੀਆਂ।
ਇਸ ਦੌਰੇ ਲਈ ਭਾਰਤੀ ਜੂਨੀਅਰ ਬੀਬੀਆਂ ਦੀ ਟੀਮ ਇਸ ਤਰ੍ਹਾਂ ਹੈ : ਗੋਲਕੀਪਰ-ਖੁਸ਼ਬੂ ਤੇ ਰਸ਼ਨਪ੍ਰੀਤ ਕੌਰ। ਡਿਫੈਂਡਰ-ਸੁਮਨ ਦੇਵੀ ਥੋਡਮ, ਇਸ਼ਿਕਾ ਚੌਧਰੀ, ਮਹਿਮਾ ਚੌਧਰੀ, ਪ੍ਰਿਯੰਕਾ, ਗਗਨਦੀਪ ਕੌਰ, ਸੁਸ਼ਮਾ ਕੁਮਾਰੀ ਤੇ ਅਕਸ਼ਤਾ ਥੇਕਾਲੇ। ਮਿਡਫੀਲਡਰ : ਬਲਜੀਤ ਕੌਰ, ਚੇਤਨਾ, ਮਾਰੀਆਨ ਕੁਜੁਰ, ਅਜਮੀਨਾ ਕੁਜੁਰ, ਰੀਤ, ਪ੍ਰਭਲੀਨ ਕੌਰ, ਵੈਸ਼ਣਵੀ ਫਾਲਕੇ ਤੇ ਪ੍ਰੀਤੀ। ਫਾਰਵਰਡ-ਜੀਵਨ ਕਿਸ਼ੋਰੀ ਟੋਪੋ, ਮੁਮਤਾਜ ਖਾਨ, ਰੁਤੂਜਾ ਪਿਸਲ, ਸੰਗੀਤਾ ਕੁਮਾਰੀ, ਬਿਊਟੀ ਡੁੰਗਡੁੰਗ, ਲਾਲਰਿੰਦਿਕੀ ਤੇ ਦੀਪਿਕਾ।


ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News