ਕੋਰੋਨਾ ਵਾਇਰਸ ਕਾਰਨ ਬੈਡਮਿੰਟਨ ਚੈਂਪੀਅਨਸ਼ਿਪ ਤੋਂ ਹਟੀ ਭਾਰਤੀ ਮਹਿਲਾ ਟੀਮ
Friday, Feb 07, 2020 - 11:43 PM (IST)

ਨਵੀਂ ਦਿੱਲੀ— ਭਾਰਤ ਨੇ ਕੋਰੋਨਾ ਵਾਇਰਸ ਦੀ ਲਾਗ ਦੇ ਡਰ ਦੇ ਚਲਦਿਆ ਸ਼ੁੱਕਰਵਾਰ ਨੂੰ ਆਪਣੀ ਮਹਿਲਾ ਬੈਡਮਿੰਟਨ ਟੀਮ ਨੂੰ ਆਗਾਮੀ ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ ਤੋਂ ਹਟਾ ਦਿੱਤਾ ਪਰ ਪੁਰਸ਼ ਟੀਮ ਮਨੀਲਾ 'ਚ ਹੋਣ ਵਾਲੀ ਪ੍ਰਤੀਯੋਗਿਤਾ 'ਚ ਹਿੱਸਾ ਲਵੇਗੀ। ਭਾਰਤੀ ਬੈਡਮਿੰਟਨ ਸੰਘ (ਬਾਈ) ਨੇ 11 ਤੋਂ 16 ਫਰਵਰੀ ਤਕ ਚੱਲਣ ਵਾਲੀ ਪ੍ਰਤੀਯੋਗਿਤਾ ਦੇ ਲਈ ਦੂਜੇ ਪੱਧਰ ਦੀ ਟੀਮ ਦਾ ਐਲਾਨ ਕੀਤਾ ਸੀ ਪਰ ਪੁਰਸ਼ ਟੀਮ 'ਚ ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਤਮਗਾਧਾਰੀ ਬੀ ਸਾਈ ਪ੍ਰਣੀਤ ਵਰਗੇ ਖਿਡਾਰੀ ਮੌਜੂਦ ਸਨ।