ਤੁਰਕੀ ਕੱਪ ਲਈ ਭਾਰਤੀ ਮਹਿਲਾ ਫੁੱਟਬਾਲ ਟੀਮ ਰਵਾਨਾ
Friday, Feb 22, 2019 - 02:09 AM (IST)
ਨਵੀਂ ਦਿੱਲੀ— ਭਾਰਤੀ ਮਹਿਲਾ ਫੁੱਟਬਾਲ ਟੀਮ 27 ਫਰਵਰੀ ਤੋਂ ਹੋਣ ਵਾਲੇ ਤੁਰਕੀ ਮਹਿਲਾ ਫੁੱਟਬਾਲ ਕੱਪ ਲਈ ਵੀਰਵਾਰ ਨੂੰ ਰਵਾਨਾ ਹੋ ਹਈ। ਇਹ ਟੂਰਨਾਮੈਂਟ ਅਪ੍ਰੈਲ 'ਚ ਹੋਣ ਵਾਲੇ ਏ. ਐੱਫ. ਸੀ. ਓਲੰਪਿਕ ਕੁਆਲੀਫਾਇਰ ਦੇ ਦੂਸਰੇ ਰਾਊਂਡ ਤੇ ਮਾਰਚ 'ਚ ਹੋਣ ਵਾਲੀ ਸੈਫ ਚੈਂਪੀਅਨਸ਼ਿਪ ਦੀ ਤਿਆਰੀ ਦਾ ਹਿੱਸਾ ਹੈ। ਜਨਵਰੀ ਤੋਂ ਮਹਿਲਾ ਟੀਮ ਨੇ 7 ਅੰਤਰਰਾਸ਼ਟਰੀ ਮੈਚ ਖੇਡੇ ਹਨ ਤੇ ਉਹ ਤੁਰਕੀ ਮਹਿਲਾ ਕੱਪ 'ਚ ਤੇ 4 ਮੈਚ ਖੇਡੇਗੀ।
ਭਾਰਤੀ ਮਹਿਲਾ ਟੀਮ ਦੀ ਮੁੱਖ ਕੋਚ ਮੇਮੋਲ ਰਾਕੀ ਨੇ ਕਿਹਾ ਤੁਰਕੀ 'ਚ ਅਸੀਂ ਰੋਮਾਨੀਆ ਤੇ ਉਜ਼ਬੇਕਿਸਤਾਨ ਵਿਰੁੱਧ ਖੇਡਾਂਗੇ। ਦੋਵੇਂ ਚੋਟੀ ਦੀਆਂ ਟੀਮਾਂ ਹਨ ਤੇ ਸਾਡੇ ਤੋਂ ਰੈਂਕਿੰਗ 'ਚ ਉੱਪਰ ਹਨ। ਇਸ ਤਰ੍ਹਾਂ ਦੀਆਂ ਟੀਮਾਂ ਵਿਰੁੱਧ ਖੇਡਣ ਦਾ ਮੌਕਾ ਮਿਲਣਾ ਬਹੁਤ ਵਧੀਆ ਹੈ ਕਿਉਂਕਿ ਇਸ ਨਾਲ ਖਿਡਾਰੀਆਂ ਨੂੰ ਅਨੁਭਵ ਹਾਸਲ ਕਰਨ 'ਚ ਮਦਦ ਮਿਲੇਗੀ। ਇਸ ਨਾਲ ਪਤਾ ਲੱਗੇਗਾ ਕਿ ਇਨ੍ਹਾਂ ਟੀਮਾਂ ਵਿਰੁੱਧ ਅਸੀਂ ਕਿੱਥੇ ਖੜ੍ਹੇ ਹਾਂ। ਉਨ੍ਹਾਂ ਨੇ ਕਿਹਾ ਕਿ ਇਹ ਪੂਰੀ ਟੀਮ ਦੇ ਲਈ ਵਧੀਆ ਚੁਣੌਤੀ ਹੋਵੇਗੀ, ਕਿਉਂਕਿ ਦਬਦਬਾਅ ਵਾਲੇ ਮਹੌਲ 'ਚ ਖੇਡਾਂਗੇ।
