ਭਾਰਤੀ ਮਹਿਲਾ ਟੀਮ ਦੀ ਬੱਲੇਬਾਜ਼ੀ ਹੋਈ ਫੇਲ, ਇੰਗਲੈਂਡ ਦੀ 41 ਦੌੜਾਂ ਨਾਲ ਜਿੱਤ

Monday, Mar 04, 2019 - 04:38 PM (IST)

ਭਾਰਤੀ ਮਹਿਲਾ ਟੀਮ ਦੀ ਬੱਲੇਬਾਜ਼ੀ ਹੋਈ ਫੇਲ, ਇੰਗਲੈਂਡ ਦੀ 41 ਦੌੜਾਂ ਨਾਲ ਜਿੱਤ

ਗੁਹਾਟੀ : ਟੈਮੀ ਬਿਊਮੋਂਟ (62) ਦੇ ਸ਼ਾਨਦਾਰ ਅਰਧ ਸੈਂਕੜੇ ਅਤੇ ਗੋਂਡਾਜੋਨ ਦੇ ਦਮਦਾਰ ਪ੍ਰਦਰਸ਼ਨ ਨਾਲ ਇੰਗਲੈਂਡ ਮਹਿਲਾ ਕ੍ਰਿਕਟ ਟੀਮ ਨੇ ਭਾਰਤ ਨੂੰ ਸੋਮਵਾਰ ਨੂੰ 3 ਮੈਚਾਂ ਦੀ ਟੀ-20 ਸੀਰੀਜ਼ ਦੇ ਪਹਿਲੇ ਮੁਕਾਬਲੇ ਵਿਚ 41 ਦੌੜਾਂ ਨਾਲ ਹਰਾ ਕੇ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ। ਇੰਗਲੈਂਡ ਦੀ ਟੀਮ ਨੇ ਸਲਾਮੀ ਬੱਲੇਬਾਜ਼ ਡੈਨਿਅਲ ਵਿਆਟ ਅਤੇ ਬਿਊਮੋਂਟ ਵਿਚਾਲੇ 89 ਦੌੜਾਂ ਦੀ ਸਾਂਝੇਦਾਰੀ ਨਾਲ 20 ਓਵਰਾਂ ਵਿਚ 4 ਵਿਕਟਾਂ ਗੁਆ ਕੇ 160 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ ਦੀ ਬੱਲੇਬਾਜ਼ੀ ਖਰਾਬਰ ਰਹੀ ਅਤੇ ਉਸ ਦੇ ਪੰਜ ਵਿਕਟ ਸਿਰਫ 46 ਦੌੜਾਂ 'ਤੇ ਡਿੱਗ ਗਏ। ਭਾਰਤੀ ਟੀਮ 6 ਵਿਕਟਾਂ ਗੁਆ ਕੇ 119 ਦੌੜਾਂ ਹੀ ਬਣਾ ਸਕੀ। ਭਾਰਤ ਵੱਲੋਂ ਸ਼ਿਖਾ ਪਾਂਡੇ ਨੇ ਸਭ ਤੋਂ ਵੱਧ 23 ਦੌੜਾਂ ਬਣਾਈਆਂ। ਬਿਊਮੋਂਟ ਨੂੰ ਉਸ ਦੀ ਸ਼ਾਨਦਾਰ ਪਾਰੀ ਲਈ 'ਪਲੇਅਰ ਆਫ ਦੱ ਮੈਚ' ਚੁਣਿਆ ਗਿਆ।

PunjabKesari

ਇਸ ਤੋਂ ਪਹਿਲਾਂ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਇੰਗਲੈਂਡ ਟੀਮ ਦੀ ਸ਼ੁਰੂਆਤ ਬੇਹੱਦ ਸ਼ਾਨਦਾਰ ਰਹੀ ਅਤੇ ਦੋਵੇਂ ਬੱਲੇਬਾਜ਼ਾਂ ਨੇ ਟੀਮ ਨੂੰ ਬਿਹਤਰ ਸ਼ੁਰੂਆਤ ਦਿਵਾਈ। ਬਿਊਮੋਂਟ ਨੇ ਆਪਣੀ 62 ਦੌੜਾਂ ਦੀ ਪਾਰੀ ਵਿਚ 9 ਚੌਕੇ ਲਾਏ ਅਤੇ ਵਿਆਟ ਨੇ 34 ਗੇਂਦਾਂ ਵਿਚ 5 ਚੌਕਿਆਂ ਦੀ ਮਦਦ ਨਾਲ 35 ਦੌੜਾਂ ਦਾ ਯੋਗਦਾਨ ਦਿੱਤਾ।


Related News